ਅਮਰ ਨੂਰੀ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ, ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਹੈ ਅਹਿਸਾਸ
ਅਮਰ ਨੂਰੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕਠਿਆਂ ਕਈ ਗੀਤ ਗਾਏ । ਜਿਸ ‘ਤੇਰਾ ਲਿਖ ਦਉਂ ਸਫੇਦਿਆਂ ‘ਤੇ ਨਾਂਅ’, ‘ਜੀਜਾ ਸਾਲੀ’, ‘ਭਾਬੀ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਪਰ ਇੱਕ ਗੀਤ ਅਜਿਹਾ ਵੀ ਹੈ ਜੋ ਅਮਰ ਨੂਰੀ ਦੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ।
ਅਮਰ ਨੂਰੀ (Amar Noori) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕਠਿਆਂ ਕਈ ਗੀਤ ਗਾਏ । ‘ਤੇਰਾ ਲਿਖ ਦਉਂ ਸਫੇਦਿਆਂ ‘ਤੇ ਨਾਂਅ’, ‘ਜੀਜਾ ਸਾਲੀ’, ‘ਭਾਬੀ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਪਰ ਇੱਕ ਗੀਤ ਅਜਿਹਾ ਵੀ ਹੈ ਜੋ ਅਮਰ ਨੂਰੀ ਦੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ।
ਹੋਰ ਪੜ੍ਹੋ : ਕਿਮ ਕਾਰਦਸ਼ੀਅਨ ਵਾਂਗ ਦਿੱਸਣ ਵਾਲੀ ਮਾਡਲ ਕ੍ਰਿਸਟੀਨਾ ਐਸ਼ਟਨ ਦਾ 34 ਸਾਲ ਦੀ ਉਮਰ ‘ਚ ਦਿਹਾਂਤ, ਸੋਹਣੀ ਦਿਖਣ ਦੀ ਚਾਹਤ ਨੇ ਲੈ ਲਈ ਜਾਨ
ਇਹ ਗੀਤ ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਕਰਵਾਉਂਦਾ ਅਹਿਸਾਸ
ਅਮਰ ਨੂਰੀ ਨੇ ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕੀਤੀ । ਇਸ ਗੱਲਬਾਤ ਦੇ ਦੌਰਾਨ ਪੀਟੀਸੀ ਪੰਜਾਬੀ ਦੀ ਟੀਮ ਦੇ ਨਾਲ ਗੱਲਬਾਤ ਦੇ ਦੌਰਾਨ ਅਮਰ ਨੂਰੀ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੇ ਬਹੁਤ ਹੀ ਨਜ਼ਦੀਕ ਗੀਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ‘ਜ਼ਰਾ ਛੇਤੀ ਕੰਮ ਨਬੇੜ ਮਾਏਂ ਮੈਂ ਸੌਂਣਾ ਨੀ ਅੱਜ ਮੈਨੂੰ ਸੁਫਨੇ ‘ਚ ਮਿਲਣ ਮਾਹੀ ਨੇ ਆਉਣਾ ਨੀ’ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ਅਤੇ ਇਹ ਗੀਤ ਉਨ੍ਹਾਂ ਨੂੰ ਸਰਦੂਲ ਸਿਕੰਦਰ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ।
ਇਸ ਦੇ ਨਾਲ ਹੀ ਅਮਰ ਨੂਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ‘ਤੇ ਢੁਕੇਗਾ । ਅਮਰ ਨੂਰੀ ਨੇ ਇਸ ਮੌਕੇ ‘ਤੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਰਦੂਲ ਸਿਕੰਦਰ ਕਿਤੇ ਵੀ ਨਹੀਂ ਗਏ ਅਤੇ ਉਹ ਸਾਡੇ ਸਭ ਦੇ ਦਰਮਿਆਨ ਮੌਜੂਦ ਹਨ ।
ਵਾਇਸ ਆਫ ਪੰਜਾਬ ਛੋਟਾ ਚੈਂਪ ਦੇ ਚੱਲ ਰਹੇ ਆਡੀਸ਼ਨ
ਅਮਰ ਨੂਰੀ ਵਾਇਸ ਆਫ਼ ਪੰਜਾਬ ਛੋਟਾ ਚੈਂਪ-9 ‘ਚ ਜੱਜ ਦੇ ਤੌਰ ‘ਤੇ ਇਨ੍ਹੀਂ ਦਿਨੀਂ ਆਡੀਸ਼ਨਸ ਦੇ ਦੌਰਾਨ ਬੱਚਿਆਂ ਦੇ ਹੁਨਰ ਨੂੰ ਪਰਖ ਰਹੇ ਹਨ । ਦੱਸ ਦਈਏ ਕਿ ਕੱਲ੍ਹ ਯਾਨੀ ਕਿ 29 ਅਪ੍ਰੈਲ ਨੂੰ ਲੁਧਿਆਣਾ ‘ਚ ਆਡੀਸ਼ਨ ਹੋ ਰਹੇ ਹਨ, ਜਿਸ ‘ਚ ਅਮਰ ਨੂਰੀ ਸੁਰੀਲੇ ਬੱਚਿਆਂ ਦੇ ਹੁਨਰ ਨੂੰ ਪਰਖਣ ਦੇ ਲਈ ਆਡੀਸ਼ਨਸ ਦੌਰਾਨ ਮੌਜੂਦ ਰਹਿਣਗੇ ।