ਈਦ ਦੇ ਤਿਉਹਾਰ ‘ਤੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਜ਼ੈਬ ਹੰਜਰਾ, ਹਿਮਾਂਸ਼ੀ ਖੁਰਾਣਾ ਨੇ ਦਿੱਤੀ ਵਧਾਈ

ਅੱਜ ਈਦ ਦਾ ਤਿਉਹਾਰ ਬੜੀ ਹੀ ਸ਼ਰਧਾ ‘ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਹਰ ਕੋਈ ਇੱਕ ਦੂਜੇ ਨੂੰ ਗਲੇ ਲੱਗ ਕੇ ਇਸ ਤਿਉਹਾਰ ਦੀ ਵਧਾਈ ਦੇ ਰਿਹਾ ਹੈ।

By  Shaminder April 11th 2024 08:00 AM

ਈਦ (Eid Festival) ਦੇ ਤਿਉਹਾਰ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ (Himanshi Khurana) ਨੇ ਵੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।  ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਸਭ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। 

ਹੋਰ ਪੜ੍ਹੋ :  ਸੱਤਾ ਅਤੇ ਸੀਤੋ ਨੇ ਵੇਖਿਆ ਕ੍ਰਿਕੇਟ ਮੈਚ, ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

ਜ਼ੈਬ ਹੰਜਰਾ ਨੇ ਦਿੱਤੀ ਵਧਾਈ 

 ਪਾਕਿਸਤਾਨੀ ਪੰਜਾਬੀ ਸੋਸ਼ਲ ਮੀਡੀਆ ਸਟਾਰ ਜ਼ੈਬ ਹੰਜਰਾ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਭ ਨੂੰ ਈਦ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਨੂੰ ਇਸ ਮੁਬਾਰਕ ਮੌਕੇ ਦੀ ਵਧਾਈ ਦਿੱਤੀ ਹੈ। 

View this post on Instagram

A post shared by Himanshi Khurana 👑 (@iamhimanshikhurana)



ਈਦ-ਅਲ-ਫਿਤਰ ਨਾਮ ਨਾਲ ਵੀ ਜਾਣਿਆ ਜਾਂਦਾ 

ਈਦ ਨੂੰ ਈਦ ਉਲ ਫਿਤਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।ਰਮਜਾਨ ਦੇ ਪਵਿੱਤਰ ਮਹੀਨੇ ‘ਚ ਰੋਜ਼ੇ ਪੂਰੇ ਹੋਣ ਤੋਂ ਬਾਅਦ ਇਸ ਤਿਉਹਾਰ ਦਾ ਜਸ਼ਨ ਮਨਾਇਆ ਜਾਂਦਾ ਹੈ। ਮੁਸਲਿਮ ਭਾਈਚਾਰੇ ‘ਚ ਇਸ ਤਿਉਹਾਰ ਦਾ ਖ਼ਾਸ ਮਹੱਤਵ ਹੈ ਅਤੇ ਇਸ ਦਿਨ ਅੱਲ੍ਹਾ ਦੀ ਇਬਾਦਤ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾਉਂਦੇ ਹਨ । ਇੱਕ ਦੂਜੇ ਨੂੰ ਮਠਿਆਈ ਦੇ ਕੇ ਅਤੇ ਇੱਕ ਦੂਜੇ ਦੇ ਗਲ ਲੱਗ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ । ਬੱਚੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਕੋਈ ਇਸ ਪਵਿੱਤਰ ਤਿਉਹਾਰ ਨੂੰ ਬੜੇ ਹੀ ਜੋਸ਼-ਖਰੋਸ਼ ਦੇ ਨਾਲ ਮਨਾਉਂਦਾ ਹੈ । 

View this post on Instagram

A post shared by Ch Zaibi Hanjra. (@hanjra__1)



Related Post