ਯੁਵਰਾਜ ਹੰਸ ਨੇ ਆਪਣੀ ਪਹਿਲੀ ਫਿਲਮ ਦੀ ਫੀਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਦੱਸਿਆ ਅਜੇ ਵੀ ਨਹੀਂ ਮਿਲੇ ਪੂਰੇ ਪੈਸੇ
Yuvraj Hans : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਮੁੰਡਾ ਰੌਕਸਟਾਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਯੁਵਰਾਜ ਹੰਸ (Yuvraj Hans ) ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਤੇ ਆਪਣੀ ਪਹਿਲੀ ਫਿਲਮ ਬਾਰੇ ਕੁੱਝ ਅਣਕਹੇ ਕਿੱਸੇ ਸਾਂਝੇ ਕੀਤੇ। ਆਓ ਜਾਣਦੇ ਹਾਂ ਕਿ ਗਾਇਕ ਨੇ ਕੀ ਕਿਹਾ।
ਦੱਸ ਦਈਏ ਗਾਇਕ ਯੁਵਰਾਜ ਹੰਸ ਦਿੱਗਜ਼ ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਹਨ। ਪਿਤਾ ਵਾਂਗ ਯੁਵਰਾਜ ਹੰਸ ਨੇ ਵੀ ਗਾਇਕੀ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦਾ ਸਫਰ ਸ਼ੁਰੂ ਕੀਤਾ। ਗਾਇਕੀ ਦੇ ਨਾਲ-ਨਾਲ ਹੌਲੀ-ਹੌਲੀ ਯੁਵਰਾਜ ਹੰਸ ਦਾ ਝੁਕਾਅ ਅਦਾਕਾਰੀ ਵੱਲ ਵੀ ਵੱਧ ਗਿਆ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਯੁਵਰਾਜ ਹੰਸ ਆਪਣੀ ਫਿਲਮ 'ਮੁੰਡਾ ਰੌਕਸਟਾਰ' ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਆਪਣੀ ਪਹਿਲੀ ਫਿਲਮ ਯਾਰ ਅਣਮੁੱਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਤੇ ਉਨ੍ਹਾਂ ਇਸ ਫਿਲਮ ਬਾਰੇ ਕਈ ਕਿੱਸੇ ਵੀ ਸੁਣਾਏ।
ਯੁਵਰਾਜ ਹੰਸ ਨੇ ਹਾਲ ਹੀ ਵਿੱਚ ਇੱਕ ਮੀਡੀਆ ਹਾਊਸ ਨਾਲ ਕੀਤੀ ਗੱਲਬਾਤ ਦੌਰਾਨ ਆਪਣੀ ਪਹਿਲੀ ਫਿਲਮ ਯਾਰ ਅਣਮੁੱਲੇ ਦੀ ਫੀਸ ਬਾਰੇ ਵੀ ਖੁਲਾਸਾ ਕੀਤਾ। ਯੁਵਰਾਜ ਹੰਸ ਨੇ ਦੱਸਿਆ ਕਿ ਇਹ ਫਿਲਮ ਸਾਲ 2011 ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਬਤੌਰ ਅਦਾਕਾਰ ਉਹ ਇਸ ਫਿਲਮ ਵਿੱਚ ਪਹਿਲੀ ਵਾਰ ਕੰਮ ਕਰ ਰਹੇ ਸਨ।
ਇਸ ਫਿਲਮ ਨੂੰ ਲੇਖਕ ਤੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਬਣਾਇਆ ਸੀ। ਯੁਵਰਾਜ ਹੰਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਫਿਲਮ ਦੀ ਸਾਈਨਿੰਗ ਅਮਾਊਂਟ ਦੇ ਤੌਰ 'ਤੇ 50 ਹਜ਼ਾਰ ਰੁਪਏ ਮਿਲੇ ਸਨ, ਜਦੋਂ ਕਿ ਪੂਰੀ ਫਿਲਮ ਲਈ ਉਨ੍ਹਾਂ ਦੀ ਫੀਸ 1 ਲੱਖ ਰੁਪਏ ਦੇ ਕਰੀਬ ਸੀ। ਗਾਇਕ ਨੇ ਦੱਸਿਆ ਕਿ ਹਾਲਾਂਕਿ ਅਜੇ ਵੀ ਉਸ ਫਿਲਮ ਬਾਕੀ ਦੀ 50 ਹਜ਼ਾਰ ਰੁਪਏ ਫੀਸ ਪੈਂਡਿੰਗ ਹੈ ਜੋ ਕਿ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੀ।
ਯੁਵਰਾਜ ਹੰਸ ਨੇ ਹੱਸਦੇ ਹੋਏ ਕਿਹਾ ਮੇਰੇ ਲਈ ਉਹ ਪਹਿਲੀ ਫਿਲਮ ਬੇਹੱਦ ਖਾਸ ਸੀ ਤੇ ਹਮੇਸ਼ਾ ਖਾਸ ਰਹੇਗੀ। ਮੈਂ ਇਸ ਫਿਲਮ ਲਈ ਪੈਂਡਿੰਗ ਫੀਸ ਨਹੀਂ ਲੈਣਾ ਚਾਹੁੰਦਾ। ਕਿਉਂਕਿ ਮੈਂ ਅੱਜ ਜੋ ਕੁੱਝ ਵੀ ਮੁਕਾਮ ਹਾਸਲ ਕੀਤਾ ਹੈ, ਇਸੇ ਫਿਲਮ ਦੀ ਬਦੌਲਤ ਹਾਸਲ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਤੇ ਖੂਬ ਪਿਆਰ ਮਿਲਿਆ। ਇਹ ਫਿਲਮ ਬਾਕਸ ਆਫਿਸ ਉੱਤੇ ਵੀ ਹਿੱਟ ਰਹੀ।
ਹੋਰ ਪੜ੍ਹੋ: ਕੀ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਤਾਂ ਅਪਣਾਓ ਇਹ ਟਿੱਪਸ
ਯੁਵਰਾਜ ਹੰਸ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਬਤੌਰ ਗਾਇਕ ਤੇ ਅਦਾਕਾਰ ਕੰਮ ਕਰ ਰਹੇ ਹਨ। ਪਾਲੀਵੁੱਡ ਦੇ ਨਾਲ-ਨਾਲ ਯੁਵਰਾਜ ਹੰਸ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਯੁਵਰਾਜ ਸਿੰਘ ਨੇ ਯਾਰ ਅਨਮੁੱਲੇ, ਮਿਸਟਰ ਐਂਡ ਮਿਸੇਜ 420, ਯਾਰਾਨਾ, ਪਰੋਪਰ ਪਟੋਲਾ, ਲਾਹੌਰੀਏ, ਛੱਜੂ ਦਾ ਚੁਬਾਰਾ ਆਦਿ ਫਿਲਮਾਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।