Yuvraj Hans birthday: ਯੁਵਰਾਜ ਹੰਸ ਦਾ ਜਨਮਦਿਨ ਅੱਜ, ਪਤਨੀ ਮਾਨਸੀ ਨੇ ਖੂਬਸੂਰਤ ਪਲਾਂ ਦੀ ਸਾਂਝੀ ਕੀਤੀ ਵੀਡੀਓ
ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੀ ਗਾਇਕੀ ਦੇ ਦਮ ਤੇ ਪਿਤਾ ਹੰਸਰਾਜ ਹੰਸ ਵਰਗਾ ਚੰਗਾ ਮੁਕਾਮ ਹਾਸਿਲ ਕੀਤਾ ਹੈ। ਅੱਜ ਯੁਵਰਾਜ ਹੰਸ ਪਰਿਵਾਰ ਦੇ ਨਾਲ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਯੁਵਰਾਜ ਦੀ ਪਤਨੀ ਮਾਨਸੀ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।
Mansi Sharma on Yuvraj Hans birthday: ਮਸ਼ਹੂਰ ਗਾਇਕ ਯੁਵਰਾਜ ਹੰਸ ਦਾ ਅੱਜ ਜਨਮਦਿਨ ਹੈ। ਯੁਵਰਾਜ ਹੰਸ ਅੱਜ ਪਰਿਵਾਰ ਦੇ ਨਾਲ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖ਼ਾਸ ਮੌਕੇ 'ਤੇ ਮਾਨਸੀ ਸ਼ਰਮਾ ਨੇ ਪਤੀ ਯੁਵਰਾਜ ਹੰਸ ਨੂੰ ਬੇਹੱਦ ਹੀ ਖ਼ਾਸ ਤਰੀਕੇ ਨਾਲ ਜਨਮਦਿਨ ਵਿਸ਼ ਕੀਤੀ ਹੈ।
ਦੱਸ ਦਈਏ ਕਿ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਪਤੀ ਨੂੰ ਖ਼ਾਸ ਅੰਦਾਜ਼ 'ਚ ਸਰਪ੍ਰਾਈਜ਼ ਦਿੰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ।
ਦਅਰਸਲ ਮਾਨਸੀ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਖੂਬਸੂਰਤ ਪਲਾਂ ਨੂੰ ਵੇਖ ਸਕਦੇ ਹੋ। ਮਾਨਸੀ ਨੇ ਪਤੀ ਯੁਵਰਾਜ ਹੰਸ ਲਈ ਇੱਕ ਖ਼ਾਸ ਸੰਦੇਸ਼ ਵੀ ਲਿਖਿਆ।
ਮਾਨਸੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਹੈਪੀ ਬਰਥਡੇਅ ਮਾਈ ਲਵ @yuvrajhansofficial 🥰🧿 … ਮੈਂ ਕਹਿਣਾ ਚਾਹੁੰਦੀ ਹਾਂ “ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ” 🥰🥰 … ਮੇਰੀ ਜ਼ਿੰਦਗੀ ਵਿੱਚ ਤੁਹਾਡਾ ਹੋਣਾ ਮੁਬਾਰਕ 🧿 ਤੁਸੀਂ ਮੈਨੂੰ ਹਮੇਸ਼ਾ ਹਰ ਚੀਜ਼ ਨਾਲ ਲੜਨ ਦੀ ਤਾਕਤ ਦਿੰਦੇ ਹੋ। ਮੈਂ ਤੁਹਾਨੂੰ ਮਿਲਣ ਤੱਕ ਪਿਆਰ ਦੀ ਸ਼ਕਤੀ ਨੂੰ ਕਦੇ ਨਹੀਂ ਜਾਣਿਆ ਸੀ, ਤੁਸੀਂ ਸਭ ਤੋਂ ਚੁਣੌਤੀਪੂਰਨ ਸਮਿਆਂ ਵਿੱਚ ਵੀ ਮੈਨੂੰ ਹਸਾਇਆ... ਤੁਸੀਂ ਇੱਕ ਪਿਆਰੇ ਪਤੀ ਅਤੇ ਦੁਨੀਆ ਦੇ ਸਭ ਤੋਂ ਸ਼ਾਨਦਾਰ ਪਿਤਾ ਹੋ... ਇਸ ਖਾਸ ਦਿਨ 'ਤੇ, ਸਿਰਫ ਇੱਕ ਗੱਲ ਕਹਿਣੀ ਹੈ "ਮੇਰੇ ਲਈ ਹਮੇਸ਼ਾ ਮੌਜੂਦ ਰਹਿਣ ਲਈ ਤੁਹਾਡਾ ਧੰਨਵਾਦ"... ਜਦੋਂ ਤੁਸੀਂ ਘਰ ਨਹੀਂ ਹੁੰਦੇ ਹੋ ਤਾਂ ਸਮਾਂ ਅਸਾਨੀ ਨਾਲ ਨਹੀਂ ਬੀਤਦਾ….ਸਾਡੇ ਨਾਲ ਵਧੀਆ ਸਮਾਂ ਬਿਤਾਉਣ ਲਈ ਜਲਦੀ ਘਰ ਆਓ… ਜਨਮਦਿਨ ਦੀਆਂ ਮੁਬਾਰਕਾਂ ਜਨਾਬ... 🧿 Love You🥰'
ਦੱਸਣਯੋਗ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ।