ਯੋਗਰਾਜ ਸਿੰਘ ਨੇ ਸਾਂਝਾ ਕੀਤਾ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਪਹਿਲੀ ਮੁਲਾਕਾਤ ਦਾ ਤਜ਼ਰਬਾ, ਜਾਣੋ ਕੀ ਕਿਹਾ

ਪੰਜਾਬੀ ਫਿਲਮਾਂ ਦੇ ਦਿੱਗਜ਼ ਅਭਿਨੇਤਾ ਯੋਗਰਾਜ ਸਿੰਘ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੈ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।

By  Pushp Raj June 20th 2024 04:31 PM

Yogaraj Singh talk about Rajnikanth : ਪੰਜਾਬੀ ਫਿਲਮਾਂ ਦੇ ਦਿੱਗਜ਼ ਅਭਿਨੇਤਾ ਯੋਗਰਾਜ ਸਿੰਘ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੈ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। 

ਦੱਸ ਦਈਏ ਕਿ ਯੋਗਰਾਜ ਸਿੰਘ ਅਕਸਰ ਆਪਣੇ ਬੇਬਾਕ ਵਿਚਾਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਯੋਗਰਾਜ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਰਜਨੀਕਾਂਤ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

A post shared by PTC Punjabi (@ptcpunjabi)


ਇਸ ਵਾਇਰਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਯੋਗਰਾਜ ਸਿੰਘ ਸਾਊਥ ਸੁਪਰਸਟਾਰ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਯੋਗਰਾਜ ਸਿੰਘ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਰਜਨੀਕਾਂਤ ਨਾਲ ਆਪਣੀ ਪਹਿਲੀ ਮੁਲਾਕਾਤ ਅਤੇ ਕੰਮ ਕਰਨ ਦਾ ਅਨੁਭਵ ਸਾਂਝਾ ਕੀਤਾ। 

ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਰਜਨੀਕਾਂਤ ਦੀ ਸਾਦਗੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਯੋਗਰਾਜ ਸਿੰਘ ਨੇ ਦੱਸਿਆ ਕਿ ਰਜਨੀਕਾਂਤ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਮਿਲਿਆ ਅਤੇ ਰਜਨੀਕਾਂਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਯੋਗਰਾਜ ਸਿੰਘ ਨੂੰ ਸਿਰਫ਼ ਰਜਨੀਕਾਂਤ ਦੀ ਅਦਾਕਾਰੀ ਹੀ ਨਹੀਂ, ਸਗੋਂ ਉਨ੍ਹਾਂ ਦਾ ਨਿਰਸਵਾਰਥ ਸੁਭਾਅ ਅਤੇ ਦੂਜਿਆਂ ਲਈ ਸਤਿਕਾਰ ਕਰਨਾ ਵੀ ਪਸੰਦ ਸੀ। ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਨੀ ਰੂਪ ਵਿੱਚ ਜਿਵੇਂ ਰੱਬ ਦੇ ਦਰਸ਼ਨ ਹੋ ਗਏ।


ਹੋਰ ਪੜ੍ਹੋ : ਫਿਲਮ 'ਜੱਟ ਐਂਡ ਜੂਲੀਅਟ 3' ਤੋਂ ਗੀਤ 'ਲਹਿੰਗਾ' ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਜਿੱਤਿਆ ਦਰਸ਼ਕਾਂ ਦਾ ਦਿਲ 

ਇਸ ਮੁਲਾਕਾਤ ਦੌਰਾਨ ਯੋਗਰਾਜ ਸਿੰਘ ਨੇ ਰਜਨੀਕਾਂਤ ਦੀ ਮਿਹਨਤ ਅਤੇ ਵਿਰਾਸਤ ਦਾ ਵੀ ਜ਼ਿਕਰ ਕੀਤਾ। ਰਜਨੀਕਾਂਤ ਦੇ ਕਿਰਦਾਰ ਅਤੇ ਉਸ ਦੀ ਕਾਰਜਸ਼ੈਲੀ ਨੇ ਯੋਗਰਾਜ ਸਿੰਘ 'ਤੇ ਡੂੰਘੀ ਛਾਪ ਛੱਡੀ। ਉਨ੍ਹਾਂ ਕਿਹਾ ਕਿ ਰਜਨੀਕਾਂਤ ਦੀ ਸਾਦਗੀ ਅਤੇ ਮਿਹਨਤ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ। ਇਹ ਤਜ਼ਰਬਾ ਯੋਗਰਾਜ ਸਿੰਘ ਲਈ ਨਾ ਸਿਰਫ਼ ਪ੍ਰੋਫੈਸ਼ਨਲ ਜ਼ਿੰਦਗੀ 'ਚ ਸਗੋਂ ਨਿੱਜੀ ਜ਼ਿੰਦਗੀ 'ਚ ਵੀ ਬਹੁਤ ਮਹੱਤਵਪੂਰਨ ਰਿਹਾ ਹੈ। 


Related Post