ਯੋ ਯੋ ਹਨੀ ਸਿੰਘ ਨੇ ਆਪਣੇ ਭਤੀਜੇ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਚਾਚੇ ਦੇ ਸਟੁਡੀਓ ‘ਚ ਪਹਿਲੀ ਵਾਰ ਗਿਆ ਭਤੀਜਾ
ਹਨੀ ਸਿੰਘ ਨੇ ਆਪਣੇ ਭਤੀਜੇ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਦਾ ਛੋਟਾ ਜਿਹਾ ਭਤੀਜਾ ਬਹੁਤ ਹੀ ਕਿਊਟ ਹੈ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ‘ਮੇਰੇ ਭਤੀਜੇ ਅੱਵਲ ਸਿੰਘ ਦੀ ਸਟੂਡੀਓ ‘ਚ ਪਹਿਲੀ ਵਿਜ਼ਿਟ, ਭਵਿੱਖ ਦਾ ਸੁਪਰ ਸਟਾਰ’।
ਹਨੀ ਸਿੰਘ (Yo Yo Honey Singh) ਨੇ ਆਪਣੇ ਭਤੀਜੇ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਦਾ ਛੋਟਾ ਜਿਹਾ ਭਤੀਜਾ ਬਹੁਤ ਹੀ ਕਿਊਟ ਹੈ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ‘ਮੇਰੇ ਭਤੀਜੇ ਅੱਵਲ ਸਿੰਘ ਦੀ ਸਟੂਡੀਓ ‘ਚ ਪਹਿਲੀ ਵਿਜ਼ਿਟ, ਭਵਿੱਖ ਦਾ ਸੁਪਰ ਸਟਾਰ’। ਇਨ੍ਹਾਂ ਤਸਵੀਰਾਂ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟ ਕੀਤੇ ਹਨ । ਹਨੀ ਸਿੰਘ ਨੇ ਹਾਲ ਹੀ ‘ਚ ਸੋਨਾਕਸ਼ੀ ਸਿਨ੍ਹਾ ਦੇ ਵਿਆਹ ‘ਚ ਵੀ ਪਰਫਾਰਮ ਕੀਤਾ ਸੀ । ਸੋਨਾਕਸ਼ੀ ਦੇ ਵਿਆਹ ‘ਚ ਹਨੀ ਸਿੰਘ ਛਾਏ ਰਹੇ ਸਨ ।
ਹਨੀ ਸਿੰਘ ਦਾ ਵਰਕ ਫ੍ਰੰਟ
ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ । ਜਿਸ ‘ਚ ਪਿਆਰ ਬੜਾ ਕਰਦਾ ਏ ਗੱਭਰੂ, ਮਰਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ‘ਤੇ, ਪਾਰਟੀ ਗੈਟਇਨ ਹੌਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਪਰ ਬਿਮਾਰ ਰਹਿਣ ਦੇ ਚੱਲਦਿਆਂ ਹਨੀ ਸਿੰਘ ਕੁਝ ਸਮਾਂ ਇੰਡਸਟਰੀ ਤੋਂ ਦੂਰ ਵੀ ਰਹੇ ਸਨ । ਕਾਫੀ ਲੰਮੇ ਸਮੇਂ ਬਾਅਦ ਉਹ ਬਿਮਾਰੀ ਤੋਂ ਉੱਭਰੇ ਹਨ ਅਤੇ ਇੰਡਸਟਰੀ ‘ਚ ਸਰਗਰਮ ਹਨ ।