ਸਾਲ 2023 ‘ਚ ਇਹ ਪੰਜਾਬੀ ਗੀਤ ਬਣੇ ਲੋਕਾਂ ਦੀ ਪਹਿਲੀ ਪਸੰਦ, ਖੂਬ ਬਣੀਆਂ ਰੀਲਸ
ਪੰਜਾਬੀ ਗੀਤਾਂ ਦਾ ਪੂਰੀ ਦੁਨੀਆ ‘ਚ ਬੋਲਬਾਲਾ ਹੈ । ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਾਲ 2023 ਦੇ ਅਜਿਹੇ ਗੀਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ।ਜੋ ਪੂਰਾ ਸਾਲ ਹਰ ਕਿਸੇ ਦੀ ਜ਼ੁਬਾਨ ‘ਚ ਚੜ੍ਹੇ ਰਹੇ ।ਹਾਲਾਂਕਿ ਇਨ੍ਹਾਂ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ।
ਪੰਜਾਬੀ ਗੀਤਾਂ ਦਾ ਪੂਰੀ ਦੁਨੀਆ ‘ਚ ਬੋਲਬਾਲਾ ਹੈ । ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਾਲ 2023 (Year Ender 2023)ਦੇ ਅਜਿਹੇ ਗੀਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ।ਜੋ ਪੂਰਾ ਸਾਲ ਹਰ ਕਿਸੇ ਦੀ ਜ਼ੁਬਾਨ ‘ਚ ਚੜ੍ਹੇ ਰਹੇ ।ਹਾਲਾਂਕਿ ਇਨ੍ਹਾਂ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫ਼ਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਦੀ । ਇਸ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਭੁਪਿੰਦਰ ਬੱਬਲ ਨੇ ਗਾਇਆ ਹੈ ਅਤੇ ਬਾਲੀਵੁੱਡ ‘ਚ ਇਸ ਗੀਤ ਨੇ ਧੁਮ ਮਚਾਈ ਹੋਈ ਹੈ ।
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ
ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਰਣ ਔਜਲਾ ਦੀ । ਉਨ੍ਹਾਂ ਦੀ ਐਲਬਮ ‘ਚੋਂ ਕਈ ਗੀਤ ਰਿਲੀਜ਼ ਹੋਏ ਹਨ । ਪਰ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ਦੀ ਹਰ ਪਾਸੇ ਧੁਮ ਰਹੀ ਅਤੇ ਇਹ ਗੀਤ ਟ੍ਰੈਡਿੰਗ ‘ਚ ਛਾਇਆ ਰਿਹਾ । ਇਸ ਗੀਤ ‘ਤੇ ਪੰਜਾਬੀਆਂ ਦੇ ਨਾਲ ਨਾਲ ਗੈਰ ਪੰਜਾਬੀਆਂ ਨੇ ਵੀ ਖੂਬ ਰੀਲਾਂ ਬਣਾਈਆਂ।
ਸਿੱਧੂ ਮੂਸੇਵਾਲਾ ਦਾ ‘ਚੋਰਨੀ’ ਗੀਤ ਛਾਇਆ ਰਿਹਾ
ਇਸ ਤੋਂ ਇਲਾਵਾ 2023 ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਚੋਰਨੀ’ ਅਤੇ ‘ਵਾਚ ਆਊਟ’ ਵੀ ਛਾਇਆ ਰਿਹਾ । ਇਹ ਗੀਤ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਰਿਹਾ ।ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ‘ਤੇ ਛਾਇਆ ਰਿਹਾ ।
ਸਤਿੰਦਰ ਸਰਤਾਜ ਦਾ ‘ਰੁਤਬਾ’ ਗੀਤ ਨੇ ਵੀ ਤੋੜੇ ਰਿਕਾਰਡ
ਸਤਿੰਦਰ ਸਰਤਾਜ ਦੀ ਫ਼ਿਲਮ ‘ਕਲੀ ਜੋਟਾ’ ਦਾ ਗੀਤ ‘ਰੁਤਬਾ’ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਇਆ । ਇਸ ਗੀਤ ‘ਤੇ ਵੀ ਫੈਨਸ ਦੇ ਵੱਲੋਂ ਖੂਬ ਰੀਲਾਂ ਬਣਾਈਆਂ ਗਈਆਂ ।ਇਸ ਗੀਤ ਨੂੰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ‘ਤੇ ਫ਼ਿਲਮਾਇਆ ਗਿਆ ਸੀ ।
ਦਿਲਜੀਤ ਦੋਸਾਂਝ ਦਾ ਗੀਤ ‘ਹੱਸ ਹੱਸ’ ਵੀ ਕੀਤਾ ਪਸੰਦ
ਸਰੋਤਿਆਂ ਦੇ ਵੱਲੋਂ ਦਿਲਜੀਤ ਦੋਸਾਂਝ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ । ਸੀਆ ਦੇ ਨਾਲ ਦਿਲਜੀਤ ਦੇ ਗੀਤ ‘ਹੱਸ ਹੱਸ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।