ਪੰਜਾਬੀ ਇੰਡਸਟਰੀ ਦੇ ਇਨ੍ਹਾਂ ਪ੍ਰਸਿੱਧ ਗਾਇਕਾਂ ਨੇ 2023 ‘ਚ ਇਸ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ
ਪੰਜਾਬੀ ਇੰਡਸਟਰੀ ਲਈ ਸਾਲ2023 ਬੇਹੱਦ ਦੁੱਖਦਾਇਕ ਰਿਹਾ । ਇਸ ਸਾਲ ਕਈ ਪੰਜਾਬੀ ਗਾਇਕਾਂ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੇ ਜਾਂਦੇ ਗਾਇਕ ਸੁਰਿੰਦਰ ਛਿੰਦਾ ਦਾ । ਜਿਨ੍ਹਾਂ ਨੇ ਜੁਲਾਈ 2023 ‘ਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ।
ਪੰਜਾਬੀ ਇੰਡਸਟਰੀ ਲਈ ਸਾਲ2023 (Year Ender 2023) ਬੇਹੱਦ ਦੁੱਖਦਾਇਕ ਰਿਹਾ । ਇਸ ਸਾਲ ਕਈ ਪੰਜਾਬੀ ਗਾਇਕਾਂ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੇ ਜਾਂਦੇ ਗਾਇਕ ਸੁਰਿੰਦਰ ਛਿੰਦਾ ਦਾ । ਜਿਨ੍ਹਾਂ ਨੇ ਜੁਲਾਈ 2023 ‘ਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ। ਉਨ੍ਹਾਂ ਨੇ ਲੁਧਿਆਣਾ ਦੇ ਡੀਐੱਮਸੀ ‘ਚ ਆਖਰੀ ਸਾਹ ਲਏ । ਸੁਰਿੰਦਰ ਛਿੰਦਾ ਬੀਮਾਰ ਚੱਲ ਰਹੇ ਸਨ ਅਤੇ ਇੱਕ ਵਾਰ ਤਾਂ ਉਹ ਠੀਕ ਹੋ ਕੇ ਹਸਪਤਾਲ ਵੀ ਚਲੇ ਗਏ ਸਨ । ਪਰ ਮੁੜ ਤੋਂ ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਪਰਗਣ ਤੇਜੀ ਦਾ ਵੀ ਹੋਇਆ ਦਿਹਾਂਤ
ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਪਰਗਣ ਤੇਜੀ ਨੇ ਵੀ ਇਸੇ ਸਾਲ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਸੀ । ਉਹ ੧੯੬੦ਦੇ ਦਹਾਕੇ ‘ਚ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ ਅਤੇ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਸੀ ।ਪਰਗਣ ਤੇਜੀ ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਸਨ ਅਤੇ ਪੰਜਵੀਂ ਜਮਾਤ ਤੱਕ ਉਨ੍ਹਾਂ ਨੇ ਪਿੰਡ ਬੇਗੋਵਾਲ ‘ਚ ਹੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਹਾਈ ਸਕੂਲ ਅਤੇ ਫਿਰ ਕਾਲਜ ‘ਚ ਵੀ ਦਾਖਲਾ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਪੈਦਾ ਹੋਇਆ ।
ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਜਿਸ ‘ਚ ਚਿੱਟਿਆਂ ਦੰਦਾਂ ਦਾ ਹਾਸਾ,ਸ਼ਗਨਾਂ ਦੀ ਰਾਤ, ਨਾਲੇ ਮੁੰਡੇ ਰੰਨਾਂ ਭਾਲਦੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ ।
ਮਨਜੀਤ ਕੋਂਡਲ ਨੇ ਵੀ ੨੦੨੩ ‘ਚ ਲਏ ਆਖਰੀ ਸਾਹ
ਮਨਜੀਤ ਕੋਂਡਲ ਯੂ.ਕੇ ਦੇ ਰਹਿਣ ਵਾਲੇ ਸਨ ਅਤੇ ਅਲਾਪ ਬੈਂਡ ਦੇ ਮੁੱਖ ਮੈਂਬਰ ਸਨ ਅਤੇ ਉਨ੍ਹਾਂ ਨੇ ਗੀਤ ਹੌਲੀ ਹੌਲੀ ਦੇ ਨਾਲ ਪ੍ਰਸਿੱਧੀ ਖੱਟੀ ਸੀ ।ਇਸ ਤੋਂ ਇਲਾਵਾ ਉੇਨ੍ਹਾਂ ਨੇ ਪਤਲੀ ਪਤੰਗ, ਚੱਲ ਪਿੰਡ ਨੂੰ ਚੱਲੀਏ,ਦਿਲ ਪਿਆਰ ਕਰਨ ਨੂੰ ਕਰਦਾ, ਆ ਗਲੇ ਲੱਗ ਜਾ ਸਣੇ ਕਈ ਗੀਤ ਗਾਏ ਸਨ ।