Year Ender 2023: ਸਾਲ 2023 'ਚ ਇਨ੍ਹਾਂ ਪਾਲੀਵੁੱਡ ਫਿਲਮਾਂ ਨੇ ਬਾਕਸ ਆਫਿਸ 'ਤੇ ਮਚਾਇਆ ਧਮਾਲ, ਕੀਤੀ ਵਰਲਡ ਵਾਈਡ ਕਮਾਈ
ਸਾਲ 2023 ਆਪਣੇ ਅੰਤਿਮ ਪੜਾਅ 'ਚ ਹੈ। ਸਾਲ 2023 ਵਿੱਚ ਜੇਕਰ ਪੰਜਾਬੀ ਫਿਲਮ ਇੰਡਸਟਰੀ ਬਾਰੇ ਗੱਲ ਕਰੀਏ ਤਾਂ ਇਹ ਸਾਲ ਪੰਜਾਬੀ ਸਿਨੇਮਾ ਲਈ ਕਾਫੀ ਚੰਗਾ ਰਿਹਾ। ਇਸ ਸਾਲ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਇਆਂ ਤੇ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਰਹੀਆਂ ਤੇ ਇਨ੍ਹਾਂ ਫਿਲਮਾਂ ਨੇ ਵਰਲਡ ਵਾਈਡ ਵੀ ਚੰਗੀ ਕਮਾਈ ਕੀਤੀ।
Year Ender 2023 ( Hit Punjabi Movies): ਸਾਲ 2023 ਆਪਣੇ ਅੰਤਿਮ ਪੜਾਅ 'ਚ ਹੈ। ਸਾਲ 2023 ਵਿੱਚ ਜੇਕਰ ਪੰਜਾਬੀ ਫਿਲਮ ਇੰਡਸਟਰੀ ਬਾਰੇ ਗੱਲ ਕਰੀਏ ਤਾਂ ਇਹ ਸਾਲ ਪੰਜਾਬੀ ਸਿਨੇਮਾ ਲਈ ਕਾਫੀ ਚੰਗਾ ਰਿਹਾ। ਇਸ ਸਾਲ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਇਆਂ ਤੇ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਰਹੀਆਂ ਤੇ ਇਨ੍ਹਾਂ ਫਿਲਮਾਂ ਨੇ ਵਰਲਡ ਵਾਈਡ ਵੀ ਚੰਗੀ ਕਮਾਈ ਕੀਤੀ।
ਕਲੀ ਜੋਟਾ
ਫਿਲਮ ਕਲੀ ਜੋਟਾ ਦੀ ਗੱਲ ਕਰੀਏ ਤਾਂ ਇਹ ਫਿਲਮ ਇਸ ਸਾਲ ਫਰਵਰੀ ਮਹੀਨੇ 'ਚ ਰਿਲੀਜ਼ ਹੋਈ ਸੀ। ਫਿਲਮ ਦੇ ਵਿੱਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਲੀਡ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਇਸ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਦੇ ਨਾਲ-ਨਾਲ ਵਾਮਿਕਾ ਗੱਬੀ ਵੀ ਅਹਿਮ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਈ। ਇਹ ਫਿਲਮ ਕੁੜੀ ਦੇ ਪ੍ਰੇਮ ਕਹਾਣੀ 'ਤੇ ਅਧਾਰਿਤ ਹੈ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਹੀ ਨਹੀਂ ਬਲਕਿ ਫਿਲਮ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ। ਇਹ ਫਿਲਮ ਔਰਤਾਂ ਦੀ ਸਮਾਜਿਕ ਸਮੱਸਿਆਵਾ 'ਤੇ ਅਧਾਰਿਤ ਸੀ। ਇਸ ਫਿਲਮ ਭਾਰਤ 'ਚ 20 ਕਰੋੜ ਤੇ ਵਰਲਡਵਾਈਡ 20 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਦੀ ਕੁੱਲ ਕਮਾਈ 40.5 ਕਰੋੜ ਦੱਸੀ ਗਈ ਹੈ।
ਅੰਨ੍ਹੀ ਦਿਆ ਮਜ਼ਾਕ ਏ ਐਮੀ ਵਿਰਕ, ਪਰੀ ਪੰਧੇਰ ਸਟਾਰਰ ਫਿਲਮ ਨੂੰ ਜਨਤਾ ਨੇ ਕਾਫੀ ਪਸੰਦ ਕੀਤਾ ਸੀ। ਐਮੀ ਦੀ ਕਾਮੇਡੀ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਜਦਕਿ ਫਿਲਮ ਨੇ ਭਾਰਤ 'ਚ 3 ਕਰੋੜ, ਜਦਕਿ ਦੁਨੀਆ ਭਰ 'ਚ 4.5 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 7.5 ਕਰੋੜ ਰਹੀ ਸੀ।
ਜੋੜੀ
ਜੋੜੀ ਫਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਜ਼ਰ ਆਏ ਸੀ। ਫਿਲਮ 'ਚ ਦਿਲਜੀਤ ਤੇ ਨਿੰਮੋ ਨੇ ਪਰਦੇ 'ਤੇ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੁੜ ਸੁਰਜੀਤ ਕੀਤਾ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਦਿਲਜੀਤ ਨਿੰਮੋ ਦੀ ਇਹ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਇਹ ਫਿਲਮ ਸਿਰਫ ਇੱਕ ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਭਾਰਤ 'ਚ 13.45 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ਦੁਨੀਆ ਭਰ 'ਚ ਫਿਲਮ ਨੇ 34 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 47 ਕਰੋੜ ਰਹੀ ਸੀ।
ਕੈਰੀ ਆਨ ਜੱਟਾ 3
ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਦੀ ਉਹ ਫਿਲਮ ਬਣੀ, ਜਿਸ ਨੇ ਇੰਡਸਟਰੀ ਨੂੰ ਸਫਲਤਾ ਦੇ ਨਵੇਂ ਲੈਵਲ ਤੱਕ ਪਹੁੰਚਾਇਆ। 'ਕੈਰੀ...3' 2012 'ਚ ਆਈ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਹੈ। ਇਸ ਫਿਲਮ ਨੂੰ ਜਨਤਾ ਨੇ ਦੁਨੀਆ ਭਰ 'ਚ ਰੱਜ ਕੇ ਪਿਆਰ ਦਿੱਤਾ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ ਸੀ। ਫਿਲਮ ਨੇ ਭਾਰਤ 'ਚ 55.9 ਕਰੋੜ, ਜਦਕਿ ਦੁਨੀਆ ਭਰ 'ਚ 46 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 109 ਕਰੋੜ ਰੁਪਏ ਰਹੀ ਸੀ।
ਗੋਡੇ ਗੋਡੇ ਚਾਅ
ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ ਦੀ ਇਸ ਫਿਲਮ ਦੀ ਕਹਾਣੀ ਬਿਲਕੁਲ ਅਲੱਗ ਥੀਮ 'ਤੇ ਆਧਾਰਤ ਸੀ। ਇਸ ਫਿਲਮ ਰਾਹੀਂ ਜਗਦੀਪ ਸਿੱਧੂ ਨੇ ਬਿਲਕੁਲ ਤਾਜ਼ਾ ਕਾਨਸੈਪਟ ਲੋਕਾਂ ਸਾਹਮਣੇ ਪੇਸ਼ ਕੀਤਾ। ਜਿਸ ਨੂੰ ਜਨਤਾ ਨੇ ਖੂਬ ਪਸੰਦ ਕੀਤਾ। ਇਹ ਫਿਲਮ ਵੀ ਹਿੱਟ ਰਹੀ ਸੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਭਾਰਤ 'ਚ 13.4, ਜਦਕਿ ਪੂਰੀ ਦੁਨੀਆ 'ਚ 9 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ 22 ਕਰੋੜ ਦੀ ਕੁੱਲ ਕਮਾਈ ਨਾਲ ਹਿੱਟ ਰਹੀ ਸੀ।
ਮੌੜ
ਐਮੀ ਵਿਰਕ ਤੇ ਦੇਵ ਖਰੌੜ ਸਟਾਰਰ ਫਿਲਮ ਨੂੰ ਦਰਸ਼ਕਾਂ ਨੇ ਠੀਕ ਠਾਕ ਪਸੰਦ ਕੀਤਾ ਸੀ। ਫਿਲਮ 'ਚ ਐਮੀ ਨੂੰ ਜਿਓਣਾ ਮੌੜ ਦੇ ਕਿਰਦਾਰ 'ਚ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਸ਼ਾਇਦ ਇਸੇ ਲਈ ਇਹ ਫਿਲਮ ਉਮੀਦ ਮੁਤਾਬਕ ਕੰਮ ਨਹੀਂ ਕਰ ਸਕੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਕੁੱਲ 10 ਕਰੋੜ ਦੀ ਕਮਾਈ ਕੀਤੀ ਸੀ।
ਹੋਰ ਪੜ੍ਹੋ: ਸੋਨਮ ਬਾਜਵਾ ਤੇ ਐਮੀ ਵਿਰਕ ਨੇ ਆਪਣੀ ਨਵੀਂ ਫਿਲਮ ਕੁੜੀ ਹਰਿਆਣੇ ਵੱਲ ਦੀ ਦਾ ਕੀਤਾ ਐਲਾਨ, ਸ਼ੁਰੂ ਹੋਈ ਸ਼ੂਟਿੰਗ
ਮਸਤਾਨੇ
ਮਸਤਾਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਇਤਿਹਾਸਕ ਫਿਲਮ ਮੰਨੀ ਗਈ ਹੈ। ਫਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਸਿੱਖ ਭਾਈਚਾਰੇ ਵੱਲੌਂ ਭਰਵਾਂ ਹੁੰਗਾਰਾ ਮਿਲਿਆ। ਫਿਲਮ ਨੇ ਕੁੱਲ 74 ਕਰੋੜ ਦੀ ਕਮਾਈ ਕੀਤੀ ਸੀ।