ਵਰਲਡ ਮਿਊਜ਼ਿਕ ਡੇਅ 2024 : ਜਾਣੋ ਉਨ੍ਹਾਂ ਲੋਕ ਗੀਤਾਂ ਬਾਰੇ ਜੋ ਸੱਤਰ ਅੱਸੀ ਦੇ ਦਹਾਕੇ ‘ਚ ਸਨ ਪ੍ਰਸਿੱਧ, ਪਰ ਅੱਜ ਵੀ ਚੱਲ ਰਹੇ ਹਨ ਟ੍ਰੈਂਡਿੰਗ ‘ਚ

ਕੱਲ੍ਹ ਯਾਨੀ ਕਿ 21 ਜੂਨ ਨੂੰ ਦੇਸ਼ ਦੁਨੀਆ ‘ਚ ਵਰਲਡ ਮਿਊੁਜ਼ਿਕ ਡੇਅ (World Music Day 2024) ਮਨਾਇਆ ਜਾ ਰਿਹਾ ਹੈ। ਸੰਗੀਤ ਰੂਹ ਦੀ ਖੁਰਾਕ ਹੈ ਅਤੇ ਸੰਗੀਤ ਦੀਆਂ ਸੱਤ ਸੁਰਾਂ ‘ਚ ਪੂਰੀ ਕਾਇਨਾਤ ਸਮਾਈ ਹੋਈ ਹੈ ।ਪੰਜਾਬੀ ਸੰਗੀਤ ਜਗਤ ‘ਚ ਅਜਿਹੀਆਂ ਸੰਗੀਤ ਹਸਤੀਆਂ ਹੋਈਆਂ ਹਨ । ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਪੂਰੀ ਦੁਨੀਆ ‘ਚ ਖ਼ਾਸ ਜਗ੍ਹਾ ਬਣਾਈ ਹੈ ।

By  Shaminder June 20th 2024 06:16 PM

ਕੱਲ੍ਹ ਯਾਨੀ ਕਿ 21 ਜੂਨ ਨੂੰ ਦੇਸ਼ ਦੁਨੀਆ ‘ਚ ਵਰਲਡ ਮਿਊੁਜ਼ਿਕ ਡੇਅ (World Music Day 2024)  ਮਨਾਇਆ ਜਾ ਰਿਹਾ ਹੈ।  ਸੰਗੀਤ ਰੂਹ ਦੀ ਖੁਰਾਕ ਹੈ ਅਤੇ ਸੰਗੀਤ ਦੀਆਂ ਸੱਤ ਸੁਰਾਂ ‘ਚ ਪੂਰੀ ਕਾਇਨਾਤ ਸਮਾਈ ਹੋਈ ਹੈ ।ਪੰਜਾਬੀ ਸੰਗੀਤ ਜਗਤ ‘ਚ ਅਜਿਹੀਆਂ ਸੰਗੀਤ ਹਸਤੀਆਂ ਹੋਈਆਂ ਹਨ । ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਪੂਰੀ ਦੁਨੀਆ ‘ਚ ਖ਼ਾਸ ਜਗ੍ਹਾ ਬਣਾਈ ਹੈ ।ਲਾਲ ਚੰਦ ਯਮਲਾ ਜੱਟ ਦੀ ਤੂੰਬੀ ਦੀ ਤਾਰ,ਸੁਰਿੰਦਰ ਛਿੰਦਾ ਦੀ ਹੇਕ,ਕੁਲਦੀਪ ਮਾਣਕ ਦੀਆਂ ਕਲੀਆਂ,ਉਸਤਾਦ ਬਰਕਤ ਸਿੱਧੂ,ਦੀਦਾਰ ਸੰਧੂ,ਗੁਰਦਾਸ ਮਾਨ,ਨਰਿੰਦਰ ਬੀਬਾ,ਸੁਰਿੰਦਰ ਕੌਰ,ਗੁਰਮੀਤ ਵਾਬ ਵਰਗੇ ਫ਼ਨਕਾਰਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ ।ਪਰ ਅੱਜ ਅਸੀਂ ਤੁਹਾਨੂੰ ਇਨ੍ਹਾਂ ਗਾਇਕਾਂ ਦੇ ਉਨ੍ਹਾਂ ਲੋਕ ਗੀਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸੱਤਰ ਅੱਸੀ ਦੇ ਦਹਾਕੇ ‘ਚ ਹਿੱਟ ਸਨ । ਪਰ ਅੱਜ ਕੱਲ੍ਹ ਵੀ ਟ੍ਰੈਂਡਿੰਗ ‘ਚ ਹਨ ।


ਕੁਲਦੀਪ ਮਾਣਕ ਤੇ ਅਮਰਜੋਤ ਚਮਕੀਲਾ 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰਜੋਤ ਚਮਕੀਲਾ ਅਤੇ ਕੁਲਦੀਪ ਮਾਣਕ ਦੇ ਗੀਤ ‘ਜਿੰਦ ਕੱਢ ਕੇ’ ਦੀ । ਇਹ ਗੀਤ ਕਾਫੀ ਪੁਰਾਣਾ ਹੈ ਪਰ ਅੱਜ ਕੱਲ੍ਹ ਇਹ ਟ੍ਰੈਂਡਿੰਗ ‘ਚ ਚੱਲ ਰਿਹਾ ਹੈ ਅਤੇ ਹਜ਼ਾਰਾਂ ਹੀ ਰੀਲਸ ਇਸ ਗੀਤ ‘ਤੇ ਲੋਕਾਂ ਦੇ ਵੱਲੋਂ ਬਣਾਈਆਂ ਜਾ ਰਹੀਆਂ ਹਨ । 


ਬਾਜਰੇ ਦਾ ਸਿੱਟਾ 

‘ਬਾਜਰੇ ਦਾ ਸਿੱਟਾ’ ਗੀਤ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨੇ ਗਾਇਆ ਸੀ । ਪਰ ਇਹ ਗੀਤ ਕਾਫੀ ਵਾਇਰਲ ਹੋਇਆ ਹੈ ਅਤੇ ਇਸ ਗੀਤ ‘ਤੇ ਮਾਧੁਰੀ ਦੀਕਸ਼ਿਤ ਸਣੇ ਕਈ ਬਾਲੀਵੁੱਡ ਹੀਰੋਇਨਾਂ ਨੇ ਇਸ ਗੀਤ ‘ਤੇ ਵੀਡੀਓ ਬਣਾਏ ਸਨ । 


  ਜੁੱਤੀ ਕਸੂਰੀ 

ਜੁੱਤੀ ਕਸੂਰੀ ਸੁਰਿੰਦਰ ਕੌਰ ਦਾ ਪ੍ਰਸਿੱਧ ਲੋਕ ਗੀਤ ਹੈ। ਇਸ ਗੀਤ ‘ਤੇ ਵੀ ਲੋਕਾਂ ਦੇ ਵੱਲੋਂ ਖੂਬ ਰੀਲਸ ਬਣਾਈਆਂ ਜਾਂਦੀਆਂ ਹਨ । ਇਸ ਗੀਤ ‘ਚ ਕਸੂਰ ‘ਚ ਬਣੀ ਜੁੱਤੀ ਦੀ ਤਾਰੀਫ ਇੱਕ ਮੁਟਿਆਰ ਦੇ ਵੱਲੋਂ ਕੀਤੀ ਗਈ ਹੈ। ਜੋ ਕਿ ਸੱਜ ਵਿਆਹੀ ਹੈ ਅਤੇ ਉਸ ਨੇ ਕਸੂਰੀ ਜੁੱਤੀ ਪਾਈ ਹੋਈ ਹੈ ।ਪਰ ਉਹ ਸ਼ਰਮਾਉਂਦੀ ਤੇ ਡਰਦੀ ਹੋਈ ਪਤੀ ਨੂੰ ਕੁਝ ਵੀ ਨਹੀਂ ਕਹਿ ਪਾਉਂਦੀ । 


 ਕਾਲਾ ਡੋਰੀਆ 

ਕਾਲਾ ਡੋਰੀਆ ‘ਤੇ ਵੀ ਅਕਸਰ ਵਾਇਰਲ ਹੁੰਦਾ ਰਹਿੰਦਾ ਹੈ। ਦਿਓਰ ਭਾਬੀ ਦੇ ਰਿਸ਼ਤੇ ਨੂੰ ਇਸ ਗੀਤ ‘ਚ ਦਰਸਾਇਆ ਗਿਆ ਹੈ। ਜਿਸ ‘ਚ ਦਿਓਰ ਭਰਜਾਈ ਦੇ ਪਿਆਰੀ ਨੋਕ ਝੋਕ ਨੂੰ ਲੋਕ ਗੀਤ ਰਾਹੀਂ ਉਕੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਨੂੰ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ‘ਚ ਸ਼ਿੰਗਾਰਿਆ ਗਿਆ ਹੈ। 



Related Post