ਕੀ ਅਮਰ ਸਿੰਘ ਚਮਕੀਲਾ ਦੇ ਕਤਲ ਦੀ ਮੁੜ ਤੋਂ ਹੋਵੇਗੀ ਜਾਂਚ !

ਅਮਰ ਸਿੰਘ ਚਮਕੀਲਾ ਜਿਨ੍ਹਾਂ ਦਾ ਕਤਲ 1988 ‘ਚ ਕਰ ਦਿੱਤਾ ਗਿਆ ਸੀ। ਹੁਣ ਮੁੜ ਤੋਂ ਇਸ ਮਾਮਲੇ ਦੀ ਜਾਂਚ ਹੋਣ ਜਾ ਰਹੀ ਹੈ। ਇਸ ਬਾਰੇ ਸਾਬਕਾ ਆਈਏਐੱਸ ਅਧਿਕਾਰੀ ਤੇ ਬੀਜੇਪੀ ਆਗੂ ਜਗਮੋਹਨ ਰਾਜੂ ਨੇ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ।

By  Shaminder July 5th 2024 12:10 PM -- Updated: July 5th 2024 12:15 PM

ਅਮਰ ਸਿੰਘ ਚਮਕੀਲਾ (Amar Singh Chamkila) ਜਿਨ੍ਹਾਂ ਦਾ ਕਤਲ 1988 ‘ਚ ਕਰ ਦਿੱਤਾ ਗਿਆ ਸੀ। ਹੁਣ ਮੁੜ ਤੋਂ ਇਸ ਮਾਮਲੇ ਦੀ ਜਾਂਚ ਹੋਣ ਜਾ ਰਹੀ ਹੈ। ਇਸ ਬਾਰੇ ਸਾਬਕਾ ਆਈਏਐੱਸ ਅਧਿਕਾਰੀ ਤੇ ਬੀਜੇਪੀ ਆਗੂ ਜਗਮੋਹਨ ਰਾਜੂ ਨੇ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਜਿਸ ‘ਚ ਉਨ੍ਹਾਂ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਕਤਲ ਕੇਸ ਨੂੰ ਮੁੜ ਤੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ।ਰਾਜੂ ਨੇ ਇਹ ਵੀ ਸਵਾਲ ਕੀਤਾ ਹੈ ਕੀ ਅਮਰ ਸਿੰਘ ਚਮਕੀਲਾ ਨੂੰ ਦਲਿਤ ਹੋਣ ਕਾਰਨ ਨਿਆਂ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ’? 

  

 ਹੋਰ ਪੜ੍ਹੋ : ਪੰਜ ਧੀਆਂ ਦੇ ਪਿਓ ਇਸ ਬਜ਼ੁਰਗ ਦੇ ਪੁੱਤਰ ਦੇ ਦਿਹਾਂਤ ਤੋਂ ਬਾਅਦ ਨਹੀਂ ਸੀ ਕੋਈ ਕਮਾਉਣ ਵਾਲਾ, ਅਜਾਇਬ ਸਿੰਘ ਉਰਫ ਗੋਲਡੀ ਨੇ ਕੀਤੀ ਮਦਦ

ਜਗਮੋਹਨ ਰਾਜੂ ਨੇ ਦਿੱਤਾ ਸੁਝਾਅ 

ਇਸ ਦੇ ਨਾਲ ਜਗਮੋਹਨ ਰਾਜੂ ਨੇ ਸੁਝਾਅ ਦਿੱਤਾ ਕਿ ‘ਆਪ’ ਸਰਕਾਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਫੜਨ ਦੇ ਲਈ ਐਲਾਨੇ ਇਨਾਮ ਦੀ ਤਰਜ਼ ‘ਤੇ ਚਮਕੀਲਾ ਦੇ ਕਤਲ ਦੇ ਲਈ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇਨਾਮ ਦਾ ਐਲਾਨ ਕਰ ਸਕਦੀ ਹੈ।ਉਨ੍ਹਾਂ ਨੇ ਇਨਾਮੀ ਰਾਸ਼ੀ ਲਈ ਪੰਜ ਲੱਖ ਰੁਪਏ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।

ਦੱਸ ਦਈਏ ਕਿ ਮਾਰਚ 1988 ‘ਚ ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਦਾ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਗਈ । ਪਰ ਇਸ ਕਤਲ ਕਾਂਡ ਦੀ ਗੁੱਥੀ ਏਨੇਂ ਸਾਲਾਂ ਬਾਅਦ ਵੀ ਅਣਸੁਲਝੀ ਹੋਈ ਹੈ। ਜਿਸ ਦੀ ਜਾਂਚ ਦੀ ਮੰਗ ਮੁੜ ਤੋਂ ਉੱਠੀ ਹੈ। 

  



 


Related Post