ਝੋਨੇ ਦੀ ਕਟਾਈ ਤੋਂ ਬਾਅਦ ਫ਼ਸਲ ਦਾ ਇੱਕ ਹਿੱਸਾ ਕਿਉਂ ਜਾਂਦਾ ਹੈ ਛੱਡਿਆ, ਕੀ ਤੁਹਾਨੂੰ ਪਤਾ ਹੈ ਇਸ ਦਾ ਕਾਰਨ !

ਪੰਜਾਬ ‘ਚ ਝੋਨਾ ਵੱਢਿਆ ਜਾ ਚੁੱਕਿਆ ਹੈ। ਝੋਨੇ ਦੀ ਕਟਾਈ ਕਈਆਂ ਨੇ ਹੱਥਾਂ ਦੇ ਨਾਲ ਕਰਵਾਈ ਅਤੇ ਕਈਆਂ ਨੇ ਕੰਬਾਈਨਾਂ ਦੇ ਨਾਲ ਝੋਨਾ ਕਟਵਾਇਆ । ਪਰ ਇਸੇ ਦੌਰਾਨ ਇੱਕ ਰਸਮ ਵੀ ਕੀਤੀ ਜਾਂਦੀ ਸੀ । ਜਦੋਂ ਝੋਨੇ ਦੀ ਪੂਰੀ ਕਟਾਈ ਹੋ ਜਾਂਦੀ ਸੀ ਤਾਂ ਉਸ ਵੇਲੇ ਥੋੜਾ ਜਿਹਾ ਝੋਨੇ ਦਾ ਇੱਕ ਕਿਆਰਾ ਛੱਡ ਦਿੱਤਾ ਜਾਂਦਾ ਸੀ ।

By  Shaminder November 28th 2023 04:35 PM

ਪੰਜਾਬ ‘ਚ ਝੋਨਾ ਵੱਢਿਆ ਜਾ ਚੁੱਕਿਆ ਹੈ। ਝੋਨੇ (Peddy)ਦੀ ਕਟਾਈ ਕਈਆਂ ਨੇ ਹੱਥਾਂ ਦੇ ਨਾਲ ਕਰਵਾਈ ਅਤੇ ਕਈਆਂ ਨੇ ਕੰਬਾਈਨਾਂ ਦੇ ਨਾਲ ਝੋਨਾ ਕਟਵਾਇਆ । ਪਰ ਇਸੇ ਦੌਰਾਨ ਇੱਕ ਰਸਮ ਵੀ ਕੀਤੀ ਜਾਂਦੀ ਸੀ । ਜਦੋਂ ਝੋਨੇ ਦੀ ਪੂਰੀ ਕਟਾਈ ਹੋ ਜਾਂਦੀ ਸੀ ਤਾਂ ਉਸ ਵੇਲੇ ਥੋੜਾ ਜਿਹਾ ਝੋਨੇ ਦਾ ਇੱਕ ਕਿਆਰਾ ਛੱਡ ਦਿੱਤਾ ਜਾਂਦਾ ਸੀ । ਸ਼ਾਇਦ ਅੱਜ ਕੱਲ੍ਹ ਬਹੁਤ ਹੀ ਘੱਟ ਲੋਕ ਹਨ, ਜੋ ਇਸ ਤਰ੍ਹਾਂ ਕਰਦੇ ਹੋਣਗੇ ।

ਹੋਰ ਪੜ੍ਹੋ :  ਗੋਵਿੰਦਾ ਦੀ ਧੀ ਟੀਨਾ ਆਹੁਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ।ਜਿਸ ਨੂੰ ਵੇਖ ਕੇ ਤੁਹਾਨੂੰ ਵੀ ਪੁਰਾਣੇ ਦਿਨ ਯਾਦ ਆ ਜਾਣਗੇ । ਇੱਕ ਕਿਸਾਨ ਆਪਣੇ ਖੇਤਾਂ ‘ਚ ਝੋਨੇ ਦੀ ਵਾਢੀ ਕਰਵਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਛੱਡੇ ਗਏ ਕਿਆਰੇ ਦੇ ਵੱਲ ਕੰਬਾਈਨ ਆਉਂਦੀ ਹੈ ਤਾਂ ਕਿਸਾਨ ਕੰਬਾਈਨ ਵਾਲੇ ਨੂੰ ਰੋਕ ਦਿੰਦਾ ਹੈ । 

ਗਰੀਬਾਂ ਦੀ ਖੁਸ਼ੀ ਦੇ ਲਈ ਛੱਡੀ ਜਾਂਦੀ ਹੈ ਰੀਣੀ

ਪਹਿਲਾਂ ਲੋਕ ਗਰੀਬ ਲੋਕਾਂ ਦੇ ਲਈ ਅਕਸਰ ਖੇਤਾਂ ‘ਚ ਇਹ ਰੀਣੀ ਛੱਡ ਦਿੰਦੇ ਸਨ ਤਾਂ ਕਿ ਗਰੀਬ ਲੋਕ ਇਸ ਨੂੰ ਵੱਢ ਕੇ ਲੈ ਜਾਣ । ਕਈ ਇਲਾਕਿਆਂ ‘ਚ ਇਸ ਨੂੰ ਬੋਦੀ ਵੀ ਕਿਹਾ ਜਾਂਦਾ ਹੈ । ਕਿਉਂਕਿ ਮਾਝੇ ‘ਚ ਇਸ ਨੂੰ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਮਾਲਵੇ ‘ਚ ਹੋਰ ਅਤੇ ਦੁਆਬੇ ‘ਚ ਕਿਸੇ ਹੋਰ ਨਾਂਅ ਦੇ ਨਾਲ ਬੁਲਾਇਆ ਜਾਂਦਾ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ‘ਚ ਇਸ ਨੂੰ ਕੀ ਕਿਹਾ ਜਾਂਦਾ ਹੈ। 

View this post on Instagram

A post shared by 🇨🇦STUDENT MEHAKMA🇨🇦 (@canadian_student_union)




Related Post