ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਜਾਣੋ ਲੋਹੜੀ ਦਾ ਇਤਿਹਾਸ
ਲੋਹੜੀ (Lohri 2024) ਦੇ ਤਿਉਹਾਰ ਦੇਸ਼ ਭਰ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਪਰ ਪੰਜਾਬ ‘ਚ ਇਸ ਤਿਉਹਾਰ ਨੂੰ ਬੜੇ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਹੈ । ਇਸ ਤਿਉਹਾਰ ਦੇ ਮੌਕੇ ਜਿਨ੍ਹਾਂ ਦੇ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਫਿਰ ਜਿਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੋਵੇ । ਉਨ੍ਹਾਂ ਦੇ ਘਰ ਲੋਹੜੀ ਦਾ ਭੁੱਗਾ ਬਾਲਿਆ ਜਾਂਦਾ ਹੈ। ਰਿਸ਼ਤੇਦਾਰ ਅਤੇ ਮਿੱਤਰ ਇੱਕਠੇ ਹੋ ਕੇ ਇਸ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ । ਪਰ ਲੋਹੜੀ ਦੇ ਗੀਤਾਂ ‘ਚ ਅਕਸਰ ਤੁਸੀਂ ਅਕਸਰ ਦੁੱਲੇ ਭੱਟੀ ਦਾ ਜ਼ਿਕਰ ਤਾਂ ਸੁਣਿਆ ਹੀ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੁੱਲਾ ਭੱਟੀ ਦਾ ਜ਼ਿਕਰ ਇਨ੍ਹਾਂ ਗੀਤਾਂ ‘ਚ ਕਿਉਂ ਹੁੰਦਾ ਹੈ ਅਤੇ ਦੁੱਲਾ ਭੱਟੀ ਦਾ ਲੋਹੜੀ ਨਾਲ ਕੀ ਸਬੰਧ ਹੈ ਇਸ ‘ਤੇ ਵੀ ਇੱਕ ਝਾਤ ਪਾਵਾਂਗੇ ।
ਹੋਰ ਪੜ੍ਹੋ : ਆਪਣੇ ਫਾਰਮ ਹਾਊਸ ‘ਤੇ ਮਸਤੀ ਕਰਦੇ ਹੋਏ ਨਜ਼ਰ ਆਏ ਮੀਕਾ ਸਿੰਘ, ਵੀਡੀਓ ਕੀਤੇ ਸਾਂਝੇ
ਦੁੱਲਾ ਭੱਟਾ ਪੁਰਾਣੇ ਸਮਿਆਂ ‘ਚ ਇੱਕ ਯੋਧਾ ਹੋਇਆ ਹੈ । ਜੋ ਗਰੀਬ ਅਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ । ਇੱਕ ਵਾਰ ਇੱਕ ਪੰਡਤ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਹੁੰਦੀਆਂ ਹਨ । ਜੋ ਕਿ ਵਿਆਹੁਣ ਯੋਗ ਹੁੰਦੀਆਂ ਹਨ, ਪਰ ਉਸ ਸਮੇਂ ਦਾ ਹਾਕਮ ਜੋ ਵੀ ਕੁੜੀ ਉਸ ਨੂੰ ਪਸੰਦ ਹੁੰਦੀ ਸੀ । ਉਸ ਨੂੰ ਆਪਣੇ ਘਰ ਲੈ ਆਉਂਦਾ ਸੀ । ਪੰਡਤ ਦੀਆਂ ਧੀਆਂ ਜਵਾਨ ਸਨ ਅਤੇ ਉਸ ਨੇ ਧੀਆਂ ਦਾ ਰਿਸ਼ਤਾ ਤੈਅ ਕਰ ਦਿੱਤਾ । ਪਰ ਉਸ ਦੇ ਦਿਲ ‘ਚ ਇਹ ਡਰ ਵੀ ਸੀ ਕਿ ਕਿਤੇ ਹਾਕਮ ਦੀ ਨਜ਼ਰ ਉਸ ਦੀਆਂ ਧੀਆਂ ‘ਤੇ ਨਾ ਪੈ ਜਾਵੇ ।
ਜਿਸ ਤੋਂ ਬਾਅਦ ਪੰਡਤ ਆਪਣੀਆਂ ਧੀਆਂ ਨੂੰ ਰਾਤ ਦੇ ਸਮੇਂ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਤਾਂ ਕਿ ਜੰਗਲ ‘ਚ ਉਨ੍ਹਾਂ ਦਾ ਵਿਆਹ ਕਰਕੇ ਸਹੁਰੇ ਘਰ ਤੋਰ ਦਿੱਤਾ ਜਾਵੇ । ਜੰਗਲ ‘ਚ ਜਾਂਦੇ ਸਮੇਂ ਜਦੋਂ ਦੁੱਲਾ ਭੱਟੀ ਨੇ ਇਹ ਨਜ਼ਾਰਾ ਵੇਖਿਆ ਤਾਂ ਪੰਡਤ ਤੋਂ ਸਾਰੀ ਗੱਲ ਪੁੱਛੀ ਤਾਂ ਉਸ ਨੇ ਉਸੇ ਜੰਗਲ ‘ਚ ਸੁੰਦਰੀ ਮੁੰਦਰੀ ਦਾ ਖੁਦ ਕੰਨਿਆ ਦਾਨ ਕਰਕੇ ਉਨ੍ਹਾਂ ਨੂੰ ਸਹੁਰੇ ਘਰ ਤੋਰਿਆ।ਇਸੇ ਲਈ ਲੋਹੜੀ ਦੇ ਤਿਉਹਾਰ ‘ਤੇ ਅਕਸਰ ਬੱਚੇ ਗਾਉਂਦੇ ਹਨ…
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ
ਇਸ ਤਰ੍ਹਾਂ ਲੋਹੜੀ ਦੇ ਤਿਉਹਾਰ ‘ਤੇ ਬੱਚੇ ਲੋਹੜੀ ਵਾਲੇ ਘਰੋਂ ਲੋਹੜੀ ਮੰਗਦੇ ਹਨ ਅਤੇ ਸਾਰੀ ਰਾਤ ਲੋਕ ਗੀਤ ਗਾਏ ਜਾਂਦੇ ਹਨ । ਰਾਤ ਸਮੇਂ ਘਰ ਆਉਣ ਵਾਲੇ ਰਿਸ਼ਤੇਦਾਰਾਂ ਦੋਸਤਾਂ ਅਤੇ ਮਿੱਤਰਾਂ ਨੂੰ ਤਿਲ, ਰਿਉੜੀਆਂ,ਗੱਚਕ ਅਤੇ ਮੂੰਗਫਲੀਆਂ ਵੰਡੀਆਂ ਜਾਂਦੀਆਂ ਹਨ ।