ਗਾਇਕਾ ਸਤਵਿੰਦਰ ਬਿੱਟੀ ਨੇ ਵਿੱਗ ਪਾ ਕੇ ਕਿਉਂ ਕੀਤਾ ਸੀ ਗਾਉਣਾ ਸ਼ੁਰੂ ਅਤੇ ਜ਼ਿੰਦਗੀ ‘ਚ ਕਦੇ ਵੀ ਰਾਤ ਦਾ ਸ਼ੋਅ ਕਿਉਂ ਨਹੀਂ ਕੀਤਾ ਬੁੱਕ, ਜਾਣੋ ਗਾਇਕਾ ਨਾਲ ਜੁੜੀਆਂ ਦਿਲਚਸਪ ਗੱਲਾਂ
ਉਸ ਨੇ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ਅਤੇ ਇੰਡਸਟਰੀ ‘ਚ ਉਸ ਦੇ ਗੀਤਾਂ ਦੀ ਤੂਤੀ ਬੋਲਣ ਲੱਗ ਪਈ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।
ਸਤਵਿੰਦਰ ਬਿੱਟੀ (Satwinder Bitti) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਫਨਕਾਰ ਹੈ। ਉਸ ਨੇ ਆਪਣੀ ਟੱਲੀ ਵਾਂਗ ਟਣਕਦੀ ਆਵਾਜ਼ ਦੇ ਨਾਲ ਲੱਖਾਂ ਲੋਕਾਂ ਦੇ ਦਿਲ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਵਿਆਹ ਤੋਂ ਬਾਅਦ ਹਾਲਾਂਕਿ ਉਸ ਨੇ ਕੁਝ ਸਮੇਂ ਤੱਕ ਗੀਤਾਂ ਤੋਂ ਦੂਰੀ ਬਣਾ ਲਈ ਸੀ । ਪਰ ਕੁਝ ਸਾਲਾਂ ਬਾਅਦ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਗਈ ਸੀ।ਤਿੰਨ ਬੱਚਿਆਂ ਦੀ ਮਾਂ ਸਤਵਿੰਦਰ ਬਿੱਟੀ ਅੱਜ ਵੀ ਵਧੀਆ ਗਾਇਕੀ ਨੂੰ ਤਰਜੀਹ ਦਿੰਦੀ ਹੈ। ਜਿੱਥੇ ਵਧੀਆ ਗਾਇਕੀ ਦੀ ਖੁਦ ਮਾਲਕ ਹੈ, ਉੱਥੇ ਹੀ ਵਧੀਆ ਗਾਇਕੀ ਨੂੰ ਸੁਣਨਾ ਪਸੰਦ ਕਰਦੀ ਹੈ।
ਹੋਰ ਪੜ੍ਹੋ : ਕੀ ਦਿਲਜੀਤ ਦੋਸਾਂਝ ਪਤਨੀ ਸੰਦੀਪ ਕੌਰ ਤੋਂ 6 ਸਾਲ ਪਹਿਲਾਂ ਹੋ ਗਏ ਸਨ ਵੱਖ ! ਜਾਣੋ ਪੂਰੀ ਕਹਾਣੀ
ਬਤੌਰ ਹਾਕੀ ਖਿਡਾਰਨ ਕੀਤੀ ਸੀ ਸ਼ੁਰੂਆਤ
ਪਟਿਆਲਾ ਦੀ ਜੰਮਪਲ ਸਤਵਿੰਦਰ ਬਿੱਟੀ ਹਾਕੀ ਦੀ ਵੀ ਵਧੀਆ ਖਿਡਾਰਨ ਰਹਿ ਚੁੱਕੀ ਹੈ।ਉਹ ਹਾਕੀ ਦੀ ਕੈਪਟਨ ਵੀ ਰਹੀ ਹੈ। ਪਰ ਕੁਝ ਕਾਰਨਾਂ ਕਰਕੇ ਉਸ ਦੀ ਸਿਲੈਕਸ਼ਨ ਨੈਸ਼ਨਲ ਹਾਕੀ ਦੇ ਲਈ ਨਹੀਂ ਸੀ ਹੋ ਸਕੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ਅਤੇ ਇੰਡਸਟਰੀ ‘ਚ ਉਸ ਦੇ ਗੀਤਾਂ ਦੀ ਤੂਤੀ ਬੋਲਣ ਲੱਗ ਪਈ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।
ਵਿੱਗ ਪਾ ਕੇ ਗਾਉਣਾ ਕੀਤਾ ਸ਼ੁਰੂ
ਸਤਵਿੰਦਰ ਬਿੱਟੀ ‘ਤੇ ਇੱਕ ਵਕਤ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਵਿੱਗ ਪਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਇੱਕ ਭਿਆਨਕ ਸੜਕ ਹਾਦਸੇ ਦਾ ਬਿੱਟੀ ਸ਼ਿਕਾਰ ਹੋ ਗਈ ਸੀ ਅਤੇ ਉਸ ਦੇ ਸਿਰ ਦੀ ਸਰਜਰੀ ਹੋਈ ਸੀ । ਕਈ ਮਹੀਨੇ ਤੱਕ ਤਾਂ ਇਸ ਦਾ ਇਲਾਜ ਕਰਵਾਉਣ ‘ਚ ਹੀ ਲੱਗ ਗਏ ਸਨ । ਪਰ ਸਿਰ ਦੀ ਸਰਜਰੀ ਕਾਰਨ ਉਨ੍ਹਾਂ ਦੇ ਸਾਰੇ ਵਾਲ ਉੱਤਰ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਸ ਨੂੰ ਸਮਾਂ ਲੱਗ ਸਕਦਾ ਹੈ । ਜਿਸ ਕਾਰਨ ਸਤਵਿੰਦਰ ਬਿੱਟੀ ਨੇ ਵਿੱਗ ਪਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।
ਰਾਤ ਦਾ ਕੋਈ ਸ਼ੋਅ ਨਹੀਂ ਕਰਦੇ ਸਤਵਿੰਦਰ ਬਿੱਟੀ
ਸਤਵਿੰਦਰ ਬਿੱਟੀ ਨੇ ਆਪਣੀ ਜ਼ਿੰਦਗੀ ‘ਚ ਕਦੇ ਵੀ ਰਾਤ ਸਮੇਂ ਦਾ ਕੋਈ ਸ਼ੋਅ ਬੁੱਕ ਨਹੀਂ ਸੀ ਕੀਤਾ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਰਿਹਾ ਹੈ ਅਤੇ ਕਦੇ ਲੱਖਾਂ ਰੁਪਏ ਦਾ ਆਫਰ ਆਉਣ ‘ਤੇ ਵੀ ਉਨ੍ਹਾਂ ਨੇ ਰਾਤ ਦਾ ਸ਼ੋਅ ਕਦੇ ਵੀ ਬੁੱਕ ਨਹੀਂ ਸੀ ਕੀਤਾ ।