ਕਿਸ-ਕਿਸ ਨੇ ਬਚਪਨ ‘ਚ ਇਸ ਤਰ੍ਹਾਂ ਸਕੂਲ ‘ਚ ਸਿੱਖਿਆ ਸੀ 'ੳ,ਅ '
ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਸਨ, ਨਾ ਕੋਈ ਫਿਕਰ ਨਾ ਕੋਈ ਫਾਕਾ। ਬਸ ਹਰ ਵੇਲੇ ਮੌਜ ਮਸਤੀ ਅਤੇ ਸਕੂਲ ਦੀਆਂ ਮਸਤੀਆਂ ਵੀ ਯਾਦ ਆਉਂਦੀਆਂ ਨੇ ਤਾਂ ਦਿਲ ਮੁੜ ਤੋਂ ਬਚਪਨ ਦੀਆਂ ਯਾਦਾਂ ‘ਚ ਗੁਆਚ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ, ਜਿਸ ਨੂੰ ਵੇਖ ਕੇ ਤੁਹਾਨੂੰ ਵੀ ਸ਼ਾਇਦ ਆਪਣਾ ਬਚਪਨ ਯਾਦ ਆ ਜਾਵੇਗਾ ।
ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਸਨ, ਨਾ ਕੋਈ ਫਿਕਰ ਨਾ ਕੋਈ ਫਾਕਾ। ਬਸ ਹਰ ਵੇਲੇ ਮੌਜ ਮਸਤੀ ਅਤੇ ਸਕੂਲ ਦੀਆਂ ਮਸਤੀਆਂ ਵੀ ਯਾਦ ਆਉਂਦੀਆਂ ਨੇ ਤਾਂ ਦਿਲ ਮੁੜ ਤੋਂ ਬਚਪਨ ਦੀਆਂ ਯਾਦਾਂ ‘ਚ ਗੁਆਚ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ, ਜਿਸ ਨੂੰ ਵੇਖ ਕੇ ਤੁਹਾਨੂੰ ਵੀ ਸ਼ਾਇਦ ਆਪਣਾ ਬਚਪਨ ਯਾਦ ਆ ਜਾਵੇਗਾ । ਜੀ ਹਾਂ ਸਕੂਲ ‘ਚ ਪਹਿਲੀ ਪੱਕੀ ਕਲਾਸ ‘ਚ ਜਦੋਂ ਗੁਰਮੁਖੀ ਜਾਂ ਫਿਰ ਪਹਾੜੇ ਤੇ ਗਿਣਤੀ ਸਿੱਖਣ ਦੇ ਲਈ ਅਕਸਰ ਅਸੀਂ ਫੱਟੀ ਦਾ ਸਹਾਰਾ ਲੈਂਦੇ ਸੀ ।
ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਸੱਚੀਂ ਸੱਚੀਂ’ ਰਿਲੀਜ਼ ਹੋਇਆ, ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਸਿਆਹੀ ਦੀਆਂ ਟਿੱਕੀਆਂ ਲੈ ਕੇ ਦਵਾਤ ‘ਚ ਘੋਲਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਤੋਂ ਬਾਅਦ ਉਹ ਗਾਚਣੀ ਦੇ ਨਾਲ ਫੱਟੀ ਨੂੰ ਪੋਚਦਾ ਹੋਇਆ ਨਜ਼ਰ ਆ ਰਿਹਾ ਹੈ । ਤੁਹਾਡੇ ਚੋਂ ਵੀ ਸ਼ਾਇਦ ਕਿਸੇ ਨਾ ਕਿਸੇ ਇਸ ਤਰ੍ਹਾਂ ਗੁਰਮੁਖੀ ਜਾਂ ਫਿਰ ਪਹਾੜੇ ਅਤੇ ਗਿਣਤੀ ਸਿੱਖੀ ਹੋਵੇਗੀ । ਜੇ ਤੁਸੀਂ ਵੀ ਇਸ ਤਰ੍ਹਾਂ ਸਕੂਲ ‘ਚ ਪੜ੍ਹਾਈ ਕੀਤੀ ਹੈ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ।
ਕਈਆਂ ਨੂੰ ਯਾਦ ਆਏ ਬਚਪਨ ਦੇ ਦਿਨ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਸੋਸ਼ਲ ਮੀਡੀਆ ਯੂਜ਼ਰ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਇੱਕ ਯੂਜ਼ਰ ਨੇ ਲਿਖਿਆ ‘ਮਾਣ ਮਹਿਸੂਸ ਹੁੰਦਾ, ਮੈਂ ਇਸ ਦੌਰ ਦਾ ਹਿੱਸਾ ਸੀ’। ਇੱਕ ਹੋਰ ਨੇ ਲਿਖਿਆ ‘ਬਹੁਤ ਸੋਹਣੇ ਦਿਨ ਸੀ, ਜਦੋਂ ਪੁੱਛੀਦਾ ਸੀ ਮੈਡਮ ਜੀ ਦਵਾਤ ‘ਚ ਪਾਣੀ ਪਾ ਲਿਆਈਏ’।