ਅਮਰਿੰਦਰ ਗਿੱਲ ਨੇ ਪਹਿਲੀ ਵਾਰ ਕਿਸੇ ਬੱਚੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਕੀ ਅਮਰਿੰਦਰ ਗਿੱਲ ਦੀ ਧੀ ਹੈ ਇਹ ਬੱਚੀ !

ਅਮਰਿੰਦਰ ਗਿੱਲ ਨੇ ਪਹਿਲੀ ਵਾਰ ਕਿਸੇ ਬੱਚੀ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਇੱਕ ਬੱਚੀ ਦੇ ਨਾਲ ਦਿਖਾਈ ਦੇ ਰਹੇ ਹਨ । ਜਿਨ੍ਹਾਂ ਨੂੰ ਉਨ੍ਹਾਂ ਨੇ ਕੁੱਛੜ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ।

By  Shaminder July 1st 2024 10:41 AM -- Updated: July 1st 2024 11:28 AM

ਅਮਰਿੰਦਰ ਗਿੱਲ  (Amrinder Gill) ਨੇ ਪਹਿਲੀ ਵਾਰ ਕਿਸੇ ਬੱਚੀ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਇੱਕ ਬੱਚੀ ਦੇ ਨਾਲ ਦਿਖਾਈ ਦੇ ਰਹੇ ਹਨ । ਜਿਨ੍ਹਾਂ ਨੂੰ ਉਨ੍ਹਾਂ ਨੇ ਕੁੱਛੜ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਗਰੂਪ ਅਤੇ ਨੂਰ’ ਇਸ ਦੇ ਨਾਲ ਹੀ ਨੂਰ ਨਾਂਅ ਦੀ ਆਈਡੀ ਵੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ।


ਅਮਰਿੰਦਰ ਗਿੱਲ ਦੀ ਇਸ ਤਸਵੀਰ ‘ਤੇ ਫੈਨਸ ਵੀ ਹੈਰਾਨ ਹਨ ਅਤੇ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ ਕਿ ਕਿਤੇ ਇਹ ਅਮਰਿੰਦਰ ਗਿੱਲ ਦੀ ਧੀ ਤਾਂ ਨਹੀਂ। ਜਿਸ ਨੂੰ ਗਾਇਕ ਪ੍ਰਮੋਟ ਕਰ ਰਹੇ ਹਨ ।ਕਿਉਂਕਿ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਅਮਰਿੰਦਰ ਗਿੱਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਪੋਸਟ ਸਾਂਝੀ ਕਰਦੇ ਹੋਣ । 

ਅਮਰਿੰਦਰ ਗਿੱਲ ਦਾ ਵਰਕ ਫ੍ਰੰਟ 

ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

View this post on Instagram

A post shared by Amrinder Gill (@amrindergill)



ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਮਰਿੰਦਰ ਗਿੱਲ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ। ਉਹ ਹੁਣ ਤੱਕ ਅੰਗਰੇਜ, ਲਹੌਰੀਏ, ਛੱਲਾ ਮੁੜ ਕੇ ਨਹੀਂ ਆਇਆ, ਲਾਈਏ ਜੇ ਯਾਰੀਆਂ ਸਣੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । 

 


ਹੋਰ ਪੜ੍ਹੋ 

 


Related Post