ਸੋਸ਼ਲ ਮੀਡੀਆ ‘ਤੇ ਛਾਇਆ ਸੋਨੂੰ ਸੀਤੋ ਵਾਲਾ, ਬੀ ਪ੍ਰਾਕ ਦੇ ਨਾਲ ਵੀਡੀਓ ਆਇਆ ਸਾਹਮਣੇ
ਸੋਨੂੰ ਸੀਤੋ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਹੈ ਅਤੇ ਉਹ ਪੰਜਾਬ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਪ੍ਰਸਿੱਧ ਹੈ। ਗਰੀਬ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲਾ ਸੋਨੂੰ ਸੀਤੋ ਅਖਾੜਿਆਂ ‘ਚ ਵੀ ਅਕਸਰ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਪਰਚਾਉਂਦਾ ਹੈ।
ਸੋਨੂੰ ਸੀਤੋ ਵਾਲਾ (Sonu Sito wala) ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਹੁਣ ਉਸ ਦਾ ਗਾਇਕ ਤੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਬੀ ਪ੍ਰਾਕ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਸੋਨੂੰ ਸੀਤੋ ਵਾਲਾ ਬੀ ਪ੍ਰਾਕ ਨੂੰ ਸਪੋਟ ਕਰਨ ਲਈ ਕਹਿ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਸਟਾਰ ਹੈ ਸੋਨੂੰ ਸੀਤੋ ਵਾਲਾ
ਸੋਨੂੰ ਸੀਤੋ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਹੈ ਅਤੇ ਉਹ ਪੰਜਾਬ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਪ੍ਰਸਿੱਧ ਹੈ। ਗਰੀਬ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲਾ ਸੋਨੂੰ ਸੀਤੋ ਅਖਾੜਿਆਂ ‘ਚ ਵੀ ਅਕਸਰ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਪਰਚਾਉਂਦਾ ਹੈ। ਲੋਕ ਉਸ ਨੂੰ ਹੱਥੀਂ ਛਾਂਵਾਂ ਕਰਦੇ ਹਨ ।
ਸੋਨੂੰ ਸੀਤੋ ਦੀ ਡਿਮਾਂਡ ਹੁਣ ਤਾਂ ਵਿਦੇਸ਼ਾਂ ‘ਚ ਵੀ ਹੋਣ ਲੱਗ ਪਈ ਹੈ। ਕੁਝ ਦਿਨ ਪਹਿਲਾਂ ਜੀ ਖ਼ਾਨ ਦਾ ਵਿਦੇਸ਼ ‘ਚ ਸ਼ੋਅ ਸੀ ਅਤੇ ਇਸ ਦੌਰਾਨ ਉੱਥੋਂ ਦੀ ਪਬਲਿਕ ਨੇ ਸੋਨੂੰ ਸੀਤੋ ਦਾ ਨਾਂਅ ਬੁਲਾਉਣ ਲਈ ਵੀ ਜੀ ਖ਼ਾਨ ਨੂੰ ਕਿਹਾ ਸੀ।
ਸੋਨੂੰ ਸੀਤੋ ਵਾਲਾ ਕਈ ਸੈਲੀਬ੍ਰੇਟੀਜ਼ ਦੇ ਨਾਲ ਪ੍ਰਮੋਸ਼ਨ ਵੀ ਕਰਨ ਦੇ ਲਈ ਜਾ ਰਿਹਾ ਹੈ ਅਤੇ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਚੁੱਕਿਆ ਹੈ।