ਵਿਸ਼ਾਲ ਸੰਗਰੂਰੀਆ ਦੇ ਸਿਰ ਸੱਜਿਆ 'ਡਾਂਸ ਪੰਜਾਬੀ ਡਾਂਸ' ਸੀਜ਼ਨ 1 ਦੇ ਵਿਨਰ ਦਾ ਤਾਜ਼

ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾ ਰਹੇ 'ਡਾਂਸ ਪੰਜਾਬੀ ਡਾਂਸ' ਦੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਮਾਪਤੀ ਹੋ ਗਈ ਹੈ। ਇਸ ਵਿੱਚ ਸੰਗਰੂਰ ਦੇ ਰਹਿਣ ਵਾਲੇ ਵਿਸ਼ਾਲ ਸੰਗਰੂਰੀਆ ਨੇ 'ਡਾਂਸ ਪੰਜਾਬੀ ਡਾਂਸ' ਸੀਜ਼ਨ 1 ਦੇ ਵਿਨਰ ਦਾ ਤਾਜ਼ ਜਿੱਤ ਲਿਆ ਹੈ।

By  Pushp Raj June 30th 2024 04:49 PM

Dance Punjabi Dance Season 1  Finale : ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾ ਰਹੇ 'ਡਾਂਸ ਪੰਜਾਬੀ ਡਾਂਸ' ਦੇ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਮਾਪਤੀ ਹੋ ਗਈ ਹੈ। ਇਸ ਵਿੱਚ ਸੰਗਰੂਰ ਦੇ ਰਹਿਣ ਵਾਲੇ ਵਿਸ਼ਾਲ ਸੰਗਰੂਰੀਆ ਨੇ 'ਡਾਂਸ ਪੰਜਾਬੀ ਡਾਂਸ' ਸੀਜ਼ਨ 1 ਦੇ ਵਿਨਰ ਦਾ ਤਾਜ਼ ਜਿੱਤ ਲਿਆ ਹੈ। 

ਪੀਟੀਸੀ ਪੰਜਾਬੀ ਚੈਨਲ 'ਤੇ ਪ੍ਰਸਾਰਿਤ 'ਡਾਂਸ ਪੰਜਾਬੀ ਡਾਂਸ' ਸੀਜ਼ਨ 1 ਦੇ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ 29 ਜੂਨ, 2024 ਨੂੰ ਹੋਇਆ। ਇਹ ਗ੍ਰੈਂਡ ਫਿਨਾਲੇ ਦੋ ਮਹੀਨਿਆਂ ਵਿੱਚ ਪ੍ਰਤਿਭਾਗੀਆਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਕਰਵਾਇਆ ਗਿਆ।

View this post on Instagram

A post shared by PTC Punjabi (@ptcpunjabi)


'ਡਾਂਸ ਪੰਜਾਬੀ ਡਾਂਸ' ਸ਼ੋਅ ਦੀ ਸ਼ੁਰੂਆਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਆਡੀਸ਼ਨਾਂ ਨਾਲ ਹੋਈ ਸੀ, ਜਿੱਥੇ ਵੱਖ-ਵੱਖ ਸ਼ਾਹਿਰਾਂ ਦੇ ਡਾਂਸਰਾਂ ਨੇ ਆਪਣੇ ਡਾਂਸ ਦੇ ਨਾਲ ਜੱਜਾਂ ਦੇ ਪੈਨਲ ਨੂੰ ਪ੍ਰਭਾਵਿਤ ਕੀਤਾ। 'ਡਾਂਸ ਪੰਜਾਬੀ ਡਾਂਸ' ਵਿੱਚ  ਗਾਇਕ ਰਫਤਾਰ, ਕੋਰੀਓਗ੍ਰਾਫਰ ਮਾਨਿਕ ਭਥੇਜਾ, ਮਸ਼ਹੂਰ ਪੰਜਾਬੀ ਅਦਾਕਾਰਾ ਮਾਨਸੀ ਸ਼ਰਮਾ, ਅਤੇ ਕੋਰੀਓਗ੍ਰਾਫਰ ਗਗਨ ਬੇਦੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਬਤੌਰ ਜੱਜ ਆਪਣੀ ਸ਼ਮੂਲੀਅਤ ਕੀਤੀ। ਉਨ੍ਹਾਂ ਇਸ ਡਾਂਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤਿਭਾਗੀਆਂ ਦਾ ਮਾਰਗਰਦਰਸ਼ਨ ਕੀਤਾ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ  ਨਿਖਾਰਿਆ। 

ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਟੌਪ 5 ਪ੍ਰਤਿਭਾਗੀਆਂ ਨੇ ਆਪਣਾ ਡਾਂਸ ਪੇਸ਼ ਕੀਤਾ, ਜਿਸ ਵਿੱਚ ਵਿਸ਼ਾਲ ਸੰਗਰੂਰੀਆ ਨੇ ਆਪਣੀ ਸ਼ਾਨਦਾਰ ਡਾਂਸ ਪਰਫਾਰਮੈਂਸ ਰਾਹੀਂ ਜੱਜ ਸਹਿਬਾਨਾਂ ਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਵਿਸ਼ਾਲ ਸੰਗਰੂਰੀਆ ਨੇ ਆਪਣੇ ਹੁਨਰ ਦੇ ਦਮ 'ਤੇ ਇਸ ਸ਼ੋਅ ਦੇ ਵਿਨਰ ਹੋਣ ਦਾ ਖਿਤਾਬ ਵੀ ਹਾਸਲ ਕੀਤਾ। ਉਨ੍ਹਾਂ ਨੂੰ ਪੀਟੀਸੀ ਪੰਜਾਬੀ ਵੱਲੋਂ ਇਨਾਮ ਵਿੱਚ 5 ਲੱਖ ਰੁਪਏ, ਇੱਕ ਦੋਪਹੀਆ ਵਾਹਨ ਤੇ ਸ਼ੋਅ ਦੀ ਵੱਕਾਰੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਿੰਸ ਸ਼ਰਮਾ ਤੇ ਵਰੁਣ ਕੁਮਾਰ ਇਸ ਸ਼ੋਅ ਦੇ ਰਨਅਰ ਅੱਪ ਰਹੇ।

ਪੀਟੀਸੀ ਪੰਜਾਬੀ ਨੇ 'ਡਾਂਸ ਪੰਜਾਬੀ ਡਾਂਸ' ਸ਼ੋਅ ਰਾਹੀਂ ਨਾਂ ਮਹਿਜ਼ ਇਸ ਖੇਤਰ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕੀਤਾ, ਸਗੋਂ ਇਸ ਸ਼ੋਅ ਰਾਹੀਂ ਦਰਸ਼ਕਾਂ ਨੂੰ ਵੀ ਪੰਜਾਬੀ ਸੱਭਿਆਚਾਰ ਨਾਲ ਜੋੜਿਆ। ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਸ਼੍ਰੀ ਰਬਿੰਦਰ ਨਰਾਇਣ ਨੇ ਸ਼ੋਅ ਦੀ ਸਫਲਤਾ ਤੇ ਇਸ ਸ਼ੋਅ ਦੇ ਜੇਤੂਆਂ ਸਣੇ ਇਸ ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਗੀਆਂ ਨੂੰ ਵਧਾਈ ਦਿੱਤੀ ਹੈ। 

View this post on Instagram

A post shared by PTC Punjabi (@ptcpunjabi)


ਹੋਰ ਪੜ੍ਹੋ : ਨਿਰਮਲ ਰਿਸ਼ੀ ਨੇ ਦੱਸੀ 'ਅਰਦਾਸ' ਦੀ ਮਹੱਤਤਾ, ਕਿਹਾ, ਦੁਖ ਹੋਵੇ ਸੁਖ ਹੋਵੇ ਹਰ ਵੇਲੇ ਕਰੋ ਸਰਬੱਤ ਦੀ ਅਰਦਾਸ

ਪੀਟੀਸੀ ਪੰਜਾਬੀ ਚੈਨਲ ਨੂੰ ਇਸ ਸੀਜ਼ਨ ਵਿੱਚ ਭਾਗ ਲੈਣ ਤੇ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨ ਵਾਲੇ ਪ੍ਰਤਿਭਾਗੀਆਂ ਨੂੰ ਵਧਾਈ ਦਿੰਦਾ ਹੈ। 'ਡਾਂਸ ਪੰਜਾਬੀ ਡਾਂਸ' ਦੀ ਸਮਾਪਤੀ ਮਗਰੋਂ ਪੀਟੀਸੀ ਪੰਜਾਬੀ ਮੁੜ ਆਪਣਾ ਨਵਾਂ ਸ਼ੋਅ 'ਵਾਇਸ ਆਫ ਪੰਜਾਬ ਛੋਟਾ ਚੈਂਪ' ਸੀਜ਼ਨ -10 ਸ਼ੁਰੂ ਕਰਨ ਜਾ ਰਿਹਾ ਹੈ। ਇਸ ਸ਼ੋਅ ਦਾ ਪ੍ਰੀਮੀਅਰ 15 ਜੁਲਾਈ 2024 ਨੂੰ ਸ਼ਾਮ 7 ਵਜੇ ਕੀਤਾ ਜਾਵੇਗਾ, ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।


Related Post