ਕੁਲਵਿੰਦਰ ਕੌਰ ਨੂੰ ਨੌਕਰੀ ਦੇਣ ਦੀ ਗੱਲ ਆਖ ਕੇ ਫਸੇ ਵਿਸ਼ਾਲ ਡਡਲਾਨੀ, ਲੋਕਾਂ ਨੇ ਕਿਹਾ ਖਾਲਿਸਤਾਨੀ

ਕੁਲਵਿੰਦਰ ਕੌਰ (Kulwinder Kaur) ਨੇ ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਜੜਿਆ ਸੀ ।ਜਿਸ ਤੋਂ ਬਾਅਦ ਕਈਆਂ ਲੋਕਾਂ ਨੇ ਉਸ ਨੂੰ ਸਮਰਥਨ ਦਿੱਤਾ ਸੀ । ਇਸ ਦੇ ਨਾਲ ਹੀ ਬਾਲੀਵੁੱਡ ਗਾਇਕ ਵਿਸ਼ਾਲ ਡਡਲਾਨੀ ਨੇ ਵੀ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਅਤੇ ਉਸ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ।

By  Shaminder June 8th 2024 01:27 PM

ਕੁਲਵਿੰਦਰ ਕੌਰ (Kulwinder Kaur) ਨੇ ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਜੜਿਆ ਸੀ ।ਜਿਸ ਤੋਂ ਬਾਅਦ ਕਈਆਂ ਲੋਕਾਂ ਨੇ ਉਸ ਨੂੰ ਸਮਰਥਨ ਦਿੱਤਾ ਸੀ । ਇਸ ਦੇ ਨਾਲ ਹੀ ਬਾਲੀਵੁੱਡ ਗਾਇਕ ਵਿਸ਼ਾਲ ਡਡਲਾਨੀ ਨੇ ਵੀ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਅਤੇ ਉਸ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਵਿਸ਼ਾਲ ਡਡਲਾਨੀ ਨੂੰ ਲੋਕ ਟ੍ਰੋਲ ਕਰ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਸ ਤਰ੍ਹਾਂ ਕੰਗਨਾ ਤੇ ਉਸ ਪਰਿਵਾਰ ਨੂੰ ਵੀ ਇਹ ਹੱਕ ਮਿਲਣਾ ਚਾਹੀਦਾ ਹੈ ਕਿ ਉਹ ਵਿਸ਼ਾਲ ਡਡਲਾਨੀ ਨੂੰ ਥੱਪੜ ਮਾਰ ਸਕਣ’। ਇੱਕ ਹੋਰ ਨੇ ਲਿਖਿਆ ‘ਖਾਲਿਸਤਾਨੀ ਸਮਰਥਕ’ । ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਕਮੈਂਟਸ ਕੀਤੇ ਹਨ। 

ਹੋਰ ਪੜ੍ਹੋ  : 


ਵਿਸ਼ਾਲ ਡਡਲਾਨੀ ਨੇ ਨੌਕਰੀ ਦੇਣ ਦਾ ਕੀਤਾ ਸੀ ਐਲਾਨ 

ਵਿਸ਼ਾਲ ਡਡਲਾਨੀ ਨੇ ਕਿਹਾ ਸੀ ਕਿ ਉਹ ਸੀਆਈਐੱਸਐੱਫ ਕਾਂਸਟੇਬਲ ਨੂੰ ਨੌਕਰੀ ਦੇਣਗੇ । ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਥੱਪੜ ਕਾਂਡ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ‘ਜੇਕਰ ਮਿਸ ਕੌਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਕੋਈ ਮੇਰੇ ਨਾਲ ਸੰਪਰਕ ਕਰੋ।ਮੈਂ ਯਕੀਨੀ ਬਣਾਂਵਾਗਾ ਕਿ ਉਸ ਨੂੰ ਨੌਕਰੀ ਮਿਲੇ’। ਇਸ ਦੇ ਨਾਲ ਹੀ ਗਾਇਕ ਨੇ ਅੱਗੇ ਸਵਾਲ ਕੀਤਾ ਸੀ ਕਿ ਜੇਕਰ ਕਇੀ ਤੁਹਾਡੀ ਮਾਂ ਬਾਰੇ ਅਜਿਹਾ ਕਹਿੰਦਾ ਹੈ ਤਾਂ ਤੁਸੀਂ ਕੀ ਕਰੋਗੇ’।  


ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਨੂੰ ਮਾਰਿਆ ਸੀ ਥੱਪੜ 

ਦੱਸ ਦਈਏ ਕਿ ਕੰਗਨਾ ਰਣੌਤ ਨੂੰ ਬੀਤੇ ਦਿਨ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ । ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਹੱਕ ‘ਚ ਲੋਕ ਅੱਗੇ ਆਏ ਹਨ ਅਤੇ ਕਈ ਕੁਲਵਿੰਦਰ ਕੌਰ ਦੇ ਵੱਲੋਂ ਚੁੱਕੇ ਇਸ ਕਦਮ ਦੀ ਨਿਖੇਧੀ ਕਰ ਰਹੇ ਹਨ । 




Related Post