ਵਾਇਰਲ ਯੋਗਾ ਗਰਲ ਅਰਚਨਾ ਮਖਵਾਨਾ ਨੇ ਕਿਹਾ FIR ਵਾਪਸ ਲਵੇ SGPC, ਵੀਡੀਓ ਜਾਰੀ ਕਰ ਦੱਸੀ ਵਜ੍ਹਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਮਗਰੋਂ ਵਾਇਰਲ ਹੋਣ ਵਾਲੀ ਕੁੜੀ ਅਰਚਨਾ ਮਖਵਾਨਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਅਰਚਨਾ ਨੇ ਇੱਕ ਨਵੀਂ ਵੀਡੀਓ ਜਾਰੀ ਕਰਦੇ ਹੋਏ ਉਸ ਖਿਲਾਫ ਕੀਤੀ ਗਈ ਐਫਆਈਆਰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।

By  Pushp Raj June 27th 2024 12:09 PM

 Viral Yoga girl Archana Makwana New Video : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਮਗਰੋਂ ਵਾਇਰਲ ਹੋਣ ਵਾਲੀ ਕੁੜੀ ਅਰਚਨਾ ਮਖਵਾਨਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਅਰਚਨਾ ਨੇ ਇੱਕ ਨਵੀਂ ਵੀਡੀਓ ਜਾਰੀ ਕਰਦੇ ਹੋਏ ਉਸ ਖਿਲਾਫ ਕੀਤੀ ਗਈ ਐਫਆਈਆਰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਇੱਕ ਕੁੜੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਕੁੜੀ ਦੀ ਪਛਾਣ ਗੁਜਰਾਤ ਵੜੌਦਰਾ ਦੀ ਅਰਚਨਾ ਮਖਵਾਨਾ ਵਜੋਂ ਹੋਈ ਹੈ।  


ਅਰਚਨਾ ਉੱਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਕਰਨ ਦੇ ਦੋਸ਼ ਲੱਗੇ ਸਨ ਤੇ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ। ਅਰਚਨਾ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਫਆਈਆਰ ਵੀ ਦਰਜ ਕੀਤੀ ਗਈ ਸੀ। 

ਹੁਣ ਇੱਕ ਵਾਰ ਫਿਰ ਤੋਂ ਅਰਚਨਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ SGPC ਤੋਂ ਉਸ ਦੇ ਖਿਲਾਫ ਕੀਤੀ ਗਈ ਐਫਆਈਆਰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। 

ਅਰਚਨਾ ਨੇ ਵੀਡੀਓ ਵਿੱਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੀ ਤਾਂ ਉਸ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗ਼ਲਤ ਖਿਆਲ ਨਹੀਂ ਸੀ ਤੇ ਨਾਂ ਹੀ ਉਸ ਨੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਤੇ ਆਸਥਾ ਨੂੰ ਆਹਤ ਲਈ ਯੋਗ ਕੀਤਾ ਸੀ। ਅਰਚਨਾ ਨੇ ਦੱਸਿਆ ਕਿ ਉਸ ਨੇ ਸਾਧਾਰਨ ਸ਼੍ਰੀਸ਼ਆਸਨ ਕੀਤਾ ਸੀ ਤੇ ਬੈਠ ਕੇ ਰੱਬ ਦਾ ਨਾਂਅ ਲਿਆ। ਇਹ ਆਸਨ ਉਹ ਹਰ ਧਾਰਮਿਕ ਯਾਤਰਾ ਦੇ ਦੌਰਾਨ ਕਰਦੀ ਹੈ ਜੋਂ ਕਿ ਉਸ ਦਾ ਰੱਬ ਨੂੰ ਧੰਨਵਾਦ ਦੇਣ ਦਾ ਇੱਕ ਤਰੀਕਾ ਹੈ। 

View this post on Instagram

A post shared by Archana Makwana (@archana.makwana)


ਹੋਰ ਪੜ੍ਹੋ : ਸੁਨੰਦਾ ਸ਼ਰਮਾ ਦੀ ਗੀਤ ਗਾਉਂਦੇ ਹੋਏ ਪੁਰਾਣੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ 

ਅਚਰਨਾ  ਨੇ ਅੱਗੇ ਕਿਹਾ ਕਿ ਜਦੋਂ ਉਹ ਉੱਥੇ ਪਹੁੰਚੀ ਤਾਂ ਬਹੁਤ ਸਾਰੇ ਲੋਕ ਤਸਵੀਰਾਂ ਖਿੱਚ ਰਹੇ ਸਨ, ਇੱਥੋਂ ਤੱਕ ਕੀ ਉਸ ਯੋਗ ਕਰਦਿਆਂ ਦੀ ਤਸਵੀਰ ਵੀ ਇੱਕ ਸੇਵਾਦਾਰ ਵੱਲੋਂ ਖਿੱਚੀ ਗਈ ਸੀ। ਅਚਰਨਾ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਉਸ ਨੇ ਆਪਣੇ ਵੱਲੋਂ ਕੁਝ ਵੀ ਗ਼ਲਤ ਕੀਤਾ ਤੇ ਨਾਂ ਹੀ ਉਸ ਨੂੰ ਪਤਾ ਸੀ ਕਿ ਉੱਥੇ ਯੋਗ ਕਰਨ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ। ਹੋਰਨਾਂ ਲੋਕਾਂ ਨੂੰ ਤਸਵੀਰਾਂ ਕਰਦੇ ਵੇਖ ਉਸ ਦਾ ਵੀ ਤਸਵੀਰ ਖਿਚਵਾਉਣ ਦਾ ਮਨ ਕੀਤਾ। ਹਲਾਂਕਿ ਉਹ ਆਪਣੀ ਗ਼ਲਤੀ ਲਈ ਵੀਡੀਓ ਜਾਰੀ ਕਰਕੇ ਮੁਆਫੀ ਮੰਗ ਚੁੱਕੀ ਹੈ।

ਫਿਲਹਾਲ ਇਸ ਵਾਇਰਲ ਯੋਗਾ ਗਰਲ ਅਰਚਨਾ ਦੀ ਇਸ ਵੀਡੀਓ ਮਗਰੋਂ ਐਸਜੀਪੀਸੀ ਵੱਲੋਂ ਉਸ ਦੇ ਖਿਲਾਫ ਦਰਜ ਕੀਤੀ ਗਈ ਸ਼ਿਕਾਇਤ ਵਾਪਸ ਲਈ ਜਾਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। 


View this post on Instagram

A post shared by Archana Makwana (@archana.makwana)




Related Post