ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਕਿਹਾ ‘ਮੈਂ ਹਾਰ ਗਈ, ਮੁਆਫ਼ ਕਰਿਓ’
ਨੇ ਕਿਹਾ ਕਿ ਦੇਸ਼ ਦਾ ਸੁਫ਼ਨਾ ਤੇ ਉਨ੍ਹਾਂ ਦਾ ਹੌਸਲਾ ਟੁੱਟ ਗਿਆ ਹੈ।ਉਸ ਦੇ ਕੋਲ ਹੁਣ ਤਾਕਤ ਨਹੀਂ ਬਚੀ ਹੈ। ਮੁਆਫ ਕਰਿਓ ਤੁਹਾਡਾ ਸੁਫ਼ਨਾ, ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਹੈ । ਅਲਵਿਦਾ ਕੁਸ਼ਤੀ 2001-2024 ।
ਵਿਨੇਸ਼ ਫੋਗਾਟ (Vinesh Phogat) ਨੂੰ ਬੀਤੇ ਦਿਨ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦੇ ਦਿੱਤਾ ਗਿਆ । ਇਸ ਤੋਂ ਪਹਿਲਾਂ ਉਹ ਸਾਰੀ ਰਾਤ ਸਵੇਰ ਵੇਲੇ ਫਾਈਨਲ ‘ਚ ਜਾਣ ਦੇ ਲਈ ਮਿਹਨਤ ਕਰਦੀ ਰਹੀ । ਉਹ ਸਾਰੀ ਰਾਤ ਵਜ਼ਨ ਘਟਾਉਣ ਦੇ ਲਈ ਵਰਕ ਆਊਂਟ ਕਰਦੀ ਰਹੀ । ਉਸ ਨੇ ਆਪਣੇ ਵਾਲ ਕਟਵਾ ਦਿੱਤੇ । ਇੱਥੋਂ ਤੱਕ ਕਿ ਵਜ਼ਨ ਘਟਾਉਣ ਦੇ ਲਈ ਆਪਣਾ ਖੂਨ ਵੀ ਕਢਵਾਇਆ ਪਰ ਕੁਝ ਵੀ ਕੰਮ ਨਾ ਆਇਆ । ਸਵੇਰੇ ਸੌ ਗ੍ਰਾਮ ਵੱਧ ਵਜ਼ਨ ਹੋਣ ਦੇ ਕਾਰਨ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ।
ਹੋਰ ਪੜ੍ਹੋ : ਖੇਡ ਜਗਤ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦਾ ਦਿਹਾਂਤ
ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ । ਕਿਉਂਕਿ ਡਿਹਾਈਡ੍ਰੇਸ਼ਨ ਸਣੇ ਕਈ ਸਮੱਸਿਆਵਾਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਸੀ । ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ‘ਚ ਉਸ ਨੇ ਕਿਹਾ ਕਿ ਦੇਸ਼ ਦਾ ਸੁਫ਼ਨਾ ਤੇ ਉਨ੍ਹਾਂ ਦਾ ਹੌਸਲਾ ਟੁੱਟ ਗਿਆ ਹੈ।ਉਸ ਦੇ ਕੋਲ ਹੁਣ ਤਾਕਤ ਨਹੀਂ ਬਚੀ ਹੈ।
ਮੁਆਫ ਕਰਿਓ ਤੁਹਾਡਾ ਸੁਫ਼ਨਾ, ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਹੈ । ਅਲਵਿਦਾ ਕੁਸ਼ਤੀ 2001-2024 । ਮੈਂ ਤੁਹਾਡੀ ਸਭ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ਼ ਕਰਨਾ’।ਵਿਨੇਸ਼ ਨੂੰ ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹੌਸਲਾ ਦਿੱਤਾ ਸੀ ਅਤੇ ਕੁਸ਼ਤੀ ‘ਚ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਵੀ ਕੀਤੀ ਸੀ।