ਪ੍ਰਸਿੱਧ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਸੋਗ

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੇ ਗੀਤ ‘ਮਿੱਤਰਾਂ ਦੀ ਮੋਟਰ ‘ਤੇ ਲੀੜੇ ਧੋਣ ਦੇ ਬਹਾਨੇ ਆ ਜਾ’ ਦੇ ਲਈ ਜਾਣੇ ਜਾਂਦੇ ਸਨ।

By  Shaminder August 28th 2024 02:00 PM

ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ (Chatar Singh Parwana) ਦਾ ਦਿਹਾਂਤ (Death)ਹੋ ਗਿਆ ਹੈ। ਉਹ ਆਪਣੇ ਗੀਤ ‘ਮਿੱਤਰਾਂ ਦੀ ਮੋਟਰ ‘ਤੇ ਲੀੜੇ ਧੋਣ ਦੇ ਬਹਾਨੇ ਆ ਜਾ’ ਦੇ ਲਈ ਜਾਣੇ ਜਾਂਦੇ ਸਨ।  ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਚ ਕੰਮ ਕਰ ਰਹੇ ਸਨ ਅਤੇ ਬੀਤੇ ਦਿਨ ਉਨ੍ਹਾਂ ਨੇ ਸਵੇਰੇ ਸੱਤ ਵਜੇ ਦੇ ਕਰੀਬ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ।


ਇਸ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀਬ ਸਾਂਝੀ ਕੀਤੀ ਗਈ ਹੈ।ਚਤਰ ਸਿੰਘ ਪਰਵਾਨਾ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ । ਉਨ੍ਹਾਂ ਦਾ ਲਿਖਿਆ ਗੀਤ ‘ਮਿੱਤਰਾਂ ਦੇ ਟਿਊਬਵੈੱਲ ‘ਤੇ ਲੀੜੇ ਧੋਣ ਬਹਾਨੇ ਆ ਜਾ’ ਹਰਚਰਨ ਗਰੇਵਾਲ ਤੇ ਸੀਮਾ ਨੇ ਗਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਗੀਤ ਲਿਖੇ ਸਨ। 

View this post on Instagram

A post shared by Malkeet Singh (@malkeetrauni)


ਮਲਕੀਤ ਰੌਣੀ ਨੇ ਜਤਾਇਆ ਦੁੱਖ 

ਅਦਾਕਾਰ ਮਲਕੀਤ ਰੌਣੀ ਨੇ ਇਸ ਦੁੱਖਦਾਇਕ ਖ਼ਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਚਤਰ ਸਿੰਘ ਪਰਵਾਨਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਦੁੱਖ ਨਾਲ ਦੱਸ ਰਹੇ ਹਾਂ ਕਿ  ‘ਮਿੱਤਰਾਂ ਦੇ ਟਿਊਬਵੈੱਲ ਤੇ ਲੀੜੇ ਧੌਣ ਦੇ ਬਹਾਨੇ ਆ ਜਾ’ ਵਰਗੇ ਅਨੇਕਾਂ ਗੀਤਾਂ ਦੇ ਗੀਤਕਾਰ ਚਤਰ ਸਿੰਘ ਪਰਵਾਨਾ ਨਹੀਂ ਰਹੇ’  । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। 


 ਹੋਰ ਪੜ੍ਹੋ 

Related Post