ਉਰਫੀ ਜਾਵੇਦ ਹਸਪਤਾਲ ‘ਚ ਹੋਈ ਭਰਤੀ, ਫੈਨਸ ਕਰ ਰਹੇ ਜਲਦ ਠੀਕ ਹੋਣ ਦੀਆਂ ਦੁਆਵਾਂ

ਉਰਫੀ ਜਾਵੇਦ (Uorfi Javed) ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਬੈਠੀ ਹੋਈ ਦਿਖਾਈ ਦੇ ਰਹੀ ਹੈ। ਜਿਸ ਤੋਂ ਬਾਅਦ ਉਸ ਦੇ ਫੈਨਸ ਵੀ ਉਸ ਦੀ ਸਿਹਤ ਨੂੰ ਲੈ ਕੇ ਚਿੰਤਿਤ ਹਨ ਅਤੇ ਉਸ ਦੇ ਜਲਦ ਤੰਦਰੁਸਤ ਹੋਣ ਦੀਆਂ ਦੁਆਵਾਂ ਕਰ ਰਹੇ ਹਨ ।
ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਕੀਤਾ ਖੂਬ ਡਾਂਸ, ਵੇਖੋ ਵੀਡੀਓ
ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਅਦਾਕਾਰਾ
ਉਰਫੀ ਜਾਵੇਦ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਕਦੇ ਆਪਣੇ ਸਰੀਰ ਨੂੰ ਫਲਾਂ ਦੇ ਨਾਲ ਢੱਕਦੀ ਹੈ ਅਤੇ ਕਦੇ ਜੰਜੀਰਾਂ ਦੇ ਨਾਲ ਖੁਦ ਨੂੰ ਕਵਰ ਕਰਦੀ ਦਿਖਾਈ ਦਿੰਦੀ ਹੈ । ਉਰਫੀ ਜਾਵੇਦ ਨੂੰ ਉਸ ਦੇ ਕੱਪੜਿਆਂ ਕਾਰਨ ਟ੍ਰੋਲ ਵੀ ਹੋਣਾ ਪੈਂਦਾ ਹੈ ।ਪਰ ਉਰਫੀ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਹ ਨਵੇਂ ਤੋਂ ਨਵੇਂ ਤਰੀਕੇ ਦੇ ਨਾਲ ਖੁਦ ਨੂੰ ਢੱਕ ਕੇ ਮੀਡੀਆ ਦੀਆਂ ਸੁਰਖੀਆਂ ਵਟੋਰਦੀ ਹੋਈ ਨਜ਼ਰ ਆਉਂਦੀ ਹੈ।
ਜਦੋਂ ਏਅਰਪੋਰਟ ‘ਤੇ ਇੱਕ ਸ਼ਖਸ ਦੇ ਨਾਲ ਹੋਈ ਲੜਾਈ
ਉਰਫੀ ਜਾਵੇਦ ਦੇ ਕੱਪੜਿਆਂ ਨੂੰ ਲੈ ਕੇ ਇੱਕ ਸ਼ਖਸ ਦੇ ਨਾਲ ਏਅਰਪੋਰਟ ‘ਤੇ ਲੜਾਈ ਵੀ ਹੋ ਗਈ ਸੀ । ਇਸ ਸ਼ਖਸ ਦਾ ਕਹਿਣਾ ਸੀ ਕਿ ਉਸ ਦੇ ਕਾਰਨ ਪੂਰਾ ਭਾਰਤ ਬਦਨਾਮ ਹੁੰਦਾ ਹੈ। ਕਿਉਂਕਿ ਉਹ ਅੱਧਨੰਗੇ ਕੱਪੜੇ ਪਾ ਕੇ ਜਨਤਕ ਥਾਵਾਂ ‘ਤੇ ਘੁੰਮਦੀ ਹੈ । ਜਿਸ ਤੋਂ ਬਾਅਦ ਉਰਫੀ ਨੇ ਕਿਹਾ ਸੀ ਕਿ ਤੇਰੇ ਬਾਪ ਕਾ ਕਯਾ ਜਾਤਾ ਹੈ।ਜਿਸ ਤੋਂ ਬਾਅਦ ਉਰਫੀ ਦੀ ਟੀਮ ‘ਚ ਸ਼ਾਮਿਲ ਉਸ ਦੀਆਂ ਟੀਮ ਮੈਂਬਰ ਨੇ ਦੋਵਾਂ ਨੂੰ ਸ਼ਾਂਤ ਕੀਤਾ ਸੀ ।
ਨਕਲੀ ਪੁਲਿਸ ਅਫ਼ਸਰ ਬਣਨ ‘ਤੇ ਕਾਰਵਾਈ
ਇਸ ਤੋਂ ਪਹਿਲਾਂ ਉਰਫੀ ਜਾਵੇਦ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਇੱਕ ਕੈਫੇ ਚੋਂ ਨਿਕਲਦੀ ਹੋਈ ਦਿਖਾਈ ਦਿੱਤੀ ਸੀ । ਪਰ ਇਸੇ ਦੌਰਾਨ ਉਸ ਦੇ ਵੱਲੋਂ ਹੀ ਕ੍ਰਿਏਟ ਕੀਤੀਆਂ ਗਈਆਂ ਪੁਲਿਸ ਮੁਲਾਜ਼ਮ ਆਉਂਦੀਆਂ ਹਨ ਅਤੇ ਉਰਫੀ ਨੂੰ ਫੜ ਲੈਂਦੀਆਂ ਹਨ । ਉਸ ਸਮੇਂ ਤਾਂ ਲੋਕਾਂ ਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਸ਼ਾਇਦ ਪੁਲਿਸ ਉਰਫੀ ਨੂੰ ਫੜ੍ਹ ਕੇ ਲੈ ਗਈ ਹੈ। ਪਰ ਬਾਅਦ ‘ਚ ਜਦੋਂ ਪੁਲਿਸ ਨੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਤਾਂ ਮਾਮਲਾ ਸਪੱਸ਼ਟ ਹੋ ਸਕਿਆ ਸੀ ਕਿ ਇਹ ਸਭ ਤਾਂ ਉਰਫੀ ਨੇ ਪਬਲੀਸਿਟੀ ਦੇ ਲਈ ਕੀਤਾ ਸੀ ।