ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਪੰਜਾਬੀ ਗਾਇਕ ਆਰ ਸੁਖਰਾਜ ਦਾ ਹੋਇਆ ਦਿਹਾਂਤ,ਦੋਸਤ ਨੇ ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਆਰ ਸੁਖਰਾਜ ਦੀ ਮੌਤ ਹੋ ਗਈ ਹੈ ।
ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਆਰ ਸੁਖਰਾਜ (R Sukhraj) ਦੀ ਮੌਤ (Death) ਹੋ ਗਈ ਹੈ । ਇਸ ਸਬੰਧੀ ਗਾਇਕ ਦੇ ਇੱਕ ਦੋਸਤ ਨੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ।
ਸੜਕ ਹਾਦਸੇ ‘ਚ ਗਈ ਜਾਨ
ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ ‘ਚ ਗਾਇਕ ਆਰ ਸੁਖਰਾਜ ਦੀ ਮੌਤ ਹੋਈ ਹੈ । ਗਾਇਕ ਦੇ ਦੋਸਤ ਸੁਖਦੇਵ ਲੱਧੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਦੇ ਨਾਲ ਨਾਲ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਰਾਜ ਯਕੀਨ ਨੀ ਹੋ ਰਿਹਾਂ ਤੂੰ ਵੀ ਚਲਾ ਗਿਆ ਦੋਸਤ ਸਦਾ ਲਈ।
ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇਕੇ ਆਪ ਸੜਕ ਹਾਦਸੇ 'ਚ ਮੌਤ ਦੀ ਖਬਰ ਬਣ ਗਿਆ ਦੋਸਤ ਤੂੰ , ਮੇਰਾ ਤੀਜੀ ਜਮਾਤ ਦਾ ਵਿਦਿਆਰਥੀ ਜੀਹਨੂੰ ਪਹਿਲੀ ਵਾਰ ਸਟੇਜ ਤੇ ਗਾਇਕ ਬਣਾ ਕੇ ਚਾੜ੍ਹਿਆ ਅੱਜ ਜਦੋਂ ਵਿਦੇਸ਼ਾਂ ਦੀਆ ਸਟੇਜਾਂ ਤੇ ਉਸੇ ਗਾਇਕੀ ਕਲਾ ਦੇ ਜੌਹਰ ਵਿਖਾਉਣ ਜੋਗਾ ਹੋਇਆਂ , ਮਾਪਿਆਂ ਨੂੰ ਸੁੱਖ ਦੇਣ ਲੱਗਿਆਂ , ਰੱਬਾ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ , ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ , ਹਾਦਸਿਆਂ ਤੋਂ ਅਲਵਿਦਾ ਯਾਰਾ , ਵਾਹਿਗੁਰੂ ਜੀ”।
ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਆਰ ਸੁਖਰਾਜ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ ।
ਹੋਰ ਪੜ੍ਹੋ