ਯੂ.ਕੇ. ਦੇ ਪ੍ਰਸਿੱਧ ਚਿੱਤਰਕਾਰ ਅਮਨਦੀਪ ਸਿੰਘ ਦੇ ਘਰ ਪਹਿਲੇ ਬੱਚੇ ਦਾ ਜਨਮ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ

ਯੂ.ਕੇ. ਦੇ ਰਹਿਣ ਵਾਲੇ ਪ੍ਰਸਿੱਧ ਚਿੱਤਰਕਾਰ ਅਮਨਦੀਪ ਸਿੰਘ ਦੇ ਘਰ ਪਹਿਲੇ ਬੱਚੇ ਦਾ ਜਨਮ ਹੋਇਆ ਹੈ। ਜਿਸ ਦੇ ਨਾਲ ਅਮਨਦੀਪ ਸਿੰਘ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਮਨਦੀਪ ਸਿੰਘ ਨੇ ਆਪਣੇ ਬੱਚੇ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ।

By  Shaminder June 20th 2024 04:48 PM

ਯੂ.ਕੇ. ਦੇ ਰਹਿਣ ਵਾਲੇ ਪ੍ਰਸਿੱਧ ਚਿੱਤਰਕਾਰ ਅਮਨਦੀਪ ਸਿੰਘ  (Amandeep Singh) ਦੇ ਘਰ ਪਹਿਲੇ ਬੱਚੇ ਦਾ ਜਨਮ ਹੋਇਆ ਹੈ। ਜਿਸ ਦੇ ਨਾਲ ਅਮਨਦੀਪ ਸਿੰਘ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਮਨਦੀਪ ਸਿੰਘ ਨੇ ਆਪਣੇ ਬੱਚੇ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ। ਪੇਂਟਰ ਨੇ ਬੱਚੇ ਦਾ ਨਾਮ ਰੌਕਸ ਰੱਖਿਆ ਹੈ ਅਤੇ ਉਸ ਦੇ ਇਸ ਨਾਮ ਦਾ ਅਰਥ ਹੈ । ਅਮਨਦੀਪ ਸਿੰਘ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 


ਹੋਰ ਪੜ੍ਹੋ  : ਪੰਜਾਬੀ ਗਾਇਕਾ ਸਰਗੀ ਮਾਨ ਨੂੰ ਆਸਟ੍ਰੇਲੀਆ ‘ਚ ਮਿਲਿਆ ਪ੍ਰਸ਼ੰਸਾ ਸਰਟੀਫਿਕੇਟ, ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ

ਅਮਨਦੀਪ ਸਿੰਘ ਦਾ ਵਰਕ ਫ੍ਰੰਟ 

ਅਮਨਦੀਪ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਪ੍ਰਸਿੱਧ ਹਸਤੀਆਂ ਦੀਆਂ ਤਸਵੀਰਾਂ ਬਣਾਈਆਂ ਹਨ। ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਉਹ ਬਣਾ ਚੁੱਕੇ ਹਨ ਅਤੇ ਸਿੱਧੂ ਮੂਸੇਵਾਲਾ ਨੇ ਉਸ ਦੀ ਸਟੋਰੀ ਨੂੰ ਵੀ ਸਾਂਝਾ ਕੀਤਾ ਸੀ।

View this post on Instagram

A post shared by Amandeep Singh (@inkquisitive)


ਇਸ ਤੋਂ ਇਲਾਵਾ ਵਿਦੇਸ਼ ‘ਚ ਵੱਸਦੀਆਂ ਕਈ ਵੱਡੀਆਂ ਹਸਤੀਆਂ ਦੀਆਂ ਤਸਵੀਰਾਂ ਵੀ ਗਾਇਕ ਬਣਾ ਚੁੱਕਿਆ ਹੈ।ਇਸ ਤੋਂ ਇਲਾਵਾ ਪੰਜਾਬ ‘ਚ ੧੯੮੪ ‘ਚ ਹੋਏ ਕਤਲ ਕਾਂਡ ਦੀਆਂ ਵੀ ਤਸਵੀਰਾਂ ਬਣਾ ਚੁੱਕੇ ਹਨ ।  

View this post on Instagram

A post shared by Amandeep Singh (@inkquisitive)


 


Related Post