ਜਲੰਧਰ ਦੇ ਰਹਿਣ ਵਾਲੇ ਸਰਦਾਰ ਮੁੰਡਿਆਂ ਗੁਰਸਿਮਰਨ ਤੇ ਗਗਨਦੀਪ ਸਿੰਘ ਨੇ ‘ਫੋਰਬਸ’ ਮੈਗਜ਼ੀਨ ‘ਚ ਬਣਾਈ ਜਗ੍ਹਾ, ਜਾਣੋ ਕਿਸ ਖੇਤਰ 'ਚ ਮਾਰੀਆਂ ਮੱਲ੍ਹਾਂ

ਮੈਗਜ਼ੀਨ ਫੋਰਬਸ ਵੱਲੋਂ ਆਪਣੀ ਸਾਲਾਨਾ ਸੂਚੀ ਜਾਰੀ ਕੀਤੀ ਹੈ। ਜਿਸ ‘ਚ ਵੱਖ ਵੱਖ ਉਦਯੋਗਾਂ ਦੇ ਤੀਹ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਇਸ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਲਿਸਟ ‘ਚ ਜਗ੍ਹਾ ਬਨਾਉਣ ‘ਚ ਪੰਜਾਬ ਦੇ ਦੋ ਪੁੱਤਰ ਵੀ ਸ਼ਾਮਿਲ ਹੋ ਗਏ ਹਨ ।

By  Shaminder May 18th 2024 01:22 PM

ਮੈਗਜ਼ੀਨ ਫੋਰਬਸ ਵੱਲੋਂ ਆਪਣੀ ਸਾਲਾਨਾ ਸੂਚੀ ਜਾਰੀ ਕੀਤੀ ਹੈ। ਜਿਸ ‘ਚ ਵੱਖ ਵੱਖ ਉਦਯੋਗਾਂ ਦੇ ਤੀਹ ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਇਸ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਲਿਸਟ ‘ਚ ਜਗ੍ਹਾ ਬਨਾਉਣ ‘ਚ ਪੰਜਾਬ ਦੇ ਦੋ ਪੁੱਤਰ ਵੀ ਸ਼ਾਮਿਲ ਹੋ ਗਏ ਹਨ । ਜੋ ਕਿ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਨੌਜਵਾਨਾਂ ਦਾ ਨਾਮ ਹੈ ਗੁਰਸਿਮਰਨ (Gursimran Singh) ਅਤੇ ਗਗਨਦੀਪ ਸਿੰਘ (Gagandeep singh)। ਜਿਨ੍ਹਾਂ ਨੇ ਇਸ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਹੈ। 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਹੈ ਵੱਖਰਾ ਸਵੈਗ, ਵੇਖੋ ਵੀਡੀਓ

ਡਰਾਈਵਰ ਰਹਿਤ ਕਾਰ ਬਣਾਈ 

ਇਨ੍ਹਾਂ ਦੋਵਾਂ ਨੇ ਡਰਾਈਰ ਤੋਂ ਬਗੈਰ ਚੱਲਣ ਵਾਲੀ ਕਾਰ ਪਹਿਲੀ ਕਾਰ ਬਣਾਈ ਹੈ। ਇਨ੍ਹਾਂ ਦੀ ਕੰਪਨੀ ਦਾ ਨਾਮ ਹੈ ਮਾਈਨਸ ਜ਼ੀਰੋ। ਸਕੂਲ ਸਮੇਂ ਤੋਂ ਇਹ ਦੋਵੇਂ ਜਣੇ ਦੋਸਤ ਹਨ ਅਤੇ ਦੋਵਾਂ ਨੇ 2021 ‘ਚ ਆਟੋਨੋਮਸ ਡਰਾਈਵਿੰਗ ਸਟਾਰਟ ਅੱਪ ਮਾਈਨਸ ਜ਼ੀਰੋ ਦੀ ਸਥਾਪਨਾ ਕੀਤੀ ਸੀ।


ਇਨ੍ਹਾਂ ਦੋਵਾਂ ਦੀ ਇਸ ਉਪਲਬਧੀ ਦੀਆਂ ਹਰ ਪਾਸੇ ਚਰਚਾਵਾਂ ਹੋ ਰਹੀਆਂ ਹਨ । ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਭਾਰਤ ‘ਚ ਅਜਿਹੀ ਡਰਾਈਵਰ ਤੋਂ ਬਗੈਰ ਚੱਲਣ ਵਾਲੀ ਕਾਰ ਬਣਾਈ ਹੈ। ਹੁਣ ਤੱਕ ਇਸ ਤਰ੍ਹਾਂ ਦੀ ਕਾਰ ਬਨਾਉਣ ਦਾ ਸਿਹਰਾ ਟੈਸਲਾ ਤੇ ਗੂਗਲ ਨੂੰ ਹੀ ਜਾਂਦਾ ਰਿਹਾ ਹੈ। 





Related Post