ਰਾਖੀ ਸਾਵੰਤ ਦੇ ਪੇਟ ‘ਚ ਟਿਊਮਰ, ਕਿਡਨੀ ਖਰਾਬ ਸਾਬਕਾ ਹਸਬੈਂਡ ਨੇ ਦਿੱਤਾ ਹੈਲਥ ਅਪਡੇਟ
ਹੁਣ ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਵੀ ਰਾਖੀ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਏ ਹਨ । ਉਨ੍ਹਾਂ ਨੇ ਰਾਖੀ ਦੇ ਬਾਰੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਖਰਾਬ ਸਿਹਤ ਦੇ ਕਾਰਨ ਰਾਖੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਰਾਖੀ ਸਾਵੰਤ (Rakhi Sawant) ਦੀ ਬੀਤੇ ਦਿਨ ਹਸਪਤਾਲ ਤੋਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਪਈ ਦਿਖਾਈ ਦੇ ਰਹੀ ਸੀ । ਹੁਣ ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਵੀ ਰਾਖੀ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਏ ਹਨ । ਉਨ੍ਹਾਂ ਨੇ ਰਾਖੀ ਦੇ ਬਾਰੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਖਰਾਬ ਸਿਹਤ ਦੇ ਕਾਰਨ ਰਾਖੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਉਸ ਦੇ ਮੁਤਾਬਕ ਰਾਖੀ ਕਈ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰ ਰਹੀ ਹੈ। ਰਿਤੇਸ਼ ਦੀ ਮੰਨੀਏ ਤਾਂ ਆਮ ਤੌਰ ‘ਤੇ ਕੋਈ ਵੀ ਰਾਖੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ।ਪਰ ਇਸ ਵਾਰ ਹਾਲਾਤ ਸਹੀ ਨਹੀਂ ਹਨ ।
ਰਾਖੀ ਨੂੰ ਕਿਡਨੀ ਤੇ ਹਾਰਟ ‘ਚ ਦਿੱਕਤ
ਰਾਖੀ ਦੀ ਬੀਮਾਰੀ ਨੂੰ ਲੈ ਕੇ ਰਿਤੇਸ਼ ਦਾ ਕਹਿਣਾ ਹੈ ਕਿ ‘ਡਾਕਟਰਾਂ ਮੁਤਾਬਕ ਰਾਖੀ ਦੇ ਪੇਟ ‘ਚ ਸੋਜ ਹੈ ਅਤੇ ਕਿਡਨੀ ਵੀ ਖਰਾਬ ਹੋਈ ਹੈ। ਏਨਾਂ ਹੀ ਨਹੀਂ ਦਿਲ ਨਾਲ ਸਬੰਧਤ ਦਿੱਕਤਾਂ ਦਾ ਵੀ ਉਹ ਸਾਹਮਣਾ ਕਰ ਰਹੀ ਹੈ। ਡਾਕਟਰਾਂ ਨੇ ਕਈ ਟੈਸਟ ਕੀਤੇ ਨੇ । ਪਰ ਸਾਰੇ ਟੈਸਟਾਂ ਦੀ ਰਿਪੋਰਟ ਹਾਲੇ ਨਹੀਂ ਆਈ ਹੈ। ਸੋਨੋਗ੍ਰਾਫੀ ਦੀ ਰਿਪੋਰਟ ਆ ਗਈ ਹੈ ਅਤੇ ਜਿਸ ‘ਚ ਟਿਊਮਰ ਦਾ ਸਾਈਜ਼ ਕਾਫੀ ਵੱਡਾ ਦਿੱਸ ਰਿਹਾ ਹੈ । ਇਹ ਟਿਊਮਰ ਕੈਂਸਰ ਗ੍ਰਸਤ ਹੈ ਜਾਂ ਨਹੀਂ, ਇਸ ਦੀ ਜਾਂਚ ਹਾਲੇ ਚੱਲ ਰਹੀ ਹੈ ਅਤੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਹਾਲਾਤ ਠੀਕ ਨਹੀਂ ਹਨ’।
ਹੋਰ ਪੜ੍ਹੋ