ਪੰਜਾਬੀ ਗਾਇਕ ਜਸਬੀਰ ਜੱਸੀ ਦਾ ਅੱਜ ਹੈ ਜਨਮ ਦਿਨ, ਜਾਣੋ ਕਿੰਨੀ ਸੀ ਗਾਇਕ ਦੀ ਪਹਿਲੀ ਕਮਾਈ

By  Shaminder February 7th 2024 08:00 AM

ਗਾਇਕ ਜਸਬੀਰ ਜੱਸੀ (Jasbir Jassi) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । 

7 ਫਰਵਰੀ 1970  ਨੂੰ ਹੋਇਆ ਜਨਮ 

ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੋਕਾ ਤੇਰਾ ਕੁਝ ਕੁਝ ਕਹਿੰਦਾ,ਕੁੜੀ ਜ਼ਹਿਰ ਦੀ ਪੁੜੀ, ਹੀਰ, ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ ਸਣੇ ਅਣਗਿਣਤ ਹਿੱਟ ਗੀਤ ਜਸਬੀਰ ਜੱਸੀ ਨੇ ਗਾਏ ਹਨ। ਜਸਬੀਰ ਜੱਸੀ ਦਾ ਜਨਮ ਗੁਰਦਾਸਪੁਰ ‘ਚ ਸੱਤ ਫਰਵਰੀ 1970 ਨੂੰ ਹੋਇਆ ਸੀ।ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਬਾਅਦ ‘ਚ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ । ਜਸਬੀਰ ਜੱਸੀ ਦੇ ਗਾਇਕੀ ਦੇ ਖੇਤਰ ‘ਚ ਇਹ ਮੁਕਾਮ ਹਾਸਲ ਕਰਨਾ ਏਨਾਂ ਆਸਾਨ ਨਹੀਂ ਸੀ । ਉਨ੍ਹਾਂ ਨੂੰ ਤੇਰਾਂ ਵਾਰ ਰਿਜੈਕਟ ਕਰ ਦਿੱਤਾ ਗਿਆ ਸੀ । ਪਰ ਉਨ੍ਹਾਂ ਨੇ ਮਿਹਨਤ ਕਰਨੀ ਨਹੀਂ ਛੱਡੀ ਅਤੇ ਲਗਾਤਾਰ ਅੱਗੇ ਵੱਧਦੇ ਗਏ ।

Jasbir jassi In His Village .jpg

ਹੋਰ ਪੜ੍ਹੋ : ਹੀਮੋਗਲੋਬਿਨ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਅਤੇ ਸਬਜ਼ੀਆਂ ਦਾ ਕਰੋ ਸੇਵਨ

ਜਸਬੀਰ ਜੱਸੀ ਨੂੰ ਜਲੰਧਰ ਰੇਡੀਓ ‘ਤੇ ਤਿੰਨ ਗਾਣਿਆਂ ਦੇ ਲਈ 125 ਰੁਪਏ ਮਿਲੇ ਸਨ ਜੋ ਕਿ ਉਨ੍ਹਾਂ ਦੀ ਪਹਿਲੀ ਕਮਾਈ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । 

Jasbir jassi.jpg
ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ ਨਿੱਜੀ ਜ਼ਿੰਦਗੀ 

ਜਸਬੀਰ ਜੱਸੀ ਆਪਣੇ ਪਿੰਡ, ਖੇਤਾਂ ਦੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਪਰ ਉਨ੍ਹਾਂ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਫੈਨਸ ਦੇ ਨਾਲ ਕਦੇ ਵੀ ਸਾਂਝਾ ਨਹੀਂ ਕੀਤਾ । ਉਨ੍ਹਾਂ ਦੇ ਦੋ ਪੁੱਤਰ ਹਨ ਜਿਨ੍ਹਾਂ ਦੇ ਨਾਲ ਇੱਕ ਵੀ ਤਸਵੀਰ ਉਨ੍ਹਾਂ ਨੇ ਕਦੇ ਵੀ ਸਾਂਝੀ ਨਹੀਂ ਕੀਤੀ ।ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਕਦੇ ਵੀ ਨਹੀਂ ਚਾਹੁੰਦਾ ਕਿ ਮੇਰੇ ਬੇਟੇ ਖੁਦ ਨੂੰ ਸੈਲੀਬ੍ਰੇਟੀ ਮੰਨ ਕੇ ਅੱਗੇ ਵਧਣ।ਕਿਉਂਕਿ ਇਹ ਗੱਲਾਂ ਉਨ੍ਹਾਂ ਨੂੰ ਫੁਕਰਪੁਣੇ ਦੇ ਵੱਲ ਲਿਜਾ ਸਕਦੀਆਂ ਹਨ’।

View this post on Instagram

A post shared by Jassi (@jassijasbir)


ਕਈ ਫ਼ਿਲਮਾਂ ‘ਚ ਵੀ ਕੀਤਾ ਕੰਮ 

ਜਸਬੀਰ ਜੱਸੀ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਜਿਸ ‘ਚ 'ਖੁਸ਼ੀਆਂ' ਅਤੇ ਹਾਲ ਹੀ ‘ਚ ਆਈ ਫ਼ਿਲਮ 'ਸਰਾਭਾ'  ਸ਼ਾਮਿਲ ਹੈ। 

 

 

 
 



Related Post