ਅੱਜ ਹੈ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਨੇ ਸੰਗਤਾਂ ਨੂੰ ਦਿੱਤੀ ਵਧਾਈ

ਅੱਜ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸੰਗਤਾਂ ਵੀ ਗੁਰੁ ਘਰਾਂ ‘ਚ ਨਤਮਸਤਕ ਹੋ ਕੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਕਲਾਕਾਰਾਂ ਨੇ ਵੀ ਇਸ ਮੌਕੇ ‘ਤੇ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਸੰਗਤਾਂ ਨੂੰ ਦਿੱਤੀ ਹੈ।

By  Shaminder June 22nd 2024 10:35 AM

ਅੱਜ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ (Guru Hargobind Sahib ji) ਦਾ ਪ੍ਰਕਾਸ਼ ਦਿਹਾੜਾ (Parkash Purb) ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸੰਗਤਾਂ ਵੀ ਗੁਰੁ ਘਰਾਂ ‘ਚ ਨਤਮਸਤਕ ਹੋ ਕੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਕਲਾਕਾਰਾਂ ਨੇ ਵੀ ਇਸ ਮੌਕੇ ‘ਤੇ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਸੰਗਤਾਂ ਨੂੰ ਦਿੱਤੀ ਹੈ। ਅਦਾਕਾਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਗੁਰੁ ਸਾਹਿਬ ਜੀ ਦੀ ਸਾਂਝੀ ਕਰਦੇ ਹੋਏ ਲਿਖਿਆ ‘ਮੀਰੀ ਪੀਰੀ ਦੇ ਮਾਲਕ ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਦੇ”ਪ੍ਰਕਾਸ ਪੁਰਬ”ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਰਬੱਤ ਦੇ ਭਲੇ ਦੀ ਅਰਦਾਸ’।   

 

 ਹੋਰ ਪੜ੍ਹੋ : ਨਿੰਜਾ, ਹਰਫ ਚੀਮਾ, ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਕੀਤੀ ਛਬੀਲ ਤੇ ਲੰਗਰ ਸੇਵਾ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨਾਂ ਨੂੰ ਮੀਰੀ ਪੀਰੀ ਦੇ ਮਾਲਕ ਵੀ ਕਿਹਾ ਜਾਂਦਾ ਹੈ । ਉਨਾਂ ਨੇ ਸਿੱਖ ਧਰਮ ਦੀ ਰੱਖਿਆ ਲਈ ਕਈ ਲੜਾਈਆਂ ਲੜੀਆਂ । ਉਨਾਂ ਦਾ ਜਨਮ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ੫ ਜੁਲਾਈ ੧੫੯੫ ਨੂੰ ਅੰਮ੍ਰਿਤਸਰ ਦੇ ਪਿੰਡ ਵਡਾਲੀ 'ਚ ਜਿਸ ਨੂੰ ਗੁਰੂ ਦੀ ਵਡਾਲੀ ਦੇ ਨਾਂਅ ਨਾਲ ਵੀ ਜਾਣਿਆਂ ਜਾਂਦਾ ਵਿੱਚ ਹੋਇਆ ।ਉਨਾਂ ਦਾ ਪਾਲਣ ਪੋਸ਼ਣ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਕਈ ਹਸਤੀਆਂ ਦੀ ਛਤਰ ਛਾਇਆ 'ਚ ਹੋਇਆ ।



ਗੁਰੂ ਸਾਹਿਬ ਜਦੋਂ ਸੱਤ ਸਾਲ ਦੇ ਹੋਏ ਤਾਂ ਉਨਾਂ ਨੂੰ ਅੱਖਰੀ ਗਿਆਨਦੇਣ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ ਗਈ । ਗੁਰੂ ਸਾਹਿਬ ਨੂੰ ਸ਼ਸਤਰ ਵਿੱਦਿਆ ਦੇਣ ਲਈ ਭਾਈ ਜੇਠਾ ਜੀ ਦੀ ਨਿਯੁਕਤੀ ਕੀਤੀ ਗਈ । ਜਲਦ ਹੀ ਉਹ ਘੁੜਸਵਾਰੀ,ਨੇਜ਼ਾਬਾਜ਼ੀ ਅਤੇ ਹੋਰ ਹਥਿਆਰ ਚਲਾਉਣ 'ਚ ਨਿਪੁੰਨ ਹੋ ਗਏ ।

View this post on Instagram

A post shared by DARSHAN AULAKH ਦਰਸ਼ਨ ਔਲਖ (@darshan_aulakh)




Related Post