ਸੁਰਿੰਦਰ ਛਿੰਦਾ ਦੀ ਅੱਜ ਹੈ ਬਰਸੀ, ਜਾਣੋ ਸੁਰਿੰਦਰਪਾਲ ਸਿੰਘ ਤੋਂ ਕਿਵੇਂ ਬਣੇ ਸੁਰਿੰਦਰ ਛਿੰਦਾ

ਗਾਇਕ ਸੁਰਿੰਦਰ ਛਿੰਦਾ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ । ਸੁਰਿੰਦਰ ਛਿੰਦਾ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ ਸੀ ।

By  Shaminder July 26th 2024 08:00 AM

ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ । ਸੁਰਿੰਦਰ ਛਿੰਦਾ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ ਸੀ । 20 ਜੁਲਾਈ 1953  ਨੂੰ ਲੁਧਿਆਣਾ ਦੇ ਪਿੰਡ ਛੋਟੀ ਇਆਲੀ ‘ਚ ਪੈਦਾ ਹੋਏ ਸੁਰਿੰਦਰ ਛਿੰਦਾ ਦਾ ਨਾਂਅ ਮਾਪਿਆਂ ਨੇ ਸੁਰਿੰਦਰਪਾਲ ਸਿੰਘ ਰੱਖਿਆ ਸੀ ।ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਹ ਸੁਰਿੰਦਰ ਛਿੰਦਾ ਨਾਂਅ ਨਾਲ ਮਸ਼ਹੂਰ ਹੋ ਗਏ । ਉਨ੍ਹਾਂ ਨੇ ਆਪਣੀ ਸੰਗੀਤਕ ਸਿੱਖਿਆ ਜਸਵੰਤ ਸਿੰਘ ਭੰਵਰਾ ਤੋਂ ਲਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਲੀਆਂ ਗਾਉਣ ਤੋਂ ਕੀਤੀ ਸੀ । 

ਹੋਰ ਪੜ੍ਹੋ : ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵਧੀਆਂ, ਅਦਾਕਾਰਾ ‘ਤੇ ਇੱਕ ਸ਼ਖਸ ਨੇ ਲਗਾਏ ਗੰਭੀਰ ਇਲਜ਼ਾਮ, ਪੜ੍ਹੋ ਪੂਰੀ ਖ਼ਬਰ

ਸੁਰਿੰਦਰ ਛਿੰਦਾ ਨੇ ਗਾਏ ਕਈ ਹਿੱਟ ਗੀਤ

ਸੁਰਿੰਦਰ ਛਿੰਦਾ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਗਾਏ । ਜਿਸ ‘ਚ ‘ਧਰਤੀ ਸੁੰਬਰਦਾ ਜਾਏ ਨੀ ਤੇਰਾ ਘੱਗਰਾ ਸੂਫਦਾ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਬਦਲਾ ਲੈ ਲਈਂ’, ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ’, ‘ਉੱਚਾ ਬੁਰਜ ਲਾਹੌਰ ਦਾ’ ਸਣੇ ਕਈ ਹਿੱਟ ਗੀਤ ਗਾਏ ਸਨ ।


ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਸੀ । ਉਨ੍ਹਾਂ ਨੇ ਜਿੱਥੇ ਇੱਕਲਿਆਂ ਕਈ ਗੀਤ ਗਾਏ, ਉੱਥੇ ਹੀ ਡਿਊਟ ਗੀਤ ਵੀ ਗਾਏ ਸਨ । ਜਿਸ ‘ਚ ਸੁਦੇਸ਼ ਕੁਮਾਰੀ, ਪਰਮਿੰਦਰ ਸੰਧੂ ਸਣੇ ਕਈ ਫੀਮੇਲ ਸਿੰਗਰਸ ਸ਼ਾਮਿਲ ਸਨ । 

  View this post on Instagram

A post shared by Surinder Shinda (@surindershinda_official)




Related Post