ਮਰਹੂਮ ਗਾਇਕ ਧਰਮਪ੍ਰੀਤ ਦੀ ਅੱਜ ਹੈ ਬਰਸੀ, ਅੱਜ ਦੇ ਦਿਨ ਸੰਸਾਰ ਨੂੰ ਕਿਹਾ ਸੀ ਅਲਵਿਦਾ

ਮਰਹੂਮ ਗਾਇਕ ਧਰਮਪ੍ਰੀਤ ਦੀ ਅੱਜ ਬਰਸੀ ਹੈ। ਅੱਜ ਦੇ ਦਿਨ ਹੀ ਗਾਇਕ ਧਰਮਪ੍ਰੀਤ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।ਧਰਮਪ੍ਰੀਤ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਨੌ ਜੁਲਾਈ 1973 ਨੂੰ ਮੋਗਾ ‘ਚ ਹੋਇਆ ਸੀ ।

By  Shaminder June 8th 2024 05:29 PM

ਮਰਹੂਮ ਗਾਇਕ ਧਰਮਪ੍ਰੀਤ (Dharmpreet) ਦੀ ਅੱਜ ਬਰਸੀ (Death Anniversary) ਹੈ। ਅੱਜ ਦੇ ਦਿਨ ਹੀ ਗਾਇਕ ਧਰਮਪ੍ਰੀਤ ਨੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।ਧਰਮਪ੍ਰੀਤ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਨੌ ਜੁਲਾਈ 1973 ਨੂੰ ਮੋਗਾ ‘ਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਭੁਪਿੰਦਰ ਧਰਮਾ ਸੀ । ਧਰਮਪ੍ਰੀਤ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ, ਉਹਨਾਂ ਦੀ ਪਤਨੀ ਮਨਦੀਪ ਕੌਰ ਤੇ ਬੇਟਾ ਗੁਰਸੰਗਤ ਪ੍ਰੀਤ ਹੈ । ਧਰਮਪ੍ਰੀਤ ਦਾ ਪਰਿਵਾਰ ਅੱਜ ਕੱਲ੍ਹ ਬਠਿੰਡਾ ਵਿੱਚ ਰਹਿ ਰਿਹਾ ਹੈ ।

ਹੋਰ ਪੜ੍ਹੋ  : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਪਰਿਵਾਰ ਨਾਲ ਤਸਵੀਰ ਆਈ ਸਾਹਮਣੇ, ਦੋ ਬੱਚਿਆਂ ਦੀ ਮਾਂ ਹੈ ਕੁਲਵਿੰਦਰ ਕੌਰ
ਸੈਡ ਸੌਂਗਸ ਦਾ ਬਾਦਸ਼ਾਹ 

ਧਰਮਪ੍ਰੀਤ ਨੇ ਸੈਡ ਸੌਂਗਸ ਗਾਏ ਹਨ । ਉਨ੍ਹਾਂ ਨੂੰ ਸੈਡ ਸੌਂਗਸ ਦਾ ਬਾਦਸ਼ਾਹ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਧਰਮਪ੍ਰੀਤ ਦੀ ਸਕੂਲੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੋਗਾ ਤੋਂ ਹੀ ਕੀਤੀ ਸੀ ਅਤੇ ਇਸ ਤੋਂ ਬਾਅਦ ਗ੍ਰੈਜੁਏਸ਼ਨ ਵੀ ਉੱਥੋਂ ਹੀ ਕੀਤੀ । ਧਰਮਪ੍ਰੀਤ ਬਚਪਨ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਰੱਖਦੇ ਸਨ ਅਤੇ ੧੯੯੩ ‘ਚ ਉਨ੍ਹਾਂ ਨੇ ‘ਖਤਰਾ’ ਨਾਂਅ ਦੀ ਕੈਸੇਟ ਕੱਢੀ ਸੀ ।ਇਹ ਕੈਸਟੇ ਭਾਵੇਂ ਜ਼ਿਆਦਾ ਕਮਾਲ ਨਹੀਂ ਕਰ ਸਕੇ ।

View this post on Instagram

A post shared by sad songs king (@dharmpreet_sad_songs_king)



ਪਰ ਧਰਮਪ੍ਰੀਤ ਇੰਡਸਟਰੀ ‘ਚ ਜਾਣੇ ਜਾਣ ਲੱਗ ਪਏ ਸਨ।ਇੰਡਸਟਰੀ ‘ਚ ਧਰਮਪ੍ਰੀਤ ਦੀ ਐਂਟਰੀ ਹੋਈ ਤਾਂ ਹਰਦੇਵ ਮਾਹੀਨੰਗਲ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ । ਹਰਦੇਵ ਮਾਹੀਨੰਗਲ ਨੇ ਭਿੰਦਰ ਡੱਬਵਾਲੀ ਦੇ ਨਾਲ ਧਰਮਪ੍ਰੀਤ ਦੀ ਮੁਲਾਕਾਤ ਕਰਵਾਈ । ਜਿਸ ਤੋਂ ਬਾਅਦ ਧਰਮਪ੍ਰੀਤ ਭਿੰਦਰ ਡੱਬਵਾਲੀ ਦੇ ਕੋਲ ਉਹ ਲੁਧਿਆਣਾ ਚਲੇ ਗਏ ।ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਹਿੱਟ ਗੀਤ ਦਿੱਤੇ । 

View this post on Instagram

A post shared by sad songs king (@dharmpreet_sad_songs_king)

 

 





Related Post