ਸੁਰਿੰਦਰ ਲਾਡੀ ਦਾ ਅੱਜ ਹੈ ਜਨਮ ਦਿਨ, ਜਾਣੋਂ ਕਿਵੇਂ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਪੰਜਾਬੀ ਇੰਡਸਟਰੀ ‘ਚ ਬਣਾਈ ਜਗ੍ਹਾ

ਅੱਜ ਸੁਰਿੰਦਰ ਲਾਡੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਸੰਗੀਤਕ ਸਫ਼ਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ ।ਜਲੰਧਰ ਦੇ ਜੰਮਪਲ ਸੁਰਿੰਦਰ ਲਾਡੀ ਨੇ ਆਪਣੀ ਮੁੱਢਲੀ ਪੜ੍ਹਾਈ ਜਲੰਧਰ ‘ਚ ਹੀ ਪੂਰੀ ਕੀਤੀ ।

By  Shaminder May 2nd 2024 08:00 AM

ਗਾਇਕ ਸੁਰਿੰਦਰ ਲਾਡੀ (Surinder Ladi) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਸੁਰਿੰਦਰ ਲਾਡੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਸੰਗੀਤਕ ਸਫ਼ਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ ।ਜਲੰਧਰ ਦੇ ਜੰਮਪਲ ਸੁਰਿੰਦਰ ਲਾਡੀ ਨੇ ਆਪਣੀ ਮੁੱਢਲੀ ਪੜ੍ਹਾਈ ਜਲੰਧਰ ‘ਚ ਹੀ ਪੂਰੀ ਕੀਤੀ । ਜਿਸ ਤੋਂ ਬਾਅਦ ਦੁਆਬਾ ਕਾਲਜ ਤੋਂ ਉਨ੍ਹਾਂ ਨੇ ਬੀਕਾਮ ਤੇ ਫਿਰ ਐੱਮ ਏ ਇਕਨੌਮਿਕਸ ‘ਚ ਕੀਤੀ ।

  

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਮਾਮਲੇ ‘ਚ ਫੜੇ ਗਏ ਮੁਲਜ਼ਮ ਨੇ ਕੀਤੀ ਖੁਦਕੁਸ਼ੀ

ਮਾਪੇ ਨਹੀਂ ਸਨ ਚਾਹੁੰਦੇ ਕਿ ਸੁਰਿੰਦਰ ਲਾਡੀ ਗਾਇਕ ਬਣੇ

ਸੁਰਿੰਦਰ ਲਾਡੀ ਨੂੰ ਭੰਗੜੇ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।ਸੁਰਿੰਦਰ ਲਾਡੀ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ ।ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹ ਲਿਖ ਕੇ ਨੌਕਰੀ ਕਰਨ। ਪਰ ਪਰਿਵਾਰ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਉਹ ਗਾਇਕ ਬਣੇ।

View this post on Instagram

A post shared by Surinder Laddi (@surinder_laddi)



ਸੁਰਿੰਦਰ ਲਾਡੀ ਨੇ ਦਿੱਤੇ ਕਈ ਹਿੱਟ ਗੀਤ 

ਸੁਰਿੰਦਰ ਲਾਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1993 ‘ਚ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਜਿਸ 'ਚ ‘ਵਿੱਚ ਪ੍ਰਦੇਸਾਂ ਦੇ ਕੌਣ ਲਾਡ ਲਡਾਵੇ’, ‘ਪਾਏ ਸੋਹਣੀਏ ਪਵਾੜੇ ਤੇਰੀ ਵੰਗ ਨੇ’, ‘ਮਿੱਤਰਾਂ ਦਾ ਨਾਂਅ ਲੱਗਣਾ’,ਕਸਮ ਸਣੇ ਕਈ ਹਿੱਟ ਗੀਤ ਗਾਉਣ ਵਾਲੇ ਸੁਰਿੰਦਰ ਲਾਡੀ  ਹੁਣ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

View this post on Instagram

A post shared by Surinder Laddi (@surinder_laddi)




 




Related Post