ਗਾਇਕ ਸਿੱਪੀ ਗਿੱਲ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਇੱਕ ਹਾਦਸੇ ‘ਚ ਵਾਲ-ਵਾਲ ਬਚਿਆ ਸੀ ਗਾਇਕ
ਸਿੱਪੀ ਗਿੱਲ ਨੇ ਸੰਗੀਤ ਦੀਆਂ ਬਾਰੀਕੀਆਂ ਅਤੇ ਗੁਰੁ ਸੁਰਿੰਦਰ ਧੀਰ ਤੋਂ ਸਿੱਖੀਆਂ ਸਨ ਅਤੇ 2008 'ਚ ਐਲਬਮ ‘ਬੈਚਲਰ’ ਕੱਢੀ ਸੀ ।
ਗਾਇਕ ਸਿੱਪੀ ਗਿੱਲ (Sippy Gill) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਗਾਇਕ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਗੱਲਾਂ ਦੱਸਾਂਗੇ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਿੱਪੀ ਗਿੱਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । 2014 ‘ਚ ਉਹ ਉਸ ਵੇਲੇ ਚਰਚਾ ‘ਚ ਆ ਗਏ ਸਨ ਜਦੋਂ ਉਨ੍ਹਾਂ ਦਾ ਗੀਤ ‘ਦਸ ਮਿੰਟ’ ਰਿਲੀਜ਼ ਹੋਇਆ ਸੀ । ਸਿੱਪੀ ਗਿੱਲ ਨੇ ਸੰਗੀਤ ਦੀਆਂ ਬਾਰੀਕੀਆਂ ਅਤੇ ਗੁਰੁ ਸੁਰਿੰਦਰ ਧੀਰ ਤੋਂ ਸਿੱਖੀਆਂ ਸਨ ਅਤੇ 2008 'ਚ ਐਲਬਮ ‘ਬੈਚਲਰ’ ਕੱਢੀ ਸੀ । ਇਸ ਐਲਬਮ ‘ਚ ਦਸ ਗੀਤ ਸਨ । ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਹੋਰ ਪੜ੍ਹੋ : ਗਾਇਕਾ ਬਾਣੀ ਸੰਧੂ ਨੇ ਚੋਰੀ ਕੀਤੀਆਂ ਫੁੱਲਾਂ ਵਾਲੇ ਰੁੱਖ ਦੀਆਂ ਟਾਹਣੀਆਂ, ਵੀਡੀਓ ਹੋ ਰਿਹਾ ਵਾਇਰਲ
ਅਦਾਕਾਰੀ ਵੀ ਕਰ ਚੁੱਕੇ ਸਿੱਪੀ ਗਿੱਲ
ਸਿੱਪੀ ਗਿੱਲ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵੀ ਕਰ ਚੁੱਕੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਜੱਦੀ ਸਰਦਾਰ, ਮਰਜਾਣੇ, ਜੱਟ ਬੁਆਏਜ਼ ਪੁੱਤ ਜੱਟਾਂ ਦੇ, ਘੋੜਾ ਢਾਈ ਕਦਮ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
ਸਿੱਪੀ ਗਿੱਲ ਦੀ ਨਿੱਜੀ ਜ਼ਿੰਦਗੀ
ਸਿੱਪੀ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਰਲੀਨ ਕੌਰ ਸੇਖੋਂ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ। ਉਨ੍ਹਾਂ ਦਾ ਇੱਕ ਬੇਟਾ ਵੀ ਹੈ । ਜਿਸ ਦਾ ਨਾਮ ਜੁਝਾਰ ਗਿੱਲ ਹੈ। ਸਿੱਪੀ ਗਿੱਲ ਨੂੰ ਗਾਇਕੀ ਦੇ ਨਾਲ-ਨਾਲ ਖੇਤੀਬਾੜੀ ਦਾ ਵੀ ਸ਼ੌਂਕ ਹੈ। ਉਹ ਅਕਸਰ ਆਪਣੇ ਖੇਤਾਂ ‘ਚ ਨਜ਼ਰ ਆਉਂਦੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਦੇ ਬਾਗ ‘ਚ ਕੰਮ ਕਰਦੇ ਹੋਏ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਘੋੜੇ ਵੀ ਪਾਲੇ ਹੋਏ ਹਨ ਅਤੇ ਅਕਸਰ ਉਹ ਪੁੱਤਰ ਦੇ ਨਾਲ ਘੁੜਸਵਾਰੀ ਵੀ ਕਰਦੇ ਨਜ਼ਰ ਆਉਂਦੇ ਹਨ ।
ਸੜਕ ਹਾਦਸੇ ‘ਚ ਵਾਲ-ਵਾਲ ਬਚਿਆ ਸੀ ਗਾਇਕ
ਕੁਝ ਸਮਾਂ ਪਹਿਲਾਂ ਸਿੱਪੀ ਗਿੱਲ ਦੇ ਨਾਲ ਵਿਦੇਸ਼ ‘ਚ ਇੱਕ ਸੜਕ ਹਾਦਸਾ ਵੀ ਹੋਇਆ ਸੀ । ਜਿਸ ‘ਚ ਗਾਇਕ ਤੇ ਉਸ ਦੇ ਦੋਸਤ ਵਾਲ-ਵਾਲ ਬਚੇ ਸਨ ।ਜਿਸ ਦਾ ਵੀਡੀਓ ਸਾਂਝਾ ਕਰਦੇ ਹੋਏ ਸਿੱਪੀ ਗਿੱਲ ਨੇ ਵਾਹਿਗੁਰੂ ਸ਼ੁਕਰਾਨਾ ਕਰਦੇ ਹੋਏ ਕਿਹਾ ਸੀ ਕਿ ਕਿਤੇ ਵੀ ਕੁਝ ਵੀ ਹੋ ਸਕਦਾ ਹੈ। ਇਸ ਲਈ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ।