ਅੱਜ ਹੈ ਗੀਤਕਾਰ ਬੰਟੀ ਬੈਂਸ ਦਾ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ

ਬੰਟੀ ਬੈਂਸ ਦਾ ਜਨਮ ਸਮਾਣਾ ਦੇ ਨਜ਼ਦੀਕ ਪੈਂਦੇ ਪਿੰਡ ਧਨੇਠਾ ‘ਚ ਹੋਇਆ ਸੀ ।ਜਿੱਥੋਂ ਉਨ੍ਹਾਂ ਨੇ ਸਕੂਲੀ ਪੜ੍ਹਾਈ ਕੀਤੀ ।ਬੰਟੀ ਬੈਂਸ ਦੀ ਪਤਨੀ ਦਾ ਨਾਮ ਅਮਨਪ੍ਰੀਤ ਕੌਰ ਬੈਂਸ ਹੈ ।

By  Shaminder April 20th 2024 08:00 AM

ਗੀਤਕਾਰ ਬੰਟੀ ਬੈਂਸ (Bunty Bains) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਬੰਟੀ ਬੈਂਸ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਕਰੀਅਰ ਅਤੇ ਜ਼ਿੰਦਗੀ ਬਾਰੇ ਦੱਸਾਂਗੇ ।ਬੰਟੀ ਬੈਂਸ ਦਾ ਜਨਮ ਸਮਾਣਾ ਦੇ ਨਜ਼ਦੀਕ ਪੈਂਦੇ ਪਿੰਡ ਧਨੇਠਾ ‘ਚ ਹੋਇਆ ਸੀ ।ਜਿੱਥੋਂ ਉਨ੍ਹਾਂ ਨੇ ਸਕੂਲੀ ਪੜ੍ਹਾਈ ਕੀਤੀ ।ਬੰਟੀ ਬੈਂਸ ਦੀ ਪਤਨੀ ਦਾ ਨਾਮ ਅਮਨਪ੍ਰੀਤ ਕੌਰ ਬੈਂਸ ਹੈ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ  ।

ਹੋਰ ਪੜ੍ਹੋ : ਕਾਜੋਲ ਨੇ ਧੀ ਦੇ ਜਨਮ ਦਿਨ ਨੂੰ ਲੈ ਕੇ ਸਾਂਝੀਆਂ ਕੀਤੀਆਂ ਤਸਵੀਰਾਂ, ਧੀ ਲਈ ਲਿਖਿਆ ਭਾਵੁਕ ਸੁਨੇਹਾ

ਬੰਟੀ ਬੈਂਸ ਨੇ ਲਿਖੇ ਕਈ ਹਿੱਟ ਗੀਤ 

ਬੰਟੀ ਬੈਂਸ ਦਾ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਜਸਟ ਦੇਸੀ, ਰੋਮਾਂਟਿਕ ਜੱਟ ਸਣੇ ਕਈ ਗੀਤ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ । ਜਿਨ੍ਹਾਂ ਨੂੰ ਕਈ ਵੱਡੇ ਗਾਇਕਾਂ ਨੇ ਗਾਇਆ ਹੈ।


ਕੁਝ ਮਹੀਨੇ ਪਹਿਲਾਂ ਹੋਇਆ ਸੀ ਹਮਲਾ 

ਮੋਹਾਲੀ ‘ਚ ਬੀਤੀ ਫਰਵਰੀ ਨੂੰ ਬੰਟੀ ਬੈਂਸ ‘ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ । ਪਰ ਇਸ ਫਾਈਰਿੰਗ ‘ਚ ਬੰਟੀ ਬੈਂਸ ਵਾਲ-ਵਾਲ ਬਚੇ ਸਨ । ਬੰਟੀ ਬੈਂਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਭਰੀ ਫੋਨ ਕਾਲ ਵੀ ਆਈ ਸੀ । ਜਿਸ ‘ਚ ਉਨ੍ਹਾਂ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਲੱਕੀ ਪਟਿਆਲ ਨਾਂਅ ਦੇ ਸ਼ਖਸ ਨੇ ਧਮਕੀ ਦਿੱਤੀ ਸੀ ।ਪਰ ਬੰਟੀ ਬੈਂਸ ਇਸ ਹਮਲੇ ‘ਚ ਵਾਲ-ਵਾਲ ਬਚ ਗਏ ਸਨ ।  

View this post on Instagram

A post shared by Preet Bains (@amanpreetkaurbains)






Related Post