ਰਾਜਵੀਰ ਜਵੰਦਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ । ਰਾਜਵੀਰ ਜਵੰਦਾ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪਿੰਡ ਪੋਨਾ ਜਗਰਾਓਂ ‘ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਹਾਸਲ ਕੀਤੀ ਸੀ ਅਤੇ ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ ।

By  Shaminder June 20th 2024 08:00 AM

ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ (Rajvir Jawanda)ਦਾ ਅੱਜ ਜਨਮ ਦਿਨ (Birthday )ਹੈ । ਰਾਜਵੀਰ ਜਵੰਦਾ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪਿੰਡ ਪੋਨਾ ਜਗਰਾਓਂ ‘ਚ ਹੋਇਆ  ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਹਾਸਲ ਕੀਤੀ ਸੀ ਅਤੇ ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ । ਰਾਜਵੀਰ ਜਵੰਦਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਲੈਣ ਲਈ ਉਸਤਾਦ ਲਾਲੀ ਖ਼ਾਨ ਨੂੰ ਗੁਰੁ ਧਾਰਿਆ।

ਹੋਰ ਪੜ੍ਹੋ  : ਗੋਬਿੰਦਾ ਸਰਦਾਰ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ

ਇਸ ਤੋਂ ਬਾਅਦ ਥਿਏਟਰ ਅਤੇ ਟੀਵੀ ‘ਚ ਮਾਸਟਰ ਡਿਗਰੀ ਹਾਸਲ ਕੀਤੀ ।ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੇ ਆਪਣੇ ਪਿੰਡ ਦੇ ਨਗਰ ਕੀਰਤਨ ‘ਚ ਸਾਹਿਬਜ਼ਾਦਾ ਅਜੀਤ ਸਿੰਘ ‘ਤੇ ਇੱਕ ਵਾਰ ਗਾਈ ਸੀ ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।   ਇਸ ਤੋਂ ਬਾਅਦ ਰਾਜਵੀਰ ਜਵੰਦਾ ਕਾਫੀ ਪ੍ਰਸਿੱਧ ਹੋ ਗਏ ।

ਬਾਈਕ ਰਾਈਡਿੰਗ ਦੇ ਸ਼ੁਕੀਨ ਹਨ ਰਾਜਵੀਰ ਜਵੰਦਾ

ਰਾਜਵੀਰ ਜਵੰਦਾ (Rajvir Jawanda) ਬਾਈਕ ਰਾਈਡਿੰਗ ਦੇ ਸ਼ੁਕੀਨ ਹਨ ਅਤੇ ਅਕਸਰ ਉਹ ਪਹਾੜੀ ਇਲਾਕਿਆਂ ‘ਤੇ ਜਾਂਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਵੀ ਉਹ ਕੁਝ ਬਾਈਕਰਸ ਦੇ ਨਾਲ ਲੇਹ ਲੱਦਾਖ ਗਏ ਸਨ । ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ ਇੱਕੋ ਬੈਚ ਦੇ ਹਨ ਅਤੇ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਿਟੀ ਚੋਂ ਹੀ ਇਨ੍ਹਾਂ ਨੇ ਟੀਵੀ ਅਤੇ ਥਿਏਟਰ ‘ਚ ਮਾਸਟਰ ਡਿਗਰੀ ਹਾਸਲ ਕੀਤੀ । ਰਾਜਵੀਰ ਜਵੰਦਾ ਨੇ ਕਈ ਸਾਲ ਸੰਗੀਤ ਲਈ ਸੰਘਰਸ਼ ਕੀਤਾ ਅਤੇ ਦਸ ਸਾਲ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਫਿਰ ਡੈਬਿਊ ਸੌਗ ਕੀਤਾ ‘ਮੁਕਾਬਲਾ’ਕੁੰਢਾ ਧਾਲੀਵਾਲ ਨੇ ਇਹ ਗੀਤ ਲਿਖਿਆ ਸੀ। 


ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ

ਰਾਜਵੀਰ ਜਵੰਦਾ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਅਦਾਕਾਰ ਵੀ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਗਾਇਕੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ। 

View this post on Instagram

A post shared by Rajvir Jawanda (@rajvirjawandaofficial)





Related Post