ਅੱਜ ਹੈ ਪੰਜਾਬੀ ਗਾਇਕ ਸਰਬਜੀਤ ਚੀਮਾ ਦਾ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ
ਪੰਜਾਬੀ ਗਾਇਕ ਸਰਬਜੀਤ ਚੀਮਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸਰਬਜੀਤ ਚੀਮਾ ਦਾ ਜਨਮ 14 ਜੂਨ 1968 ‘ਚ ਹੋਇਆ ਸੀ ।ਉਹ ਜਲੰਧਰ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਪਿਆਰਾ ਸਿੰਘ ਚੀਮਾ ਹੈ ।
ਪੰਜਾਬੀ ਗਾਇਕ ਸਰਬਜੀਤ ਚੀਮਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸਰਬਜੀਤ ਚੀਮਾ ਦਾ ਜਨਮ 14 ਜੂਨ 1968 ‘ਚ ਹੋਇਆ ਸੀ ।ਉਹ ਜਲੰਧਰ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਪਿਆਰਾ ਸਿੰਘ ਚੀਮਾ ਹੈ ਅਤੇ ਮਾਂ ਹਰਭਜਨ ਕੌਰ ਦੇ ਘਰ ਜਨਮੇ ਸਰਬਜੀਤ ਚੀਮਾ ਆਪਣੇ ਤਿੰਨ ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਹਨ ।
ਹੋਰ ਪੜ੍ਹੋ : ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, 2021 ਦਾ ਹੈ ਮਾਮਲਾ
ਸਰਬਜੀਤ ਚੀਮਾ ਪੇਂਡੂ ਖੇਡਾ ਦੇ ਸ਼ੁਰੂ ਤੋਂ ਹੀ ਰਹੇ ਹਨ । ਕਿਉਂਕਿ ਪਿੰਡ ਦੇ ਹੀ ਜੰਮਪਲ ਹਨ ਅਤੇ ਉਹ ਬਚਪਨ ਤੋਂ ਹੀ ਕਬੱਡੀ, ਉੱਚੀ ਛਾਲ ਅਤੇ ਲੰਬੀ ਛਾਲ ਦੇ ਨਾਲ ਨਾਲ ਹਾਕੀ ਅਤੇ ਫੁੱਟਬਾਲ ਅਤੇ ਐਥਲੈਟਿਕਸ ਦਾ ਵੀ ਸ਼ੌਂਕ ਰੱਖਦੇ ਹਨ ।ਪਰ ਇਸਦੇ ਨਾਲ ਨਾਲ ਉਹ ਗਾਇਕੀ ਦਾ ਵੀ ਸ਼ੌਂਕ ਰੱਖਦੇ ਸਨ ਅਤੇ ਪਰਿਵਾਰ ‘ਚ ਹੋਣ ਵਾਲੇ ਵਿਆਹਾਂ ਸ਼ਾਦੀਆਂ ਤੇ ਹੋਰ ਸਮਾਗਮਾਂ ‘ਚ ਉਹ ਗਾਉੇਂਦੇ ਹੁੰਦੇ ਸਨ ।
ਸਰਬਜੀਤ ਚੀਮਾ ਦੀ ਨਿੱਜੀ ਜ਼ਿੰਦਗੀ
ਸਰਬਜੀਤ ਚੀਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕਮਲਜੀਤ ਕੌਰ ਦੇ ਨਾਲ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਗੁਰਵਰ ਚੀਮਾ ਤੇ ਸੁਖਮਨਪ੍ਰੀਤ ਚੀਮਾ ।ਸਰਬਜੀਤ ਚੀਮਾ ਗਾਇਕੀ ਤੋਂ ਇਲਾਵਾ ਕਿਤਾਬਾਂ ਪੜ੍ਹਨਾ ਅਤੇ ਕਸਰਤ ਕਰਨਾ ਬਹੁਤ ਪਸੰਦ ਹੈ । ਵਿਹਲੇ ਸਮੇਂ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਬਿਤਾਉਣਾ ਪਸੰਦ ਕਰਦੇ ਹਨ । ਗਾਇਕ ਨੂੰ ਦੋਗਲੇ ਲੋਕਾਂ ਤੋਂ ਬਹੁਤ ਨਫਰਤ ਹੈ ਅਤੇ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ ।