ਨਛੱਤਰ ਗਿੱਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਕਵੀਸ਼ਰੀ ਗਾਉਂਦੇ ਗਾਉਂਦੇ ਬਣੇ ਪ੍ਰਸਿੱਧ ਗਾਇਕ
ਨਛੱਤਰ ਗਿੱਲ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੂੰ ਉਸ ਦੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਨਛੱਤਰ ਗਿੱਲ ਨੂੰ ਗਾਇਕੀ ਦੀ ਚੇਟਕ ਆਪਣੇ ਘਰੋਂ ਹੀ ਲੱਗੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸਾਰੰਗੀ ਵਜਾਉਂਦੇ ਸਨ ਅਤੇ ਪਿੰਡ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ 'ਚ ਜਾਂਦੇ ਹੁੰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਕਵੀਸ਼ਰੀ ਦਾ ਸ਼ੌਂਕ ਜਾਗਿਆ।
ਨਛੱਤਰ ਗਿੱਲ (Nachhatar Gill) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੂੰ ਉਸ ਦੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਨਛੱਤਰ ਗਿੱਲ ਨੂੰ ਗਾਇਕੀ ਦੀ ਚੇਟਕ ਆਪਣੇ ਘਰੋਂ ਹੀ ਲੱਗੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸਾਰੰਗੀ ਵਜਾਉਂਦੇ ਸਨ ਅਤੇ ਪਿੰਡ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ 'ਚ ਜਾਂਦੇ ਹੁੰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਕਵੀਸ਼ਰੀ ਦਾ ਸ਼ੌਂਕ ਜਾਗਿਆ।ਉਹ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਜੀ ਤਹਿਸੀਲਦਾਰ ਸਨ।ਜਿਸ ਕਾਰਨ ਘਰ 'ਚ ਇਸ ਤਰ੍ਹਾਂ ਦੇ ਮਾਹੌਲ ਦਾ ਅਸਰ ਨਛੱਤਰ ਗਿੱਲ 'ਤੇ ਵੀ ਪਿਆ ਅਤੇ ਪਿਤਾ ਜੀ ਨੇ ਵੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ 'ਚ ਆਉਣ ਲਈ ਪੂਰਾ ਸਹਿਯੋਗ ਦਿੱਤਾ । 1992ਤੋਂ ਲੈ ਕੇ ਸੰਨ 2000 ਤੱਕ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨ ਪਿਆ ਸੀ ।ਹਰ ਕੰਪਨੀ ਕੋਲ ਜਾਂਦੇ ਸਨ,ਸਾਰੇ ਉਨ੍ਹਾਂ ਦੀ ਗਾਇਕੀ ਨੂੰ ਪਸੰਦ ਤਾਂ ਕਰਦੇ ਸਨ,ਪਰ ਕੋਈ ਵੀ ਗਾਣਾ ਰਿਕਾਰਡ ਨਹੀਂ ਸਨ ਕਰਦੇ ।
ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੇਖੋ ਧੀ ਮਨਹੀਰ ਦੇ ਨਾਲ ਤਸਵੀਰਾਂ
ਨਛੱਤਰ ਗਿੱਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।'ਦਿਲ ਦਿੱਤਾ ਨੀਂ ਸੀ', 'ਸੂਹੇ ਸੂਹੇ ਚੀਰੇ ਵਾਲਿਆ', 'ਸਾਡੀ ਜਾਨ 'ਤੇ ਬਣੀ', 'ਨਖਰੇ ਨੇ', 'ਗੁੱਸਾ ਨਾ ਕਰੀਂ' ਇਹ ਅਜਿਹੇ ਗੀਤ ਨੇ ਜੋ ਅੱਜ ਵੀ ਸਰੋਤਿਆਂ ਦੇ ਜ਼ਿਹਨ 'ਚ ਤਾਜ਼ਾ ਹਨ ।
ਵਿਆਹ ਤੋਂ ਬਾਅਦ ਵਿਦੇਸ਼ ਵੀ ਗਏ ਸਨ ਨਛੱਤਰ ਗਿੱਲ
1995 'ਚ ਨਛੱਤਰ ਗਿੱਲ ਵਿਆਹ ਦੇ ਬੰਧਨ 'ਚ ਬੱਝ ਗਏ,ਇਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਫ਼ਿਕਰ ਸੀ ਕਿ ਉਹ ਹੁਣ ਪੈਸੇ ਕਿਵੇਂ ਹਰ ਰੋਜ਼ ਆਪਣੇ ਪਿਤਾ ਤੋਂ ਮੰਗਣ ।ਜਿਸ ਤੋਂ ਬਾਅਦ ਇਟਲੀ ਜਾਣ ਲਈ ਉਨ੍ਹਾਂ ਨੇ ਤਿਆਰੀ ਕੀਤੀ ਅਤੇ ਟ੍ਰੈਵਲ ਏਜੰਟ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਾਸਕੋ ਪਹੁੰਚਾ ਦਿੱਤਾ ।
ਨਛੱਤਰ ਗਿੱਲ ਦਾ ਕਹਿਣਾ ਹੈ ਕਿ ਉਹ ਤਾਂ ਕੁਝ ਮਹੀਨਿਆਂ ਬਾਅਦ ਵਾਪਸ ਪੰਜਾਬ ਪਰਤ ਆਏ ।ਕਿਉਂਕਿ ਟ੍ਰੈਵਲ ਏਜੰਟ ਉਨ੍ਹਾਂ ਨੂੰ ਚੋਰੀ ਛਿਪੇ ਇੰਗਲੈਂਡ ਲਿਜਾਣਾ ਚਾਹੁੰਦਾ ਸੀ ।
ਕੁਝ ਸਮਾਂ ਪਹਿਲਾਂ ਹੀ ਪਤਨੀ ਦਾ ਹੋਇਆ ਦਿਹਾਂਤ
ਕੁਝ ਸਮਾਂ ਪਹਿਲਾਂ ਗਾਇਕ ਦੀ ਪਤਨੀ ਦਾ ਉਸ ਵੇਲੇ ਦਿਹਾਂਤ ਹੋ ਗਿਆ ਸੀ । ਜਦੋਂ ਉਨ੍ਹਾਂ ਨੇ ਆਪਣੀ ਧੀ ਅਤੇ ਪੁੱਤਰ ਦਾ ਵਿਆਹ ਰਚਾਇਆ ਹੋਇਆ ਸੀ । ਧੀ ਦੀ ਡੋਲੀ ਤਾਂ ਉਨ੍ਹਾਂ ਦੀ ਪਤਨੀ ਨੇ ਤੋਰ ਦਿੱਤੀ ਸੀ, ਪਰ ਪੁੱਤਰ ਨੂੰ ਘੋੜੀ ‘ਤੇ ਚੜ੍ਹਿਆ ਵੇਖ ਨਹੀਂ ਸੀ ਸਕੀ ।