ਮਨਮੋਹਨ ਵਾਰਿਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਜੱਟ ਪਰਿਵਾਰ ‘ਚ ਪੈਦਾ ਹੋਏ ਮਨਮੋਹਨ ਵਾਰਿਸ ਨੂੰ ਦਹੀਂ ਖਾਣਾ ਤੇ ਲੱਸੀ ਪੀਣੀ ਬਹੁਤ ਜ਼ਿਆਦਾ ਪਸੰਦ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਕਦੇ ਵੀ ਘਰ ਦੇ ਖਾਣੇ ‘ਚ ਕੋਈ ਨੁਕਸ ਨਹੀਂ ਕੱਢਿਆ ਅਤੇ ਘਰ ‘ਚ ਜੋ ਵੀ ਕੁਝ ਬਣਦਾ ਸੀ ਉਹ ਸੱਤ ਵਚਨ ਕਹਿ ਕੇ ਖਾ ਲੈਂਦੇ ਹਨ ।
ਮਨਮੋਹਨ ਵਾਰਿਸ (Manmohan Waris) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ। ਪਿੰਡ ਹੱਲੂਵਾਲ ‘ਚ ਪੈਦਾ ਹੋਏ ਮਨਮੋਹਨ ਵਾਰਿਸ ਨੂੰ ਕਿਸੇ ਵੀ ਤਰ੍ਹਾਂ ਕੋਈ ਵੈਲ ਨਹੀਂ ਹੈ ਅਤੇ ਨਾ ਹੀ ਉਹਨਾਂ ਦੇ ਪਿਤਾ ਜੀ ਨੂੰ ਕਿਸੇ ਤਰ੍ਹਾਂ ਦੇ ਨਸ਼ੇ ਦਾ ਸ਼ੌਂਕ ਸੀ। ਉਹ ਸਿੱਧੀ ਸਾਦੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ । ਜੱਟ ਪਰਿਵਾਰ ‘ਚ ਪੈਦਾ ਹੋਏ ਮਨਮੋਹਨ ਵਾਰਿਸ ਨੂੰ ਦਹੀਂ ਖਾਣਾ ਤੇ ਲੱਸੀ ਪੀਣੀ ਬਹੁਤ ਜ਼ਿਆਦਾ ਪਸੰਦ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਕਦੇ ਵੀ ਘਰ ਦੇ ਖਾਣੇ ‘ਚ ਕੋਈ ਨੁਕਸ ਨਹੀਂ ਕੱਢਿਆ ਅਤੇ ਘਰ ‘ਚ ਜੋ ਵੀ ਕੁਝ ਬਣਦਾ ਸੀ ਉਹ ਸੱਤ ਵਚਨ ਕਹਿ ਕੇ ਖਾ ਲੈਂਦੇ ਹਨ ।
ਹੋਰ ਪੜ੍ਹੋ : ਨਵਜੋਤ ਸਿੱਧੂ ਦੀ ਬਿੱਗ ਬੌਸ ‘ਚ ਐਂਟਰੀ, ਕਿਹਾ ਸੁਫ਼ਨਾ ਹੋਇਆ ਪੂਰਾ
ਵਿਵਾਦਾਂ ਤੋਂ ਦੂਰ
ਮਨਮੋਹਨ ਵਾਰਿਸ ਵਿਵਾਦਾਂ ਤੇ ਰੌਲੇ ਰੱਪੇ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ । 1990 ‘ਚ ਕੈਨੇਡਾ ਗਏ ਸਨ ਅਤੇ ਉੱਥੇ ਹੀ ਜਾ ਕੇ ਸੈਟਲ ਹੋ ਗਏ । ਹਾਲਾਂਕਿ ਕੈਨੇਡਾ ‘ਚ ਸੈਟਲ ਹੋਣ ਦੇ ਲਈ ਉਨ੍ਹਾਂ ਨੇ ਬੜੀ ਮਿਹਨਤ ਕੀਤੀ । ਮਨਮੋਹਨ ਵਾਰਿਸ ਵੱਡੇ ਜ਼ਿਮੀਂਦਾਰਾਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜੇ ਗਾਇਕ ਨਾ ਹੁੰਦੇ ਤਾਂ ਆਪਣੀ ਖੇਤੀਬਾੜੀ ਸਾਂਭਦੇ । 1983 ‘ਚ ਮਨਮੋਹਨ ਵਾਰਿਸ ਦਸਵੀਂ ‘ਚ ਪੜ੍ਹਦੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਚੇਤਕ ਸਕੂਟਰ ਲੈ ਕੇ ਦਿੱਤਾ ਸੀ ।
ਮਨਮੋਹਨ ਵਾਰਿਸ ਦਾ ਮਿਊਜ਼ਿਕ ਕਰੀਅਰ
ਮਨਮੋਹਨ ਵਾਰਿਸ ਨੇ ਨੱਬੇ ਦੇ ਦਹਾਕੇ ‘ਚ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਕਮਲਹੀਰ ਮਹਿਜ਼ ਸਤਾਰਾਂ ਸਾਲ ਦੇ ਸਨ । ਮਨਮੋਹਨ ਵਾਰਿਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਦੇ ਇੱਕਲੀ ਬਹਿ ਕੇ ਸੋਚੀਂ ਨੀਂ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਪ੍ਰਭਾਤ ਫੇਰੀ ਸਣੇ ਕਈ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।