ਕੁਲਵਿੰਦਰ ਬਿੱਲਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਕੁਲਵਿੰਦਰ ਬਿੱਲਾ ਨੇ ਐਨਕ ਲਗਾ ਨਹੀਂ ਕੀਤਾ ਕੋਈ ਗੀਤ
ਗਾਇਕ ਕੁਲਵਿੰਦਰ ਬਿੱਲਾ (Kulwinder Billa) ਦਾ ਅੱਜ ਜਨਮ ਦਿਨ (Birthday)ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਫੈਨਸ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਗਾਇਕ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।
ਕੁਲਵਿੰਦਰ ਬਿੱਲਾ ਨੂੰ ਇਸੇ ਨਾਂਅ ਦੇ ਨਾਲ ਇੰਡਸਟਰੀ ‘ਚ ਜਾਣਿਆ ਜਾਂਦਾ ਹੈ। ਪਰ ਉਨ੍ਹਾਂ ਦਾ ਅਸਲ ਨਾਂਅ ਕੁਲਵਿੰਦਰ ਸਿੰਘ ਜੱਸੜ ਹੈ। ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ ।
ਕੁਲਵਿੰਦਰ ਬਿੱਲਾ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਵੱਡੇ ਫੈਨ ਹਨ । ਉੁਹ ਅਕਸਰ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਦੇ ਹੋਏ ਨਜ਼ਰ ਆਉਂਦੇ ਹਨ । ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਤੁਸੀਂ ਕੁਲਵਿੰਦਰ ਬਿੱਲਾ ਦੇ ਹੁਣ ਤੱਕ ਕਈ ਗੀਤ ਸੁਣੇ ਹੋਣਗੇ । ਪਰ ਤੁਸੀਂ ਵੇਖਿਆ ਹੋਵੇਗਾ ਕਿ ਅੱਜ ਤੱਕ ਉਹ ਕਿਸੇ ਵੀ ਗੀਤ ‘ਚ ਕਾਲਾ ਚਸ਼ਮਾ ਲਗਾ ਕੇ ਨਜ਼ਰ ਨਹੀਂ ਆਏ।
ਕੁਲਵਿੰਦਰ ਬਿੱਲਾ ਦੀਆਂ ਅੱਖਾਂ ਬਿੱਲੀਆਂ ਹਨ ਅਤੇ ਕਿਸੇ ਸ਼ੋਅ ਦੇ ਦੌਰਾਨ ਕਿਸੇ ਐਂਕਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦੀ ਖੂਬਸੂਰਤੀ ਕਾਲਾ ਚਸ਼ਮਾ ਲਗਾਉਣ ਦੇ ਨਾਲ ਛਿਪ ਜਾਂਦੀ ਸੀ । ਉਸ ਦਿਨ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਕਦੇ ਵੀ ਪਰਫਾਰਮੈਂਸ ਜਾਂ ਫਿਰ ਕਿਸੇ ਗੀਤ ‘ਚ ਕਾਲਾ ਚਸ਼ਮਾ ਨਹੀਂ ਲਗਾਇਆ ਸੀ।
ਕੁਲਵਿੰਦਰ ਬਿੱਲਾ ਦਾ ਸਬੰਧ ਮਾਨਸਾ ਦੇ ਨਾਲ ਹੈ ਅਤੇ ਉਨ੍ਹਾਂ ਨੇ ਮਿਊਜ਼ਿਕ ‘ਚ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਉਨ੍ਹਾਂ ਦੇ ਘਰ ‘ਚ ਹਾਲ ਹੀ ‘ਚ ਇੱਕ ਪੁੱਤਰ ਨੇ ਜਨਮ ਲਿਆ ਹੈ । ਜਿਸ ਦਾ ਨਾਮ ਉਨ੍ਹਾਂ ਨੇ ਜਿੰਦ ਸਿੰਘ ਜੱਸੜ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਧੀ ਸਾਂਝ ਦਾ ਜਨਮ ਹੋਇਆ ਸੀ ।