ਬੀਐੱਨ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪੁਲਿਸ ਦੀ ਨੌਕਰੀ ਕਰਦੇ-ਕਰਦੇ ਬਣੇ ਅਦਾਕਾਰ
ਬੀ ਐੱਨ ਸ਼ਰਮਾ ਨੂੰ ਬਚਪਨ ਤੋਂ ਅਦਾਕਾਰੀ ਦਾ ਸ਼ੌਂਕ ਸੀ ਅਤੇ ਉਹ ਆਪਣੇ ਛਿਪੇ ਇਸ ਕਲਾਕਾਰ ਨੂੰ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਉਜਾਗਰ ਕਰਦੇ ਰਹਿੰਦੇ ਸਨ । ਅਦਾਕਾਰੀ ਦੀ ਚਿਣਗ ਉਨ੍ਹਾਂ ਨੂੰ ਉਦੋਂ ਹੀ ਲੱਗ ਗਈ ਸੀ । ਜਦੋਂ ਉਹਨਾਂ ਨੇ ਚਾਰ ਸਾਲ ਦੀ ਉਮਰ ‘ਚ ਲਵ ਕੁਸ਼ ਨਾਂਅ ਦੇ ਨਾਟਕ ‘ਚ ਕੰਮ ਕਰਨ ਦਾ ਮੌਕਾ ਮਿਲਿਆ ।
ਬੀਐੱਨ ਸ਼ਰਮਾ (BN Sharma) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਨੈਗੇਟਿਵ ਕਿਰਦਾਰ ਹੋਣ, ਕਾਮੇਡੀ ਹੋਣ ਜਾਂ ਫਿਰ ਸਧਾਰਨ ਸ਼ਖਸ ਦਾ ਕਿਰਦਾਰ ਨਿਭਾਉਣਾ ਹੋਵੇ, ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । ਅੱਜ ਅਸੀਂ ਤੁਹਾਨੂੰ ਬੀਐੱਨ ਸ਼ਰਮਾ (BN Sharma Birthday)ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਦੇ ਬਾਰੇ ਦੱਸਾਂਗੇ ।
ਹੋਰ ਪੜ੍ਹੋ : ਆਪਣੇ ਬਰਥਡੇ ‘ਤੇ ਸੌਂਕਣ ਨਾਲ ਪਾਇਲ ਮਲਿਕ ਨੇ ਕੀਤਾ ਖੂਬ ਡਾਂਸ, ਹੇਟਰਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਬਚਪਨ ਤੋਂ ਹੀ ਸੀ ਅਦਾਕਾਰੀ ਦਾ ਸ਼ੌਂਕ
ਬੀ ਐੱਨ ਸ਼ਰਮਾ ਨੂੰ ਬਚਪਨ ਤੋਂ ਅਦਾਕਾਰੀ ਦਾ ਸ਼ੌਂਕ ਸੀ ਅਤੇ ਉਹ ਆਪਣੇ ਛਿਪੇ ਇਸ ਕਲਾਕਾਰ ਨੂੰ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਉਜਾਗਰ ਕਰਦੇ ਰਹਿੰਦੇ ਸਨ । ਅਦਾਕਾਰੀ ਦੀ ਚਿਣਗ ਉਨ੍ਹਾਂ ਨੂੰ ਉਦੋਂ ਹੀ ਲੱਗ ਗਈ ਸੀ । ਜਦੋਂ ਉਹਨਾਂ ਨੇ ਚਾਰ ਸਾਲ ਦੀ ਉਮਰ ‘ਚ ਲਵ ਕੁਸ਼ ਨਾਂਅ ਦੇ ਨਾਟਕ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਇਸ ਦੌਰਾਨ ਉਨ੍ਹਾਂ ਨੂੰ ਵਧੀਆ ਅਦਾਕਾਰੀ ਦੇ ਲਈ ਪਿੱਤਲ ਦਾ ਇਕ ਗਲਾਸ ਮਿਲਿਆ ।
ਜਿਸ ਨੇ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੇ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਗੋਲਡ ਮੈਡਲ ਮਿਲਿਆ ‘ਹਾਜੀ ਪੀਰ ਕੀ ਮਜ਼ਾਰ’ ਨਾਂਅ ਦੇ ਨਾਟਕ ‘ਚ ਕੰਮ ਕੀਤਾ।ਪੜ੍ਹਾਈ ‘ਚ ਬਹੁਤੇ ਹੁਸ਼ਿਆਰ ਨਹੀਂ ਸਨ। ਪਿਤਾ ਜੀ ਉਨ੍ਹਾਂ ਦੇ ਗੋਲਡ ਮੈਡਲ ਨੂੰ ਵੀ ਵੇਖ ਕੇ ਖੁਸ਼ ਨਾ ਹੋਏ।ਪਿਤਾ ਨੇ ਉਨ੍ਹਾਂ ਦੇ ਮੂੰਹ ‘ਤੇ ਥੱਪੜ ਵੀ ਰਸੀਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਕਈ ਟੀਵੀ ਸ਼ੋਅਸ ‘ਚ ਵੀ ਕੰਮ ਕੀਤਾ ।
ਮਾਪੇ ਚਾਹੁੰਦੇ ਸਨ ਪੁੱਤਰ ਬਣੇ ਇੰਜੀਨੀਅਰ
ਬੀਐੱਨ ਸ਼ਰਮਾ ਪੰਡਤ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ।ਉਨ੍ਹਾਂ ਦੇ ਮਾਪੇ ਇਹੀ ਚਾਹੁੰਦੇ ਸਨ ਕਿ ਉਹ ਪੂਜਾ ਪਾਠ ਕਰੇ ।ਅਦਾਕਾਰੀ ‘ਚ ਬੀਐੱਨ ਸ਼ਰਮਾ ਦੇ ਰੁਝਾਨ ਨੂੰ ਵੇਖਦੇ ਹੋਏ ਪਿਤਾ ਹਮੇਸ਼ਾ ਹੀ ਝਿੜਕਦੇ ਰਹਿੰਦੇ ਸਨ । ਜਿਸ ਤੋਂ ਪ੍ਰੇਸ਼ਾਨ ਹੋ ਕੇ ਅਦਾਕਾਰ ਨੇ ਆਪਣਾ ਘਰ ਛੱਡ ਦਿੱਤਾ ਅਤੇ ਚੰਡੀਗੜ੍ਹ ਪਹੁੰਚ ਗਏ ।
ਚੰਡੀਗੜ੍ਹ ‘ਚ ਉਹ ਆਪਣੇ ਮਾਮਾ ਜੀ ਦੇ ਕੋਲ ਆ ਗਏ। ਮਾਮਾ ਜੀ ਨੇ ਹੀ ਉਨ੍ਹਾਂ ਨੂੰ ਪੁਲਿਸ ‘ਚ ਭਰਤੀ ਕਰਵਾ ਦਿੱਤਾ । ੨੦-੨੨ ਸਾਲਾਂ ਤੱਕ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਕੀਤੀ। ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੱਡਾ ਹੋ ਕੇ ਇੰਜੀਨੀਅਰ ਬਣੇ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਬੂਟੇ ਨੂੰ ਸਿੰਜਦੇ ਰਹੇ । ਹੁਣ ਉਹ ਪਾਲੀਵੁੱਡ ਇੰਡਸਟਰੀ ਦਾ ਵੱਡਾ ਨਾਮ ਹਨ ।