ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਅੱਜ ਹੈ ਜਨਮ ਦਿਨ
ਦੀਨ ਦੁਖੀਆਂ ਦੀ ਸੇਵਾ ਕਰਨ ‘ਚ ਕਈ ਲੋਕਾਂ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ।ਉਸ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ‘ਚ ਲਗਾ ਦਿੱਤਾ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ ਜੀ ਦੀ । ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।
ਦੀਨ ਦੁਖੀਆਂ ਦੀ ਸੇਵਾ ਕਰਨ ‘ਚ ਕਈ ਲੋਕਾਂ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ।ਉਸ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ‘ਚ ਲਗਾ ਦਿੱਤਾ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ (Bhagat Puran Singh Ji) ਜੀ ਦੀ । ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਭਗਤ ਪੂਰਨ ਸਿੰਘ ਜੀ ਦਾ ਪਹਿਲਾ ਨਾਮ ਰਾਮਜੀ ਦਾਸ ਸੀ।ਉਨ੍ਹਾਂ ਦਾ ਜਨਮ 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਰਾਮਜੀ ਦਾਸ ਉਸ ਵੇਲੇ ਪੜ੍ਹਾਈ ਹੀ ਕਰ ਰਹੇ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਘਰ ‘ਚ ਕੋਈ ਕਮਾਉਣ ਵਾਲਾ ਨਾ ਰਿਹਾ ।ਰਾਮਜੀ ਦਾਸ ਆਪਣੀ ਪੜ੍ਹਾਈ ਛੱਡ ਕੇ ਲਾਹੌਰ ਆਪਣੀ ਮਾਂ ਦੇ ਨਾਲ ਚਲੇ ਗਏ ਸਨ ।
ਸੇਵਾ ਨੂੰ ਸਮਰਪਿਤ
ਰਾਮ ਜੀ ਦਾਸ ਦੇ ਜੀਵਨ ‘ਚ ਕੁਝ ਅਜਿਹਾ ਵਾਪਰਿਆ ਕਿ ਉਹ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਗਏ ਸਨ । ਦੀਨ ਦੁਖੀਆ ਦੀ ਸੇਵਾ ਕਰਨ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਲਿਆ ਸੀ ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਦੀਨ ਦੁਖੀਆਂ ਦੇ ਲੇਖੇ ਲਾ ਦਿੱਤੀ ਸੀ ਅਤੇ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਗਏ ।ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬੈਠ ਕੇ ਬੀਮਾਰ, ਦੀਨ ਦੁਖੀਆ ਦੀ ਸਹਾਇਤਾ ਕਰਦੇ ਸਨ । ਉਹ ਹਮੇਸ਼ਾ ਹੀ ਵਾਤਾਵਰਨ ਦੀ ਸੰਭਾਲ ਦੇ ਲਈ ਵੀ ਲੋਕਾਂ ਨੂੰ ਪ੍ਰੇਰਦੇ ਰਹਿੰਦੇ ਸਨ।