ਅਦਾਕਾਰਾ ਸੋਨਮ ਬਾਜਵਾ ਦਾ ਅੱਜ ਹੈ ਜਨਮ ਦਿਨ, ਕਦੇ ਏਅਰ ਹੋਸਟੈੱਸ ਵਜੋਂ ਕੰਮ ਕਰਦੀ ਸੀ ਅਦਾਕਾਰਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਸੋਨਮ ਬਾਜਵਾ ਦਾ ਜਨਮ ਸੋਲਾਂ ਅਗਸਤ 1989 ਨੂੰ ਨੈਨੀਤਾਲ ‘ਚ ਹੋਇਆ ਸੀ । ਪਰ ਉਨ੍ਹਾਂ ਨੇ ਕਰਮ ਭੂਮੀ ਪੰਜਾਬ ਨੂੰ ਬਣਾਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ । ਪਰ ਇਸ ਤੋਂ ਪਹਿਲਾਂ ਅਦਾਕਾਰਾ ਬਤੌਰ ਏਅਰ ਹੋਸਟੈਸ ਕੰਮ ਕਰਦੀ ਸੀ ।

By  Shaminder August 16th 2024 10:00 AM

ਅਦਾਕਾਰਾ ਸੋਨਮ ਬਾਜਵਾ (Sonam Bajwa) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਆਉਂਦੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਅੱਜ ਅਦਾਕਾਰਾ ਦੇ ਜਨਮਦਿਨ ‘ਤੇ ਅਸੀਂ  ਤੁਹਾਨੁੰ  ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

ਹੋਰ ਪੜ੍ਹੋ :ਅਦਾਕਾਰ ਕਰਣ ਵੋਹਰਾ ਸ਼ੂਟਿੰਗ ਦੌਰਾਨ ਵਾਲ-ਵਾਲ ਬਚੇ, ਅੱਗ ਦੀਆਂ ਤੇਜ਼ ਲਪਟਾਂ ‘ਚ ਘਿਰੇ, ਵੀਡੀਓ ਵਾਇਰਲ

 ਸੋਨਮ ਬਾਜਵਾ ਦਾ ਜਨਮ ਅਤੇ ਸਿੱਖਿਆ 

ਸੋਨਮ ਬਾਜਵਾ ਦਾ ਜਨਮ ਸੋਲਾਂ ਅਗਸਤ 1989 ਨੂੰ ਨੈਨੀਤਾਲ ‘ਚ ਹੋਇਆ ਸੀ । ਪਰ ਉਨ੍ਹਾਂ ਨੇ  ਕਰਮ ਭੂਮੀ ਪੰਜਾਬ ਨੂੰ ਬਣਾਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ । ਪਰ ਇਸ ਤੋਂ ਪਹਿਲਾਂ ਅਦਾਕਾਰਾ ਬਤੌਰ ਏਅਰ ਹੋਸਟੈਸ ਕੰਮ ਕਰਦੀ ਸੀ ।ਉਸ ਨੇ ਕਈ ਬਿਊਟੀ ਕਾਂਟੈਸਟ ‘ਚ ਵੀ ਭਾਗ ਲਿਆ ਸੀ। ਉਸ ਦੀ ਪੜ੍ਹਾਈ ਦਿੱਲੀ ‘ਚ ਹੀ ਹੋਈ ਸੀ।


2012 ‘ਚ ਉਹ ਮੁੰਬਈ ਚਲੇ ਗਏ ਅਤੇ ਫੇਮਿਨਾ ਮਿਸ ਇੰਡੀਆ ‘ਚ ਭਾਗ ਲਿਆ ਸੀ । 2013 ‘ਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ।ਜਿਸ ਤੋਂ ਬਾਅਦ ਉਸ ਨੇ ‘ਪੰਜਾਬ 198’ ਫ਼ਿਲਮ ‘ਚ ਉਸ ਨੇ ਦਿਲਜੀਤ ਦੋਸਾਂਝ ਦੇ ਨਾਲ ਕੰਮ ਕੀਤਾ ।੨੦੧੬ ‘ਚ ਸੋਨਮ ਦੇ ਕਰੀਅਰ ਦੇ ਲਈ ਬਹੁਤ ਵਧੀਆ ਸਾਬਿਤ ਹੋਇਆ ਅਤੇ ਉਸ ਨੇ ਇੱਕ ਤੋਂ ਬਾਅਦ ਇੱਕ ਚਾਰ ਫ਼ਿਲਮਾਂ ‘ਚ ਕੰਮ ਕੀਤਾ ।


ਬਾਲੀਵੁੱਡ ‘ਚ ਕੰਮ ਕਰਨ ਤੋਂ ਝਿਜਕਦੀ ਹੈ ਅਦਾਕਾਰਾ 

ਸੋਨਮ ਬਾਜਵਾ ਦਾ ਹਾਲੇ ਤੱਕ ਬਾਲੀਵੁੱਡ ‘ਚ ਡੈਬਿਊ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਬਾਰੇ ਇੱਕ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਬੋਲਡ ਕੰਟੈਂਟ ਹੀ ਬਾਲੀਵੁੱਡ ‘ਚ ਉਨ੍ਹਾਂ ਦੇ ਰਾਹ ਦਾ ਰੋੜਾ ਹੈ।ਮੈਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੀ ਹਾਂ ਜੋ ਮੈਂ ਆਪਣੇ ਭਰਾ ਦੇ ਨਾਲ ਵੀ ਬੈਠ ਕੇ ਵੇਖ ਸਕਾਂ।

View this post on Instagram

A post shared by Sonam Bajwa (@sonambajwa)




Related Post