ਅੱਜ ਹੈ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ
ਦੇਸ਼ ਦੀ ਆਜ਼ਾਦੀ ਖਾਤਿਰ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਹੱਸਦੇ ਹੱਸਦੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ । ਉਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਨ। ਕਰਤਾਰ ਸਿੰਘ ਸਰਾਭਾ ਵੀ ਉਨ੍ਹਾਂ ਸ਼ਹੀਦਾਂ ਚੋਂ ਇੱਕ ਸਨ । ਜਿਨ੍ਹਾਂ ਨੇ ਹੱਸਦੇ ਹੱਸਦੇ ਆਪਣਾ ਆਪ ਦੇਸ਼ ਅਤੇ ਕੌਮ ਦੀ ਰੱਖਿਆ ਦੇ ਲਈ ਵਾਰ ਦਿੱਤਾ ਸੀ ।
ਦੇਸ਼ ਦੀ ਆਜ਼ਾਦੀ ਖਾਤਿਰ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਹੱਸਦੇ ਹੱਸਦੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ । ਉਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਨ। ਕਰਤਾਰ ਸਿੰਘ ਸਰਾਭਾ ਵੀ ਉਨ੍ਹਾਂ ਸ਼ਹੀਦਾਂ ਚੋਂ ਇੱਕ ਸਨ । ਜਿਨ੍ਹਾਂ ਨੇ ਹੱਸਦੇ ਹੱਸਦੇ ਆਪਣਾ ਆਪ ਦੇਸ਼ ਅਤੇ ਕੌਮ ਦੀ ਰੱਖਿਆ ਦੇ ਲਈ ਵਾਰ ਦਿੱਤਾ ਸੀ । ਅੱਜ ਕਰਤਾਰ ਸਿੰਘ ਸਰਾਭਾ (Kartar Singh Sarabha) ਦਾ ਜਨਮ-ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਸਮਾਗਮਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ ।
ਹੋਰ ਪੜ੍ਹੋ : ਇਸ ਪੰਜਾਬੀ ਗਾਇਕ ਦੀ ਕਾਰ ਦਿੱਲੀ ਦੇ ਪਾਸ਼ ਇਲਾਕੇ ‘ਚ ਹੋਈ ਚੋਰੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਸਰਾਭਾ ਪਿੰਡ ‘ਚ ਹੋਇਆ ਜਨਮ
ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਦੇ ਸਰਾਭਾ ਪਿੰਡ ‘ਚ 24 ਮਈ 1896 ‘ਚ ਹੋਇਆ ਸੀ । ਕਰਤਾਰ ਸਿੰਘ ਦੇ ਪਿਤਾ ਜੀ ਦਾ ਦਿਹਾਂਤ ਉਦੋਂ ਹੋ ਗਿਆ ਸੀ, ਜਦੋਂ ਉਹ ਬਹੁਤ ਛੋਟੇ ਸਨ।ਉਨਹਾਂ ਦਾ ਪਾਲਣ ਪੋਸ਼ਣ ਭੈਣ ਧੰਨ ਕੌਰ ੳਤੇ ਦਾਦਾ ਜੀ ਨੇ ਕੀਤਾ ਸੀ । ਉਨ੍ਹਾਂ ਦੇ ਤਿੰਨੇ ਚਾਚੇ ਸਰਕਾਰੀ ਨੌਕਰੀਆਂ ਕਰਦੇ ਸਨ।ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਚਾਚੇ ਦੇ ਕੋਲ ਚਲੇ ਗਏ ਸਨ । ਫਿਰ ਉਚੇਰੀ ਸਿੱਖਿਆ ਦੇ ਲਈ 1912 ‘ਚ ਅਮਰੀਕਾ ਗਏ ਸਨ ।
ਪਰ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਹੋ ਰਹੀ ਬਦਸਲੂਕੀ ਕਾਰਨ ਹੀ ਕਰਤਾਰ ਸਿੰਘ ਸਰਾਭਾ ਦੇ ਮਨ ‘ਚ ਦੇਸ਼ ਭਗੀਤ ਦੀਆਂ ਭਾਵਨਾਵਾਂ ਪੈਦਾ ਹੋਣ ਲੱਗ ਪਈਆਂ ਸਨ ।ਜੁਲਾਈ 1913 ‘ਚ ਕੈਲੀਫੋਰਨੀਆ ‘ਚ ਉਨ੍ਹਾਂ ਨੇ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਹੋਰ ਕਈ ਆਜ਼ਾਦੀ ਘੁਲਾਟੀਆ ਦੇ ਨਾਲ ਰਲ ਕੇ ਗਦਰ ਪਾਰਟੀ ਦਾ ਗਠਨ ਕੀਤਾ ਸੀ। ਜਿਸ ਦਾ ਮੁੱਖ ਉਦੇਸ਼ ਲੋਕਾਂ ‘ਚ ਆਜ਼ਾਦੀ ਦੀ ਅਲਖ ਜਗਾਉਣਾ ਸੀ ।ਉਨ੍ਹਾਂ ਨੇ ਆਜ਼ਾਦੀ ਦੇ ਲਈ ਲੰਮਾ ਸੰਘਰਸ਼ ਕੀਤਾ ਅਤੇ ਨਵੰਬਰ 1915 ‘ਚ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਛੇ ਹੋਰ ਸਾਥੀਆਂ ਦੇ ਨਾਲ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ।