ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਅਪੂਰਵਾ ਵਿਆਹੇ ਹੋਏ ਸਨ।ਪਰ ਉਨ੍ਹਾਂ ਦੀ ਪਤਨੀ ਕਦੇ ਵੀ ਸੈੱਟ ‘ਤੇ ਨਹੀਂ ਸੀ ਆਉਂਦੀ ਜਿਸ ਕਾਰਨ ਦੋਵੇਂ ਖੁੱਲਮ ਖੁੱਲ੍ਹਾ ਰੋਮਾਂਸ ਕਰਦੇ ਸਨ । ਪਰ ਕਈ ਮਹੀਨੇ ਦੇ ਰਿਲੇਸ਼ਨ ਤੋਂ ਬਾਅਦ ਦੋਵੇਂ ਵੱਖੋ ਵੱਖ ਹੋ ਗਏ ਸਨ। ਅਪੂਰਵ ਤੋਂ ਬਾਅਦ ਉਸ ਦਾ ਨਾਮ ਅਦਾਕਾਰ ਗੌਰਵ ਚੋਪੜਾ ਦੇ ਨਾਲ ਜੁੜਿਆ ਅਤੇ ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ ।

By  Shaminder August 1st 2024 10:47 AM

ਅਦਾਕਾਰਾ ਸੁਰਵੀਨ ਚਾਵਲਾ (Surveen Chawla) ਦਾ ਅੱਜ ਜਨਮ ਦਿਨ (Birthday)ਹੈ। ਆਪਣੀ ਬੇਬਾਕੀ ਦੇ ਲਈ ਜਾਣੀ ਜਾਂਦੀ ਸੁਰਵੀਨ ਚਾਵਲਾ ਚੰਡੀਗੜ੍ਹ ਦੀ ਜੰਮਪਲ ਹੈ। ਉਸ ਦਾ ਜਨਮ 1  ਅਗਸਤ 1984 ਨੂੰ ਹੋਇਆ ਸੀ ।ਉਸ ਨੇ ਅਕਸ਼ੇ ਠੱਕਰ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਉਸ ਦੀ ਇੱਕ ਧੀ ਵੀ ਹੈ।ਹਾਲਾਂਕਿ ਇਸ ਤੋਂ ਪਹਿਲਾਂ ਅਦਾਕਾਰਾ ਤਿੰਨ ਜਣਿਆਂ ਦੇ ਨਾਲ ਅਫੇਅਰ ਵੀ ਰਿਹਾ ।ਉੱਥੇ ਹੀ ਕ੍ਰਿਕੇਟਰ ਸ਼੍ਰੀਸੰਥ ਦੇ ਨਾਲ ਵੀ ਉਨ੍ਹਾਂ ਦਾ ਨਾਂਅ ਜੁੜਿਆ ਸੀ। ਹਾਲਾਂਕਿ ਇਹ ਰਿਲੇਸ਼ਨ ਜ਼ਿਆਦਾ ਸਮੇਂ ਤੱਕ ਨਹੀਂ ਸੀ ਚੱਲ ਸਕਿਆ ।ਪਹਿਲੀ ਵਾਰ ੳੇੁਸ ਨੇ ਅਪੂਰਵਾ ਅਗਨੀਹੋਤਰੀ ਦੇ ਨਾਲ ਪਿਆਰ ਕੀਤਾ ਸੀ । ਦੋਵਾਂ ਨੇ ਇੱਕਠਿਆਂ ‘ਕਾਜਲ’ ਸ਼ੋਅ ‘ਚ ਕੰਮ ਕੀਤਾ ਸੀ ਤੇ ਇਹ ਸ਼ੋਅ ਵੀ ਅਸਫਲ ਰਿਹਾ ।ਪਰ ਦੋਵਾਂ ਦੀ ਕਮਿਸਟਰੀ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਹਾਲਾਂਕਿ ਅਪੂਰਵਾ ਵਿਆਹੇ ਹੋਏ ਸਨ।ਪਰ ਉਨ੍ਹਾਂ ਦੀ ਪਤਨੀ ਕਦੇ ਵੀ ਸੈੱਟ ‘ਤੇ ਨਹੀਂ ਸੀ ਆਉਂਦੀ ਜਿਸ ਕਾਰਨ ਦੋਵੇਂ ਖੁੱਲਮ ਖੁੱਲ੍ਹਾ ਰੋਮਾਂਸ ਕਰਦੇ ਸਨ । ਪਰ ਕਈ ਮਹੀਨੇ ਦੇ ਰਿਲੇਸ਼ਨ ਤੋਂ ਬਾਅਦ ਦੋਵੇਂ ਵੱਖੋ ਵੱਖ ਹੋ ਗਏ ਸਨ।  ਅਪੂਰਵ ਤੋਂ ਬਾਅਦ ਉਸ ਦਾ ਨਾਮ ਅਦਾਕਾਰ ਗੌਰਵ ਚੋਪੜਾ ਦੇ ਨਾਲ ਜੁੜਿਆ ਅਤੇ ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ । ਪਰ ਇਹ ਰਿਲੇਸ਼ਨ ਵੀ ਜ਼ਿਆਦਾ ਸਮੇਂ ਤੱਕ ਨਹੀਂ ਸੀ ਟਿਕ ਸਕਿਆ ।੨੦੦੮ ‘ਚ ਇੱਕ ਡਾਂਸ ਰਿਆਲਟੀ ਸ਼ੋਅ ਦੇ ਦੌਰਾਨ ਸੁਰਵੀਨ ਦਾ ਨਾਂਅ ਸ਼੍ਰੀਸੰਥ ਦੇ ਨਾਲ ਵੀ ਜੁੜਿਆ ਅਤੇ ਸ਼੍ਰੀਸੰਥ ‘ਤੇ ਮੈਚ ਫਿਕਸਿੰਗ ਦੇ ਇਲਜ਼ਾਮ ਲੱਗੇ ਤਾਂ ਸੁਰਵੀਨ ਨੇ ਉਸ ਦੇ ਨਾਲੋਂ ਵੀ ਰਿਸ਼ਤਾ ਤੋੜ ਲਿਆ ।


ਤਿੰਨ ਬ੍ਰੇਕਅੱਪ ਤੋਂ ਬਾਅਦ ਅਦਾਕਾਰਾ ਨੇ ਵਿਆਹ ਦਾ ਫੈਸਲਾ ਲੈ ਲਿਆ ਅਤੇ ਉਸ ਦੀ ਮੁਲਾਕਾਤ ਬਿਜਨੇਸਮੈਨ ਅਕਸ਼ੇ ਠੱਕਰ ਦੇ ਨਾਲ ਹੋਈ। ਜਿਸ ਤੋਂ ਬਾਅਦ ਅਦਾਕਾਰਾ ਨੇ ਅਕਸ਼ੇ ਦੇ ਨਾਲ ਵਿਆਹ ਕਰਵਾ ਲਿਆ । ਦੋਵਾਂ ਨੇ ਇਟਲੀ ‘ਚ ਵਿਆਹ ਕਰਵਾਇਆ ਪਰ ਕਿਸੇ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ।  



 ਸੁਰਵੀਨ ਚਾਵਲਾ ਨੇ ਜਿੱਥੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਦਿਲਜੀਤ ਦੋਸਾਂਝ ਦੇ ਨਾਲ ‘ਡਿਸਕੋ ਸਿੰਘ’, ‘ਸਿੰਘ ਵਰਸਿਜ਼ ਕੌਰ’, ‘ਲੱਕੀ ਦੀ ਅਨਲੱਕੀ ਸਟੋਰੀ’ ਸਣੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।ਇਸ ਤੋਂ ਇਲਾਵਾ ਅਦਾਕਾਰਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਸ ‘ਚ ‘ਹੇਟ ਸਟੋਰੀ-੨’,’ਹਮ ਤੁਮ ਸ਼ਬਾਨਾ’, ‘ਹਿੰਮਤ ਵਾਲਾ’ ਸਣੇ ਕਈ ਹਿੰਦੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ ।    

View this post on Instagram

A post shared by Surveen Chawla (@surveenchawla)




Related Post