ਸੁਰਿੰਦਰ ਬੱਚਨ ਦਾ ਅੱਜ ਹੈ ਜਨਮ ਦਿਨ, ਸੁਰਿੰਦਰ ਬੱਚਨ ਨੇ ਕਈ ਵੱਡੇ ਗਾਇਕਾਂ ਨੂੰ ਕੀਤਾ ਸੀ ਲਾਂਚ

ਸੁਰਿੰਦਰ ਬੱਚਨ ਜੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਪੰਜਾਬੀ ਸੰਗੀਤ ਜਗਤ ‘ਚ ਸੁਰਿੰਦਰ ਬੱਚਨ ਇੱਕ ਵੱਡਾ ਨਾਮ ਸਨ । ਉਨ੍ਹਾਂ ਦੇ ਨਾਂਅ ‘ਤੇ ਸਭ ਤੋਂ ਵੱਧ ਗੀਤ ਬਨਾਉਣ ਦਾ ਰਿਕਾਰਡ ਦਰਜ ਹੈ।

By  Shaminder June 26th 2024 09:50 AM

ਸੁਰਿੰਦਰ ਬੱਚਨ (Surinder Bachchan ) ਜੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਪੰਜਾਬੀ ਸੰਗੀਤ ਜਗਤ ‘ਚ ਸੁਰਿੰਦਰ ਬੱਚਨ ਇੱਕ ਵੱਡਾ ਨਾਮ ਸਨ । ਉਨ੍ਹਾਂ ਦੇ ਨਾਂਅ ‘ਤੇ ਸਭ ਤੋਂ ਵੱਧ ਗੀਤ ਬਨਾਉਣ ਦਾ ਰਿਕਾਰਡ ਦਰਜ ਹੈ। ਉਨ੍ਹਾਂ ਨੇ ਸੁਰਿੰਦਰ ਕੌਰ ਤੋਂ ਲੈ ਕੇ ਸੁਰਜੀਤ ਬਿੰਦਰਖੀਆ,ਬੱਬੂ ਮਾਨ ,ਕਮਲਹੀਰ,ਮਨਮੋਹਨ ਵਾਰਿਸ ਸਣੇ ਹਰ ਗਾਇਕ ਨਾਲ ਉਨ੍ਹਾਂ ਨੇ ਗੀਤ ਬਣਾਏ ਨੇ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਤੁਹਾਨੂੰ ਦੱਸਾਂਗੇ । 

ਹੋਰ ਪੜ੍ਹੋ :  ਨਿਸ਼ਾ ਬਾਨੋ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਸ਼ਖਸ ਦੀ ਹੱਲਾਸ਼ੇਰੀ ਨੇ ਬਣਾਇਆ ਅਦਾਕਾਰਾ

ਸੰਗੀਤਕ ਸਫ਼ਰ ਦੀ ਸ਼ੁਰੂਆਤ 

ਸੁਰਿੰਦਰ ਬੱਚਨ ਜੀ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ 1989 ‘ਚ ਕੀਤੀ ਸੀ ਅਤੇ ਬਹੁਤ ਹੀ ਨਿੱਕੀ ਉਮਰ ‘ਚ   ਸੰਗੀਤ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਵੇਲੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ ਚੌਦਾਂ ਸਾਲ ਦੀ ਸੀ   ਸੁਰਿੰਦਰ ਬਚਨ ਘਰ 'ਚ ਸਭ ਦੇ ਲਾਡਲੇ ਸਨ ਅਤੇ ਚੌਦਾਂ ਸਾਲ ਦੀ ਉਮਰ 'ਚ ਆਪਣੇ ਵੱਡੇ ਭਰਾ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਸਨ ,ਉਨ੍ਹਾਂ ਨਾਲ ਹੀ ਰਿਕਾਰਡਿੰਗ ਸਮੇਂ ਸਟੂਡਿਓ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਲਾਈਨ 'ਚ ਉਹ ਹੀ ਲੈ ਕੇ ਆਏ ਸਨ ।


ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਇੱਕ ਵਾਰ ਮਿਊਜ਼ਿਕ ਡਾਇਰੈਕਸ਼ਨ ਦੀਆਂ ਬਰੀਕੀਆਂ ਸਿੱਖਣ ਦੌਰਾਨ ਹੀ ਉਨ੍ਹਾਂ ਨੇ ਮਜ਼ਾਕ ਮਜ਼ਾਕ 'ਚ ਇੱਕ ਗੀਤ ਨੂੰ ਸੰਗੀਤਬੱਧ ਕੀਤਾ ਸੀ ਜੋ ਕਿ ਸੁਰਿੰਦਰ ਸ਼ਿੰਦਾ ਦਾ ਸੀ, ਪਰ ਉਸ ਸਮੇਂ ਇਹ ਗੀਤ ਕਾਫੀ ਹਿੱਟ ਹੋਇਆ ਸੀ ।ਸੁਰਿੰਦਰ ਬੱਚਨ ਕਈ ਨਵੇਂ ਗਾਇਕਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਏ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਵੇਂ ਬੱਚਿਆਂ ਦੇ ਨਾਲ ਕੰਮ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। 

 




Related Post