ਗਾਇਕ ਰਣਜੀਤ ਬਾਵਾ (Ranjit Bawa) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਗਾਇਕ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਰਣਜੀਤ ਬਾਵਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਇਸ ਸੌਂਕ ਦਾ ਪ੍ਰਦਰਸ਼ਨ ਉਹ ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਕਰਦੇ ਰਹਿੰਦੇ ਸਨ । ਰਣਜੀਤ ਬਾਵਾ ਆਪਣੇ ਪਿੰਡ ‘ਚ ਲੱਗਣ ਵਾਲੇ ਅਖਾੜਿਆਂ ਨੂੰ ਵੀ ਸੁਣਨ ਦੇ ਲਈ ਪਹੁੰਚਦੇ ਸਨ।
ਹੋਰ ਪੜ੍ਹੋ : ਨਿਮਰਤ ਖਹਿਰਾ ‘ਭੇਲ ਪੂਰੀ’ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ
ਅਧਿਆਪਕ ਮੰਗਲ ਸਿੰਘ ਦਾ ਕਰੀਅਰ ‘ਚ ਵੱਡਾ ਯੋਗਦਾਨ
ਰਣਜੀਤ ਬਾਵਾ ਦੇ ਕਰੀਅਰ ਨੂੰ ਸੰਵਾਰਨ ‘ਚ ਉਨ੍ਹਾਂ ਦੇ ਅਧਿਆਪਕ ਮੰਗਲ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ ।ਅਧਿਆਪਕ ਮੰਗਲ ਸਿੰਘ ਨੇ ਬਹੁਤ ਜ਼ਿਆਦਾ ਮਦਦ ਕੀਤੀ ਅਤੇ ਹਮੇਸ਼ਾ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ। । ਹਾਲਾਂਕਿ ਉਨ੍ਹਾਂ ਦਾ ਗਾਇਕੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਸੀ । ਪਰ ਗਾਇਕੀ ਦੇ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ । ਉਨ੍ਹਾਂ ਨੇ ਹੀ ਰਣਜੀਤ ਬਾਵਾ ਨੂੰ ਹਰ ਸਟੇਜ ‘ਤੇ ਗਵਾਉਣਾ ਸ਼ੁਰੂ ਕੀਤਾ ।
ਗੁਰੂ ਨੇ ਕਦੇ ਨਹੀਂ ਕੀਤੀ ਤਾਰੀਫ
ਰਣਜੀਤ ਬਾਵਾ ਨੇ ਪੀਟੀਸੀ ਪੰਜਾਬੀ ਦੇ ਨਾਲ ਇੱਕ ਇੰਟਰਵਿਊ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਰੂ ਮਾਸਟਰ ਮੰਗਲ ਸਿੰਘ ਉਨ੍ਹਾਂ ਨੂੰ ਹਮੇਸ਼ਾ ਗਾਈਡ ਕਰਦੇ ਸਨ ਅਤੇ ਮੈਂ ਕਿੰਨਾ ਵੀ ਵਧੀਆ ਗਾਉਂਦਾ ਸੀ, ਪਰ ਉਨ੍ਹਾਂ ਨੇ ਕਦੇ ਵੀ ਮੇਰੀ ਤਾਰੀਫ ਨਹੀਂ ਸੀ ਕੀਤੀ । ਪਿੱਠ ਪਿੱਛੇ ਉਹ ਅਕਸਰ ਹੋਰਨਾਂ ਦੇ ਕੋਲ ਰਣਜੀਤ ਬਾਵਾ ਦੀ ਤਾਰੀਫ ਕਰਦੇ ਸਨ ।
ਰਣਜੀਤ ਬਾਵਾ ਦਾ ਵਰਕ ਫ੍ਰੰਟ
ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰੇ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ।ਅੱਜ ਕੱਲ੍ਹ ਉਹ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਮਿਸਟਰ ਐਂਡ ਮਿਸੇਜ਼ 420 Return, ਹਾਈਐਂਡ ਯਾਰੀਆਂ, ਲੈਂਬਰਗਿੰਨੀ, ਭਲਵਾਨ ਸਿੰਘ, ਤੂਫਾਨ ਸਿੰਘ, ਤਾਰਾ ਮੀਰਾ ਸਣੇ ਕਈ ਫ਼ਿਲਮਾਂ ਕਰ ਚੁੱਕੇ ਹਨ ਤੇ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
View this post on Instagram
A post shared by Ranjit Bawa (@ranjitbawa)