ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ
ਅੱਜ ਅੱਠਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ‘ਤੇ ਸੰਗਤਾਂ ਵੀ ਗੁਰੁ ਘਰ ‘ਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ ।
ਅੱਜ ਅੱਠਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ (Sri Guru Harkrishan Sahib ji) ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ‘ਤੇ ਸੰਗਤਾਂ ਵੀ ਗੁਰੁ ਘਰ ‘ਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਨੂੰ ਵਧਾਈ ਦਿੱਤੀ ਹੈ । ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਰਸ਼ਨ ਔਲਖ ਨੇ ਵੀ ਸਮੂਹ ਸੰਗਤਾਂ ਨੂੰ ਇਸ ਪਾਵਨ ਮੌਕੇ ‘ਤੇ ਵਧਾਈ ਦਿੱਤੀ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਬਾਲਾ ਪ੍ਰੀਤਮ ਅੱਠਵੇਂ ਪਾਤਸਾਹਿ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ”ਪ੍ਰਕਾਸ ਪੁਰਬ”ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਰਬੱਤ ਦੇ ਭਲੇ ਦੀ ਅਰਦਾਸ’।
ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਸਿਤਾਰਿਆਂ ਨੇ ਵੀ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ ।
ਦਰਸ਼ਨ ਔਲਖ ਦਾ ਵਰਕ ਫ੍ਰੰਟ
ਦਰਸ਼ਨ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇੰਡਸਟਰੀ ‘ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਉਹ ਜਿੱਥੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ , ਉੱਥੇ ਹੀ ਉਨ੍ਹਾਂ ਨੇ ਅਨੇਕਾਂ ਹੀ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।
ਉਹ ਬਤੌਰ ਡਾਇਰੈਕਟਰ ਵੀ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਕਈ ਫ਼ਿਲਮਾਂ ਬਣੀਆਂ ਹਨ । ਦਰਸ਼ਨ ਔਲਖ ਵਧੀਆ ਅਦਾਕਾਰ, ਨਿਰਦੇਸ਼ਕ ਤੇ ਗਾਇਕ ਵੀ ਹਨ ।