ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਕੀਤਾ ਸੰਘਰਸ਼

ਨਿਮਰਤ ਖਹਿਰਾ ਦਾ ਅੱਜ ਜਨਮਦਿਨ ਹੈ । ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ । ਨਿਮਰਤ ਖਹਿਰਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

By  Shaminder August 8th 2023 09:59 AM

ਨਿਮਰਤ ਖਹਿਰਾ (Nimrat Khaira) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ । ਨਿਮਰਤ ਖਹਿਰਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਗੁਰਦਾਸਪੁਰ ‘ਚ 8 ਅਗਸਤ 1992 ‘ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਨਿਮਰਤਪਾਲ ਕੌਰ ਖਹਿਰਾ ਹੈ ਅਤੇ ਸਕੂਲੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ.ਏ. ਦੀ ਪੜ੍ਹਾਈ ਐੱਚ.ਐੱਮ.ਵੀ ਕਾਲਜ ਤੋਂ ਪੂਰੀ ਕੀਤੀ । ਉਨ੍ਹਾਂ ਦਾ ਪਹਿਲਾ ਗਾਣਾ ਰੱਬ ਕਰਕੇ ਨਿਸ਼ਾਂਤ ਭੁੱਲਰ ਨਾਲ ਆਇਆ ਸੀ ।


ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਸੁਸ਼ਮਿਤਾ ਨੇ ਨਿਭਾਇਆ ਟ੍ਰਾਂਸਜੈਂਡਰ ਦਾ ਕਿਰਦਾਰ

2012 ‘ਚ ਪੀਟੀਸੀ ਦੇ ਸ਼ੋਅ ਵਾਇਸ ਆਫ ਪੰਜਾਬ ‘ਚ ਲਿਆ ਭਾਗ

 ਦੂਜਾ ਗੀਤ ਐੱਸਪੀ ਦੇ ਰੈਂਕ ਵੀ ਹਿੱਟ ਗੀਤ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । 2012 'ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਵਾਇਸ ਆਫ਼ ਪੰਜਾਬ 'ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਦਾ ਖਿਤਾਬ ਜਿੱਤਿਆ । ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ ।ਥੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ ।ਇਸ਼ਕ ਕਚਹਿਰੀ,ਐੱਸਪੀ ਦੇ ਰੈਂਕ ਵਰਗੀ ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ 'ਚ ਖ਼ਾਸ ਪਹਿਚਾਣ ਬਣਾਈ ।


 ਗਾਇਕੀ ਦੇ ਨਾਲ ਨਾਲ ਯੋਗਾ ਅਤੇ ਅਦਾਕਾਰੀ ਦਾ ਵੀ ਸ਼ੌਂਕ 

ਉਨ੍ਹਾਂ ਦੀ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ,ਯੋਗਾ ਐਕਟਿੰਗ ਦਾ ਸ਼ੌਕ ਹੈ । ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਵੀ ਲੈ ਕੇ ਆਇਆ । ਹੁਣ ਤੱਕ ਉਹ ਦਿਲਜੀਤ ਦੋਸਾਂਝ, ਤਰਸੇਮ ਜੱਸੜ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਫ਼ਿਲਮਾਂ ਕਰ ਚੁੱਕੇ ਹਨ ।ਕੌਰ ਬੀ ਅਤੇ ਦਿਲਜੀਤ ਦੋਸਾਂਝ,ਗੈਰੀ ਸੰਧੂ, ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ । ਪੀਲਾ ਰੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਬੇਹੱਦ ਬੁਰਾ ਪਲ ਕਿਹੜਾ ਸੀ ।


ਇਸ ਘਟਨਾ ਤੋਂ ਬਾਅਦ ਗਾਇਕੀ ਦੀ ਲੱਗੀ ਚਿਣਗ

ਦਰਅਸਲ ਨਿਮਰਤ ਖਹਿਰਾ ਨੇ ਸਕੂਲ 'ਚ ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ 'ਚ ਪੜ੍ਹਦੇ ਸਨ ਤਾਂ ਸਕੂਲ 'ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫਾਰਮ ਕਰਨ ਲਈ ਗਏ ਪਰ ਜਿਉਂ ਹੀ ਉਨ੍ਹਾਂ ਨੇ ਮਾਈਕ ਫੜਿਆ ਤਾਂ ਕਿਸੇ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਬਾਲ ਮਨ 'ਤੇ ਡੂੰਘੀ ਸੱਟ ਲੱਗੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ 'ਚ ਹੀ ਕੁਝ ਕਰ ਕੇ ਵਿਖਾਉਣਗੇ ।

  View this post on Instagram

A post shared by ਮਾਣਮੱਤੀ (@nimratkhairaofficial)


Related Post