ਨੀਰੂ ਬਾਜਵਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

By  Shaminder November 3rd 2023 04:58 PM

ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਮੈਂ ਜਾਣਦੀ ਹਾਂ ਤੁਸੀਂ ਭੁੱਲ ਗਏ ਹੋਵੋਗੇ ।

ਹੋਰ ਪੜ੍ਹੋ :  ਨਿੰਜਾ ਦੇ ਨਾਮ ਦਾ ਇਸਤੇਮਾਲ ਕਰਕੇ ਕੀਤੀ ਜਾ ਰਹੀ ਧੋਖਾਧੜੀ, ਨਿੰਜਾ ਨੇ ਇਸ਼ਤਿਹਾਰ ਛਪਵਾ ਕੇ ਲੋਕਾਂ ਨੂੰ ਕੀਤਾ ਸਚੇਤ

ਮੈਨੂੰ ਹੈਪੀ ਵੈਡਿੰਗ ਐਨੀਵਰਸਰੀ ਕਹਿ ਕੇ ਬਹੁਤ ਖੁਸ਼ੀ ਮਿਲਦੀ ਹੈ। ਇਸ ਖ਼ਾਸ ਮੌਕੇ ਨੂੰ ਪੂਰਾ ਕਰਨ ਦੇ ਲਈ ਤੋਹਫਾ ਲਿਆਓ । ਨੌ ਸਾਲ ਲੱਗਪੱਗ ਪੂਰਾ ਇੱਕ ਦਹਾਕਾ’ । ਨੀਰੂ ਬਾਜਵਾ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅਦਾਕਾਰਾ ਕਵਿਤਾ ਕੌਸ਼ਿਕ ਨੇ ਵੀ ਜੋੜੀ ਨੂੰ ਵਧਾਈ ਦਿੱਤੀ ਹੈ । 

ਨੀਰੂ ਬਾਜਵਾ ਦੇ ਵਿਆਹ ਨੂੰ ਹੋਏ ਨੌ ਸਾਲ 

ਨੀਰੂ ਬਾਜਵਾ ਉਰਫ਼ ਅਰਸ਼ਪ੍ਰੀਤ ਕੌਰ ਬਾਜਵਾ ਦੇ ਵਿਆਹ ਨੂੰ ਨੌ ਸਾਲ ਹੋ ਗਏ ਹਨ ਅਤੇ ਦੋਵਾਂ ਦੀਆਂ ਤਿੰਨ ਧੀਆਂ ਹਨ । ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਦੇ ਘਰ ਦੋ ਜੁੜਵਾ ਧੀਆਂ ਨੇ ਜਨਮ ਲਿਆ ਸੀ । ਅਦਾਕਾਰਾ ਆਪਣੀਆਂ ਧੀਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।


ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮਾਂ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੂੰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵ ਹੋਏ । ਜਿਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਤੋਂ ਹਮੇਸ਼ਾ ਦੇ ਲਈ ਕਿਨਾਰਾ ਕਰ ਲਿਆ ਸੀ ਅਤੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਹੁਣ ਅਦਾਕਾਰਾ ਪਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹੈ ।  

View this post on Instagram

A post shared by Neeru Bajwa (@neerubajwa)









Related Post