ਮੀਕਾ ਸਿੰਘ ਦਾ ਅੱਜ ਹੈ ਜਨਮ ਦਿਨ, ਰਾਖੀ ਸਾਵੰਤ ਨੂੰ ਕਿੱਸ ਤੋਂ ਲੈ ਕੇ ਡਾਕਟਰ ਨੂੰ ਥੱਪੜ ਮਾਰਨ ਤੱਕ, ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੇ ਵਿਵਾਦ

ਮੀਕਾ ਸਿੰਘ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਵਿਵਾਦਾਂ ਦੇ ਬਾਰੇ ਦੱਸਾਂਗੇ । ਮੀਕਾ ਸਿੰਘ ਦਾ ਅਸਲ ਨਾਮ ਅਮਰੀਕ ਸਿੰਘ ਹੈ ਅਤੇ ਹਰ ਸਾਲ 10 ਜੂਨ ਨੂੰ ਉਹ ਆਪਣਾ ਜਨਮ ਦਿਨ ਮਨਾਉਂਦੇ ਹਨ ।

By  Shaminder June 10th 2024 11:50 AM -- Updated: June 10th 2024 11:55 AM

ਮੀਕਾ ਸਿੰਘ (Mika Singh) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਵਿਵਾਦਾਂ ਦੇ ਬਾਰੇ ਦੱਸਾਂਗੇ । ਮੀਕਾ ਸਿੰਘ ਦਾ ਅਸਲ ਨਾਮ ਅਮਰੀਕ ਸਿੰਘ ਹੈ ਅਤੇ ਹਰ ਸਾਲ 10 ਜੂਨ ਨੂੰ ਉਹ ਆਪਣਾ ਜਨਮ ਦਿਨ ਮਨਾਉਂਦੇ ਹਨ । ਇਸ ਮੌਕੇ ‘ਤੇ ਮੀਕ ਸਿੰਘ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਮੀਕਾ ਸਿੰਘ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਂਅ ਹਨ ।ਪਰ ਮੀਕਾ ਸਿੰਘ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਕਿੱਸੇ ਵੀ ਹਨ । ਜਿਨ੍ਹਾਂ ਕਾਰਨ ਮੀਕਾ ਸਿੰਘ ਨੇ ਖੂਬ ਸੁਰਖੀਆਂ ਵਟੋਰੀਆਂ ਸਨ । 

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗੀਤਕਾਰ ਤੋਂ ਬਣੇ ਗਾਇਕ

  ਰਾਖੀ ਸਾਵੰਤ ਨੂੰ ਕੀਤਾ ਕਿੱਸ 

ਸਾਲ ੨੦੦੬ ‘ਚ ਮੀਕਾ ਸਿੰਘ ਨੇ ਆਪਣੇ ਜਨਮ ਦਿਨ ‘ਤੇ ਪਾਰਟੀ ਰੱਖੀ ਸੀ। ਜਿਸ ‘ਚ ਉਸ ਨੇ ਇੰਡਸਟਰੀ ਦੇ ਕਈ ਲੋਕਾਂ ਨੂੰ ਬੁਲਾਇਆ ਸੀ ਅਤੇ ਇਸੇ ਦੌਰਾਨ ਉਨ੍ਹਾਂ ਨੇ ਰਾਖੀ ਨੂੰ ਕਿੱਸ ਕਰ ਦਿੱਤਾ ਸੀ। ਜਿਸ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਸੀ ।ਪਰ ਬਾਅਦ ‘ਚ ਇਹ ਮਾਮਲਾ ਸੁਲਝ ਗਿਆ ਸੀ। 


ਕੇ ਆਰ ਕੇ ਨਾਲ ਪੰਗਾ 

ਮੀਕਾ ਸਿੰਘ ਦਾ ਕੇ ਆਰ ਕੇ ਨਾਲ ਵੀ ਕਿਸੇ ਗੱਲੋਂ ਵਿਵਾਦ ਹੋਇਆ ਸੀ । ਜਿਸ ਤੋਂ ਬਾਅਦ ਮੀਕਾ ਸਿੰਘ ਨੇ ਕੇਆਰ ਕੇ ਨੂੰ ਜਵਾਬ ਦੇਣ ਦੇ ਲਈ ਗੀਤ ਵੀ ਕੱਢਿਆ ਸੀ । ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ‘ਰਾਧੇ’ ਫ਼ਿਲਮ ਦੇ ਲਈ ਕੇਆਰਕੇ ਨੇ ਨੈਗਟਿਵ ਰਿਵਿਊ ਕੀਤਾ ਸੀ ਅਤੇ ਸਲਮਾਨ ਖ਼ਾਨ ਨੇ ਇਸ ਦੇ ਲਈ ਕੇ ਆਰ ਕੇ ਨੂੰ ਨੋਟਿਸ ਭੇਜਿਆ ਸੀ। 

View this post on Instagram

A post shared by Bollycelebrities (@bollycelebrities_)


ਡਾਕਟਰ ਨੂੰ ਮਾਰਿਆ ਸੀ ਥੱਪੜ 

ਇੱਕ ਵਾਰ ਮਿਊਜ਼ਿਕ ਕੰਸਰਟ ਦੇ ਦੌਰਾਨ ਮੀਕਾ ਸਿੰਘ ਨੇ ਇੱਕ ਡਾਕਟਰ ਨੂੰ ਥੱਪੜ ਮਾਰ ਦਿੱਤਾ ਸੀ। ਮੀਡੀਆ ਰਿਪੋਟਸ ਦੀ ਮੰਨੀਏ ਤਾਂ ਮੀਕਾ ਸਿੰਘ ਨੇ ਏਨੀਂ ਜ਼ੋਰ ਦੇ ਨਾਲ ਥੱਪੜ ਮਾਰਿਆ ਕਿ ਡਾਕਟਰ ਦੇ ਕੰਨ ਦਾ ਪਰਦਾ ਤੱਕ ਫਟ ਗਿਆ ਸੀ । 

 



Related Post